Mumbai Indians Squad 2025 Updates: ਮੁੰਬਈ ਇੰਡੀਅਨਸ ਆਈਪੀਐਲ ਪਲੇਆਫ ਦੀ ਦੌੜ ਵਿੱਚ ਥਾਂ ਬਣਾਉਣ ਲਈ ਦਾਅਵੇਦਾਰ ਹੈ। ਆਪਣੀ ਲੀਗ ਸਟੇਜ ਦੇ ਬਚੇ ਹੋਏ 2 ਮੈਚਾਂ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਤਿੰਨ ਖਿਡਾਰੀਆਂ ਦੀ ਰਿਪਲੇਸਮੈਂਟ ਦਾ ਐਲਾਨ ਕਰ ਦਿੱਤਾ ਹੈ।
ਟੀਮ ਵਿੱਚ ਸ਼ਾਮਲ ਵਿਲ ਜੈਕਸ, ਰਯਾਨ ਰਿਕੇਲਟਨ ਅਤੇ ਕੌਰਬਿਨ ਬੌਸ਼ ਲੀਗ ਸਟੇਜ ਦੇ ਆਖਰੀ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਵਚਨਬੱਧਤਾਵਾਂ ਕਰਕੇ ਘਰ ਵਾਪਸ ਚਲੇ ਜਾਣਗੇ। MI ਨੇ ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਇੰਗਲੈਂਡ ਦੇ ਜੌਨੀ ਬੇਅਰਸਟੋ, ਰਿਚਰਡ ਗਲੀਸਨ ਅਤੇ ਸ਼੍ਰੀਲੰਕਾ ਦੇ ਚਰਿਥ ਅਸਲਾਂਕਾ ਨੂੰ ਚੁਣਿਆ ਹੈ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰਿਚਰਡ ਗਲੀਸਨ ਨੂੰ ਰਿਆਨ ਰਿਕਲਟਨ ਦੀ ਜਗ੍ਹਾ 1 ਕਰੋੜ ਰੁਪਏ ਦੀ ਕੀਮਤ 'ਤੇ ਸ਼ਾਮਲ ਕੀਤਾ ਗਿਆ ਹੈ। ਚਰਿਥ ਅਸਲਾਂਕਾ ਨੂੰ 75 ਲੱਖ ਰੁਪਏ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਨੂੰ ਕੋਰਬਿਨ ਬੌਸ਼ ਦੀ ਜਗ੍ਹਾ ਟੀਮ ਵਿੱਚ ਚੁਣਿਆ ਗਿਆ ਹੈ।
ਜੈਕਸ ਦੀ ਜਗ੍ਹਾ ਇੰਗਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਜੌਨੀ ਬੇਅਰਸਟੋ ਨੂੰ ਟੀਮ ਵਿੱਚ ਲਿਆ ਗਿਆ ਹੈ, ਜਿਸਦੀ ਕੀਮਤ 5.25 ਕਰੋੜ ਰੁਪਏ ਹੈ। ਜੇਕਰ ਮੁੰਬਈ ਇੰਡੀਅਨਜ਼ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲੈਂਦੀ ਹੈ, ਤਾਂ ਇਹ ਤਿੰਨੇ ਖਿਡਾਰੀ ਪਲੇਆਫ ਪੜਾਅ ਤੋਂ ਟੀਮ ਦਾ ਹਿੱਸਾ ਹੋਣਗੇ।
ਮੁੰਬਈ ਇੰਡੀਅਨਜ਼ ਦੇ 2 ਮੈਚ ਬਾਕੀ
ਮੁੰਬਈ ਇੰਡੀਅਨਜ਼ ਦੇ ਅਜੇ ਵੀ ਲੀਗ ਪੜਾਅ ਵਿੱਚ 2 ਮੈਚ ਬਾਕੀ ਹਨ, ਦਿੱਲੀ ਕੈਪੀਟਲਜ਼ ਇਸ ਸਮੇਂ ਪਲੇਆਫ ਦੀ ਦੌੜ ਵਿੱਚ ਉਨ੍ਹਾਂ ਦੇ ਨਾਲ ਹੈ। 3 ਟੀਮਾਂ (RCB, GT ਅਤੇ PBKS) ਨੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਜਦੋਂ ਕਿ 5 ਟੀਮਾਂ (CSK, RR, SRH, KKR ਅਤੇ LSG) ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ।
ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਦੇ ਲੀਗ ਪੜਾਅ ਵਿੱਚ ਅਜੇ ਵੀ 2 ਮੈਚ ਬਾਕੀ ਹਨ, ਉਨ੍ਹਾਂ ਨੂੰ ਦੋਵੇਂ ਮੈਚ ਜਿੱਤਣੇ ਪੈਣਗੇ। ਟੀਮ ਦਾ ਅਗਲਾ ਮੈਚ ਦਿੱਲੀ ਕੈਪੀਟਲਜ਼ ਨਾਲ ਹੈ, ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲਾ ਇਹ ਮੈਚ ਦੋਵਾਂ ਟੀਮਾਂ ਲਈ ਜਿੱਤਣਾ ਮਹੱਤਵਪੂਰਨ ਹੋਵੇਗਾ।
ਜੇਕਰ ਪਲੇਆਫ ‘ਚ ਪਹੁੰਚੀ ਤਾਂ ਇਦਾਂ ਦੀ ਹੋਵੇਗੀ ਮੁੰਬਈ ਇੰਡੀਅਨਜ਼ ਦੀ ਟੀਮ
ਬੇਵੋਨ ਜੈਕਬਸ, ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਚਰਿਥ ਅਸਲੰਕਾ, ਹਾਰਦਿਕ ਪੰਡਯਾ (ਕਪਤਾਨ), ਮਿਸ਼ੇਲ ਸੇਂਟਨਰ, ਨਮਨ ਧੀਰ, ਰਿਚਰਡ ਗਲੀਸਨ, ਰੋਬਿਨ ਮਿੰਜ (ਵਿਕਟਕੀਪਰ), ਜੌਨੀ ਬੇਅਰਸਟੋ (ਵਿਕਟਕੀਪਰ), ਕ੍ਰਿਸ਼ਣਨ ਸ਼੍ਰੀਜਿਥ, ਅੱਲ੍ਹਾ ਗਜਨਫਰ, ਅਰਜੁਨ ਤੇਂਦੁਲਕਰ, ਅਸ਼ਵਨੀ ਕੁਮਾਰ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਕਰਨ ਸ਼ਰਮਾ, ਲਿਜ਼ਾਡ ਵਿਲੀਅਮਸ, ਮੁਜੀਬ ਉਰ ਰਹਿਮਾਨ, ਰਘੂ ਸ਼ਰਮਾ, ਰੀਸ ਟੋਪਲੇ, ਸਤਿਆਨਾਰਾਇਣ ਰਾਜੂ, ਟ੍ਰੇਂਟ ਬੋਲਟ, ਵਿਗਨੇਸ਼ ਪੁਥੁਰ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਲੀਗ ਪੜਾਅ ਦੇ ਦੋਵੇਂ ਮੈਚਾਂ ਲਈ ਜੌਨੀ ਬੇਅਰਸਟੋ, ਰਿਚਰਡ ਗਲੀਸਨ ਅਤੇ ਚੈਰਿਥ ਅਸਲਾਂਕਾ ਉਪਲਬਧ ਨਹੀਂ ਹੋਣਗੇ।