Nitish Kumar Reddy Century In Australia: ਨਿਤੀਸ਼ ਕੁਮਾਰ ਰੈੱਡੀ ਨੇ ਮੈਲਬੋਰਨ ਟੈਸਟ ਵਿੱਚ ਸੈਂਕੜਾ ਲਗਾ ਕੇ ਭਾਰਤ ਲਈ ਅਹਿਮ ਯੋਗਦਾਨ ਪਾਇਆ। ਬਾਰਡਰ-ਗਾਵਸਕਰ ਟਰਾਫੀ 2024-25 ਦਾ ਚੌਥਾ ਟੈਸਟ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੈਲਬੋਰਨ ਵਿੱਚ ਖੇਡਿਆ ਜਾ ਰਿਹਾ ਹੈ। ਮੈਚ 'ਚ ਟੀਮ ਇੰਡੀਆ ਦੀ ਪਹਿਲੀ ਪਾਰੀ ਦੌਰਾਨ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਨਿਤੀਸ਼ ਰੈੱਡੀ ਨੇ 171 ਗੇਂਦਾਂ 'ਚ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸੈਂਕੜੇ ਦੇ ਨਾਲ ਹੀ ਰੈੱਡੀ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ।


ਨਿਤੀਸ਼ ਰੈੱਡੀ ਦਾ ਸ਼ਾਨਦਾਰ ਰਿਕਾਰਡ 


ਤੁਹਾਨੂੰ ਦੱਸ ਦੇਈਏ ਕਿ ਨਿਤੀਸ਼ ਕੁਮਾਰ ਰੈੱਡੀ ਅੱਠਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਟੀਮ ਇੰਡੀਆ ਦੇ ਸਾਬਕਾ ਦਿੱਗਜ ਸਪਿਨਰ ਅਨਿਲ ਕੁੰਬਲੇ ਦੇ ਨਾਂਅ ਸੀ, ਜਿਨ੍ਹਾਂ ਨੇ 87 ਦੌੜਾਂ ਦੀ ਪਾਰੀ ਖੇਡੀ ਸੀ।


ਨਿਤੀਸ਼ ਕੁਮਾਰ ਰੈੱਡੀ ਬਾਰਡਰ-ਗਾਵਸਕਰ ਟਰਾਫੀ 2024-25 ਵਿੱਚ ਭਾਰਤ ਲਈ ਸੈਂਕੜਾ ਲਗਾਉਣ ਵਾਲੇ ਤੀਜੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ ਅਤੇ ਵਿਰਾਟ ਕੋਹਲੀ ਨੇ ਸੈਂਕੜੇ ਵਾਲੀ ਪਾਰੀ ਖੇਡੀ ਸੀ। ਕੋਹਲੀ ਅਤੇ ਜੈਸਵਾਲ ਨੇ ਵੀ 1-1 ਸੈਂਕੜਾ ਲਗਾਇਆ ਹੈ।



ਚੌਥੇ ਦਿਨ ਟੀਮ ਇੰਡੀਆ ਨੇ 221 ਦੌੜਾਂ ਦੇ ਸਕੋਰ 'ਤੇ ਸੱਤਵਾਂ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਨਿਤੀਸ਼ ਰੈੱਡੀ ਤੇ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਤੇ ਅੱਠਵੀਂ ਵਿਕਟ ਦੇ ਡਿੱਗਣ ਤੱਕ ਟੀਮ ਨੂੰ 348 ਦੌੜਾਂ ਦੇ ਸਕੋਰ ਤੱਕ ਪਹੁੰਚਾ ਦਿੱਤਾ। ਰੈੱਡੀ ਅਤੇ ਸੁੰਦਰ ਨੇ ਅੱਠਵੇਂ ਵਿਕਟ ਲਈ 127 (285 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਵੱਡੀ ਤਾਕਤ ਦਿੱਤੀ।


ਮੈਲਬੋਰਨ ਟੈਸਟ ਦੇ ਤਿੰਨ ਦਿਨ ਪੂਰੇ ਹੋ ਗਏ ਹਨ। ਤੀਜੇ ਦਿਨ ਦੀ ਸਮਾਪਤੀ ਤੱਕ ਟੀਮ ਇੰਡੀਆ ਨੇ ਬੋਰਡ 'ਤੇ 358/9 ਦੌੜਾਂ ਬਣਾ ਲਈਆਂ ਹਨ। ਨਿਤੀਸ਼ ਕੁਮਾਰ ਰੈੱਡੀ 105 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤ ਗਏ ਅਤੇ ਉਨ੍ਹਾਂ ਦੇ ਨਾਲ ਮੌਜੂਦ ਮੁਹੰਮਦ ਸਿਰਾਜ 02 ਦੌੜਾਂ ਬਣਾ ਕੇ ਨਾਬਾਦ ਪਰਤ ਗਏ। ਹੁਣ ਟੀਮ ਇੰਡੀਆ 116 ਦੌੜਾਂ ਨਾਲ ਪਿੱਛੇ ਹੈ। ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 474 ਦੌੜਾਂ ਬਣਾਈਆਂ ਸਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।