Team India Captain Virat Kohli: ਭਾਰਤ ਤੇ ਦੱਖਣੀ ਅਫਰੀਕਾ (Ind vs SA) ਵਿਚਾਲੇ ਟੈਸਟ ਸੀਰੀਜ਼ (Test Series) ਦਾ ਤੀਜਾ ਤੇ ਆਖਰੀ ਮੈਚ ਕੇਪਟਾਊਨ (Capetown) ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੀ ਪਹਿਲੀ ਪਾਰੀ 223 ਦੌੜਾਂ 'ਤੇ ਸਿਮਟ ਗਈ ਸੀ। ਕਪਤਾਨ ਵਿਰਾਟ ਕੋਹਲੀ (Virat Kohli) ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਕੋਹਲੀ ਦੇ ਟੈਸਟ ਕਰੀਅਰ ਦਾ ਇਹ 28ਵਾਂ ਅਰਧ ਸੈਂਕੜਾ ਹੈ। ਉਨ੍ਹਾਂ ਆਪਣੀ ਪਾਰੀ ਦੌਰਾਨ ਇਕ ਖਾਸ ਉਪਲਬਧੀ ਵੀ ਹਾਸਲ ਕੀਤੀ।



ਕੋਹਲੀ ਦੱਖਣੀ ਅਫਰੀਕਾ 'ਚ 1000 ਦੌੜਾਂ (ਸਾਰੇ ਫਾਰਮੈਟ) ਬਣਾਉਣ ਵਾਲੇ ਏਸ਼ੀਆ ਦੇ ਪਹਿਲੇ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪਛਾੜ ਦਿੱਤਾ ਹੈ। ਗਾਂਗੁਲੀ ਦੇ ਨਾਂ 911 ਦੌੜਾਂ ਹਨ। ਕੋਹਲੀ ਨੇ 11 ਮੈਚਾਂ ਦੀਆਂ 15 ਪਾਰੀਆਂ 'ਚ 83.58 ਦੀ ਔਸਤ ਨਾਲ 1003 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਧਰਤੀ 'ਤੇ 4 ਸੈਂਕੜੇ ਤੇ 3 ਅਰਧ ਸੈਂਕੜੇ ਲਗਾਏ ਹਨ।

ਇਸ ਮਾਮਲੇ 'ਚ ਦ੍ਰਾਵਿੜ ਨੂੰ ਪਛਾੜ ਦਿੱਤਾ ਗਿਆ
ਵਿਰਾਟ ਕੋਹਲੀ ਦੱਖਣੀ ਅਫਰੀਕਾ ਦੀ ਧਰਤੀ 'ਤੇ ਟੈਸਟ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਵੀ ਬਣ ਗਏ ਹਨ। ਉਨ੍ਹਾਂ ਨੇ ਸਾਬਕਾ ਕ੍ਰਿਕਟਰ ਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਪਿੱਛੇ ਛੱਡ ਦਿੱਤਾ ਹੈ।

ਵਿਰਾਟ ਕੋਹਲੀ 14 ਦੌੜਾਂ ਬਣਾ ਕੇ ਦ੍ਰਾਵਿੜ ਤੋਂ ਅੱਗੇ ਨਿਕਲ ਗਏ। ਕੋਹਲੀ ਦੇ ਨਾਂ ਹੁਣ ਤੱਕ 7 ਟੈਸਟ ਮੈਚਾਂ 'ਚ 690 ਦੌੜਾਂ ਹਨ। ਇਸ ਦੇ ਨਾਲ ਹੀ ਦ੍ਰਾਵਿੜ ਨੇ 22 ਪਾਰੀਆਂ 'ਚ 29.71 ਦੀ ਔਸਤ ਨਾਲ 624 ਦੌੜਾਂ ਬਣਾਈਆਂ। ਉਨ੍ਹਾਂ 1 ਸੈਂਕੜਾ ਅਤੇ 2 ਅਰਧ ਸੈਂਕੜੇ ਵੀ ਲਾਏ। ਕੋਹਲੀ ਨੇ ਇਸ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ 35 ਅਤੇ 18 ਦੌੜਾਂ ਬਣਾਈਆਂ ਸਨ। ਉਹ ਜੋਹਾਨਸਬਰਗ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਨਹੀਂ ਖੇਡਿਆ ਸੀ। ਪਿੱਠ ਵਿਚ ਅਕੜਾਅ ਹੋਣ ਕਾਰਨ ਉਸ ਨੂੰ ਬਾਹਰ ਬੈਠਣਾ ਪਿਆ ਸੀ।

ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੱਖਣੀ ਅਫਰੀਕਾ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ 28 ਪਾਰੀਆਂ ਵਿੱਚ 1161 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੀ ਔਸਤ 46.44 ਰਹੀ ਹੈ। ਤੇਂਦੁਲਕਰ ਨੇ 5 ਸੈਂਕੜੇ ਅਤੇ 3 ਅਰਧ ਸੈਂਕੜੇ ਲਗਾਏ।</p


ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ ! ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490