T20 World Cup 2022 BAN vs NED: ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਪਹਿਲੇ ਮੈਚ 'ਚ ਬੰਗਲਾਦੇਸ਼ ਦਾ ਸਾਹਮਣਾ ਨੀਦਰਲੈਂਡ (BAN vs NED) ਨਾਲ ਹੋਵੇਗਾ, ਜਦਕਿ ਦੂਜੇ ਮੈਚ 'ਚ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ (SA vs ZIM) ਆਹਮੋ-ਸਾਹਮਣੇ ਹੋਣਗੇ। ਇਹ ਦੋਵੇਂ ਮੈਚ ਹੋਬਾਰਟ ਦੇ ਬੇਲੇਰੀਵ ਓਵਲ ਸਟੇਡੀਅਮ 'ਚ ਖੇਡੇ ਜਾਣਗੇ। ਇਹ ਚਾਰ ਟੀਮਾਂ ਸੁਪਰ-12 ਦੌਰ ਦੇ ਗਰੁੱਪ-2 ਵਿੱਚ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵੀ ਇਸ ਗਰੁੱਪ ਦਾ ਹਿੱਸਾ ਹਨ।


ਬੰਗਲਾਦੇਸ਼ ਬਨਾਮ ਨੀਦਰਲੈਂਡ: ਬੰਗਲਾਦੇਸ਼ ਦੀ ਟੀਮ ਇਸ ਸਮੇਂ ਬੁਰੇ ਦੌਰ 'ਚੋਂ ਗੁਜ਼ਰ ਰਹੀ ਹੈ। ਇਸ ਸਾਲ ਟੀਮ ਨੇ ਮੁਸ਼ਕਿਲ ਨਾਲ ਦੋ ਟੀ-20 ਮੈਚ ਜਿੱਤੇ ਹਨ। ਉਸ ਨੂੰ ਕਮਜ਼ੋਰ ਟੀਮਾਂ ਦੇ ਸਾਹਮਣੇ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲਾ ਟੀਮ ਆਪਣੇ ਪਿਛਲੇ ਚਾਰ ਮੈਚ ਹਾਰ ਚੁੱਕੀ ਹੈ। ਅਜਿਹੇ 'ਚ ਕਪਤਾਨ ਸ਼ਾਕਿਬ ਅਲ ਹਸਨ ਦੇ ਸਾਹਮਣੇ ਆਪਣੀ ਟੀਮ ਨੂੰ ਜਿੱਤ ਦੀ ਲੀਹ 'ਤੇ ਲਿਆਉਣਾ ਵੱਡੀ ਚੁਣੌਤੀ ਸਾਬਤ ਹੋਵੇਗੀ।


ਦੂਜੇ ਪਾਸੇ ਨੀਦਰਲੈਂਡ ਦੀ ਟੀਮ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਦੌਰ ਦੇ ਦੋ ਮੈਚ ਜਿੱਤ ਕੇ ਸੁਪਰ-12 ਵਿੱਚ ਪਹੁੰਚ ਗਈ ਹੈ। ਇਸ ਲਈ ਉਹ ਆਤਮਵਿਸ਼ਵਾਸ ਨਾਲ ਭਰਪੂਰ ਰਹੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਾਫੀ ਦਿਲਚਸਪ ਹੋ ਸਕਦਾ ਹੈ। ਇਹ ਮੈਚ ਸਵੇਰੇ 9.30 ਵਜੇ ਖੇਡਿਆ ਜਾਵੇਗਾ।


South Africa vs Zimbabwe: ਦੱਖਣੀ ਅਫਰੀਕਾ ਨੂੰ ਅੱਜ ਜ਼ਿੰਬਾਬਵੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਵੈਸੇ ਇਨ੍ਹਾਂ ਵਿਚਾਲੇ ਹੁਣ ਤੱਕ 5 ਟੀ-20 ਮੈਚ ਹੋ ਚੁੱਕੇ ਹਨ, ਜਿਸ 'ਚ ਪ੍ਰੋਟੀਜ਼ ਟੀਮ ਨੇ ਸਾਰੇ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਦੀ ਟੀਮ 'ਚ ਟੀ-20 ਕ੍ਰਿਕਟ ਦੇ ਇਕ ਤੋਂ ਵਧ ਕੇ ਇਕ ਦਿੱਗਜ ਖਿਡਾਰੀ ਹਨ। ਅਜਿਹੇ 'ਚ ਅੱਜ ਦੇ ਮੈਚ 'ਚ ਵੀ ਦੱਖਣੀ ਅਫਰੀਕਾ ਦੇ ਹਾਵੀ ਹੋਣ ਦੀ ਉਮੀਦ ਹੈ। ਇਹ ਮੈਚ ਦੁਪਹਿਰ 1.30 ਵਜੇ ਖੇਡਿਆ ਜਾਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Punjab Breaking News LIVE: ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਕਿਸਾਨ ਪਾਉਣਗੇ ਘੇਰਾ, ਗੋਲ਼ੀ ਲੱਗਣ ਨਾਲ DSP ਗਗਨਦੀਪ ਭੁੱਲਰ ਦੀ ਮੌਤ, ਕੈਨੇਡਾ 'ਚ ਮਿਲੇਗੀ ਲੱਖਾਂ ਲੋਕਾਂ ਨੂੰ ਪੀਆਰ, ਜਹਾਜ਼ ਖਰੀਦਣ 'ਤੇ ਘਿਰੀ ਭਗਵੰਤ ਮਾਨ ਸਰਕਾਰ, ਹੁਣ ਹਰਿਆਣਾ ਕਮੇਟੀ ਕੋਲ ਜਾਏਗਾ ਗੁਰਦੁਆਰਿਆਂ ਦਾ ਪ੍ਰਬੰਧ