Shakib Al Hasan Retirement: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਤੋਂ ਦੂਜਾ ਟੈਸਟ ਖੇਡਿਆ ਜਾਵੇਗਾ। ਦੋਵੇਂ ਟੀਮਾਂ ਕਾਨਪੁਰ ਦੇ ਗ੍ਰੀਨ ਪਾਰਕ 'ਚ ਆਹਮੋ-ਸਾਹਮਣੇ ਹੋਣਗੀਆਂ ਪਰ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਟੈਸਟ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਬੰਗਲਾਦੇਸ਼ੀ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਸ਼ਾਕਿਬ ਅਲ ਹਸਨ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਭਾਰਤ ਦੇ ਖਿਲਾਫ ਕਾਨਪੁਰ ਟੈਸਟ ਲਈ ਉਪਲਬਧ ਹੋਣਗੇ, ਯਾਨੀ ਉਹ ਕਾਨਪੁਰ ਟੈਸਟ ਖੇਡ ਸਕਦੇ ਹਨ, ਪਰ ਇਹ ਦਿੱਗਜ ਆਲਰਾਊਂਡਰ ਦੱਖਣੀ ਅਫਰੀਕਾ ਖਿਲਾਫ ਮੀਰਪੁਰ ਟੈਸਟ ਤੋਂ ਬਾਅਦ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ।
ਚੇਨਈ ਟੈਸਟ ਸ਼ਾਕਿਬ ਅਲ ਹਸਨ ਲਈ ਨਿਰਾਸ਼ਾਜਨਕ ਰਿਹਾ। ਸ਼ਾਕਿਬ ਅਲ ਹਸਨ ਇਸ ਟੈਸਟ 'ਚ ਕੋਈ ਵਿਕਟ ਨਹੀਂ ਲੈ ਸਕੇ। ਜਦੋਂ ਕਿ ਉਸ ਨੇ ਪਹਿਲੀ ਪਾਰੀ ਵਿੱਚ 32 ਅਤੇ ਦੂਜੀ ਪਾਰੀ ਵਿੱਚ 25 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਾਕਿਬ ਅਲ ਹਸਨ ਦੀ ਫਿਟਨੈੱਸ 'ਤੇ ਕਈ ਸਵਾਲ ਖੜ੍ਹੇ ਹੋਏ ਸਨ। ਨਾਲ ਹੀ ਬੰਗਲਾਦੇਸ਼ ਦੇ ਸਾਬਕਾ ਕਪਤਾਨ ਤਮੀਮ ਇਕਬਾਲ ਨੇ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਨ 'ਤੇ ਸਵਾਲ ਚੁੱਕੇ ਸਨ। ਤਮੀਮ ਇਕਬਾਲ ਦਾ ਮੰਨਣਾ ਹੈ ਕਿ ਜ਼ਖਮੀ ਹੋਣ ਦੇ ਬਾਵਜੂਦ ਸ਼ਾਕਿਬ ਅਲ ਹਸਨ ਨੂੰ ਭਾਰਤ ਖਿਲਾਫ ਪਹਿਲੇ ਟੈਸਟ ਲਈ ਪਲੇਇੰਗ-11 ਦਾ ਹਿੱਸਾ ਬਣਾਇਆ ਗਿਆ।
Read MOre: Sports News: ਕਾਨਪੁਰ ਟੈਸਟ ਤੋਂ ਪਹਿਲਾਂ ਗਿੱਲ ਨੇ ਅਚਾਨਕ ਛੱਡਿਆ ਦੇਸ਼, ਵਿਦੇਸ਼ੀ ਟੀਮ ਲਈ ਖੇਡਣ ਦਾ ਕੀਤਾ ਐਲਾਨ
ਬੰਗਲਾਦੇਸ਼ ਦੇ ਮੁੱਖ ਕੋਚ ਚੰਡਿਕਾ ਹਥਰੂਸਿੰਘੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਾਕਿਬ ਅਲ ਹਸਨ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਫਿਲਹਾਲ ਮੈਂ ਆਪਣੇ ਫਿਜ਼ੀਓ ਜਾਂ ਕਿਸੇ ਨਾਲ ਗੱਲ ਨਹੀਂ ਕੀਤੀ ਹੈ, ਪਰ ਫਿਰ ਵੀ ਉਹ ਚੋਣ ਲਈ ਉਪਲਬਧ ਹੈ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਕਿਬ ਨੂੰ ਆਪਣੀ ਖੇਡ 'ਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸ਼ਾਕਿਬ ਦੇ ਪ੍ਰਦਰਸ਼ਨ ਦੀ ਗੱਲ ਨਹੀਂ ਹੈ, ਮੈਂ ਸਾਰਿਆਂ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਾਂ, ਅਸੀਂ ਚੇਨਈ 'ਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਮੈਨੂੰ ਯਕੀਨ ਹੈ ਕਿ ਸ਼ਾਕਿਬ ਨੂੰ ਪਤਾ ਹੈ ਕਿ ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ।