Most Run In IPL 2024: ਆਈਪੀਐੱਲ 2024 ਵਿੱਚ ਹੁਣ ਤੱਕ 7 ਮੁਕਾਬਲੇ ਖੇਡੇ ਜਾ ਚੁੱਕੇ ਹਨ। ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਲਗਾਤਾਰ 2 ਜਿੱਤਾਂ ਨਾਲ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਹੈ। ਇਸ ਦੇ ਨਾਲ ਹੀ ਆਰੇਂਜ ਕੈਪ ਦੀ ਰੇਸ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਵਿਰਾਟ ਕੋਹਲੀ ਸਭ ਤੋਂ ਅੱਗੇ ਹਨ। ਹੁਣ ਤੱਕ ਵਿਰਾਟ ਕੋਹਲੀ ਨੇ 2 ਮੈਚਾਂ 'ਚ 49 ਦੀ ਔਸਤ ਨਾਲ 98 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਦੇ ਸੈਮ ਕਰਨ ਆਰੇਂਜ ਕੈਪ ਰੇਸ 'ਚ ਦੂਜੇ ਸਥਾਨ 'ਤੇ ਹਨ। ਸੈਮ ਕਰਨ ਨੇ 2 ਮੈਚਾਂ ਵਿੱਚ 43 ਦੀ ਔਸਤ ਨਾਲ 86 ਦੌੜਾਂ ਬਣਾਈਆਂ ਹਨ।


ਹੁਣ ਤੱਕ ਇਨ੍ਹਾਂ ਬੱਲੇਬਾਜ਼ਾਂ ਦਾ ਦਬਦਬਾ ਰਿਹਾ 


ਚੇਨਈ ਸੁਪਰ ਕਿੰਗਜ਼ ਦੇ ਸ਼ਿਵਮ ਦੂਬੇ ਤੀਜੇ ਨੰਬਰ 'ਤੇ ਹਨ। ਸ਼ਿਵਮ ਦੁਬੇ ਨੇ 2 ਮੈਚਾਂ 'ਚ 85 ਦੀ ਔਸਤ ਨਾਲ 85 ਦੌੜਾਂ ਬਣਾਈਆਂ ਹਨ। ਸ਼ਿਵਮ ਦੂਬੇ ਦੇ ਸਾਥੀ ਰਚਿਨ ਰਵਿੰਦਰਾ 2 ਮੈਚਾਂ 'ਚ 83 ਦੌੜਾਂ ਬਣਾ ਕੇ ਚੌਥੇ ਸਥਾਨ 'ਤੇ ਹਨ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਪੰਜਵੇਂ ਨੰਬਰ 'ਤੇ ਹਨ। ਸੰਜੂ ਸੈਮਸਨ ਨੇ 1 ਮੈਚ ਵਿੱਚ 82 ਦੌੜਾਂ ਆਪਣੇ ਨਾਮ ਕੀਤੀਆਂ ਹਨ। ਇਸ ਤਰ੍ਹਾਂ ਆਰੇਂਜ ਕੈਪ ਦੀ ਦੌੜ 'ਚ ਟਾਪ-5 ਬੱਲੇਬਾਜ਼ਾਂ ਦੀ ਸੂਚੀ 'ਚ ਵਿਰਾਟ ਕੋਹਲੀ, ਸੈਮ ਕੁਰਾਨ, ਸ਼ਿਵਮ ਦੂਬੇ, ਰਚਿਨ ਰਵਿੰਦਰਾ ਅਤੇ ਸੰਜੂ ਸੈਮਸਨ ਸ਼ਾਮਲ ਹਨ।


ਪਰਪਲ ਕੈਪ ਦੀ ਦੌੜ ਵਿੱਚ ਮੁਸਤਫਿਜ਼ੁਰ ਰਹਿਮਾਨ ਸਭ ਤੋਂ ਅੱਗੇ 


ਉਥੇ ਹੀ, ਜੇਕਰ ਪਰਪਲ ਕੈਪ ਭਾਵ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼ ਦੇ ਮੁਸਤਫਿਜ਼ੁਰ ਰਹਿਮਾਨ ਸਿਖਰ 'ਤੇ ਹਨ। ਇਸ ਗੇਂਦਬਾਜ਼ ਨੇ 2 ਮੈਚਾਂ 'ਚ 9.83 ਦੀ ਔਸਤ ਨਾਲ 6 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਹਨ। ਜਸਪ੍ਰੀਤ ਬੁਮਰਾਹ ਦੇ ਨਾਂ 3 ਵਿਕਟਾਂ ਹਨ। ਮੁਸਤਫਿਜ਼ੁਰ ਰਹਿਮਾਨ ਤੋਂ ਇਲਾਵਾ ਪਰਪਲ ਕੈਪ ਦੀ ਦੌੜ 'ਚ ਟਾਪ-5 ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ ਅਤੇ ਟੀ. ਨਟਰਾਜਨ ਸ਼ਾਮਲ ਹਨ। ਹਾਲਾਂਕਿ ਮੁਸਤਫਿਜ਼ੁਰ ਰਹਿਮਾਨ ਤੋਂ ਇਲਾਵਾ ਬਾਕੀ ਚਾਰ ਗੇਂਦਬਾਜ਼ਾਂ ਨੇ ਬਰਾਬਰ 3-3 ਵਿਕਟਾਂ ਹਾਸਲ ਕੀਤੀਆਂ ਹਨ।



Read More: CSK vs GT: ਗਾਇਕਵਾੜ ਦੇ ਸਾਹਮਣੇ ਫੇਲ ਹੋਏ ਸ਼ੁਭਮਨ ਗਿੱਲ! ਚੇਨਈ ਸਾਹਮਣੇ ਢੇਰ ਹੋਈ ਗੁਜਰਾਤ ਟੀਮ

Read More: Watch: 42 ਸਾਲਾ MS ਧੋਨੀ ਨੇ ਚੀਤੇ ਵਾਂਗ ਲਗਾਈ ਛਲਾਂਗ, ਇੰਝ ਫੜ੍ਹਿਆ ਹੈਰਾਨੀਜਨਕ ਕੈਚ