Asia Cup Jursey Controversy: ਏਸ਼ੀਆ ਕੱਪ ਟੂਰਨਾਮੈਂਟ ਵਿੱਚ ਇੱਕ ਨਵਾਂ ਵਿਵਾਦ ਸਾਹਮਣੇ ਆ ਰਿਹਾ ਹੈ। ਦਰਅਸਲ ਏਸ਼ੀਆ ਕੱਪ 'ਚ ਖੇਡਣ ਵਾਲੀਆਂ ਟੀਮਾਂ ਦੀ ਜਰਸੀ 'ਤੇ ਮੇਜ਼ਬਾਨ ਪਾਕਿਸਤਾਨ ਦਾ ਨਾਂ ਨਹੀਂ ਹੈ। ਇਸ ਕਾਰਨ ਵਿਵਾਦ ਵਧਦਾ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਉਸ ਦੌਰਾਨ ਦੇਖਿਆ ਗਿਆ ਕਿ ਨੇਪਾਲ ਟੀਮ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਨਹੀਂ ਸੀ। ਗਰੁੱਪ ਬੀ ਦੇ ਮੈਚ 'ਚ ਨੇਪਾਲ ਤੋਂ ਇਲਾਵਾ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਖਿਡਾਰੀਆਂ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਗਾਇਬ ਹੈ।
‘ਸਾਰੀਆਂ ਟੀਮਾਂ ਦੀ ਜਰਸੀ ‘ਤੇ ਪਾਕਿਸਤਾਨ ਦੀ ਨਾਂ ਹੋਣਾ ਚਾਹੀਦਾ’
ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ ਦੀਆਂ ਦਲੀਲਾਂ ਹਨ ਕਿ ਮੇਜ਼ਬਾਨ ਹੋਣ ਕਾਰਨ ਸਾਰੀਆਂ ਟੀਮਾਂ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੈ। ਹੁਣ ਤੱਕ ਚਾਰ ਟੀਮਾਂ ਦੀ ਜਰਸੀ 'ਤੇ ਦੇਖਿਆ ਗਿਆ ਹੈ ਕਿ ਏਸ਼ੀਆ ਕੱਪ ਦਾ ਲੋਗੋ ਤਾਂ ਹੈ, ਪਰ ਪਾਕਿਸਤਾਨ ਦਾ ਨਾਂ ਨਹੀਂ ਹੈ।
ਉੱਥੇ ਹੀ ਹੁਣ ਇਹ ਮੁੱਦਾ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਾਸ਼ਿਦ ਲਤੀਫ ਨੇ ਉਠਾਇਆ ਹੈ। ਰਾਸ਼ਿਦ ਲਤੀਫ ਤੋਂ ਇਲਾਵਾ ਸਾਬਕਾ ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੋਹਸਿਨ ਖਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ 'ਤੇ ਨਿਸ਼ਾਨਾ ਸਾਧਿਆ ਹੈ। ਦੋਵੇਂ ਸਾਬਕਾ ਪਾਕਿਸਤਾਨੀ ਖਿਡਾਰੀਆਂ ਨੇ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਇਲਾਵਾ ਏਸ਼ੀਅਨ ਕ੍ਰਿਕਟ ਕੌਂਸਲ ਇਸ ਲਈ ਜ਼ਿੰਮੇਵਾਰ ਹੈ।
ਮੋਹਸਿਨ ਖਾਨ ਨੇ ਏਸ਼ੀਅਨ ਕ੍ਰਿਕਟ ਕੌਂਸਲ ਤੋਂ ਵੀ ਮੰਗੀ ਸਫਾਈ...
ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮੋਹਸਿਨ ਖਾਨ ਨੇ ਕਿਹਾ ਕਿ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਟੀਮਾਂ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਕਿਉਂ ਨਹੀਂ ਹੈ...ਉਨ੍ਹਾਂ ਕਿਹਾ ਕਿ ਕਿਉਂਕਿ ਏਸ਼ੀਆ ਕੱਪ ਦਾ ਮੇਜ਼ਬਾਨ ਦੇਸ਼ ਪਾਕਿਸਤਾਨ ਹੈ, ਇਸ ਲਈ ਪਾਕਿਸਤਾਨ ਦੀ ਜਰਸੀ 'ਤੇ ਪਾਕਿਸਤਾਨ ਦਾ ਨਾਂ ਕਿਉਂ ਨਹੀਂ ਹੈ। ਸਾਰੀਆਂ ਟੀਮਾਂ ਦੀ ਜਰਸੀ ‘ਤੇ ਪਾਕਿਸਤਾਨ ਦਾ ਨਾਮ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਇਲਾਵਾ ਸ਼੍ਰੀਲੰਕਾ 'ਚ ਏਸ਼ੀਆ ਕੱਪ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਏਸ਼ੀਆ ਕੱਪ ਪਾਕਿਸਤਾਨ 'ਚ ਹੀ ਹੋਣਾ ਸੀ ਪਰ ਭਾਰਤੀ ਟੀਮ ਦੇ ਪਾਕਿਸਤਾਨ ਨਾ ਜਾਣ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਤੋਂ ਇਲਾਵਾ ਸ਼੍ਰੀਲੰਕਾ ਨੂੰ ਮੇਜ਼ਬਾਨੀ ਮਿਲੀ।
ਇਹ ਵੀ ਪੜ੍ਹੋ: IND vs PAK: ਪਾਕਿਸਤਾਨ ਨੇ ਪਲੇਇੰਗ ਇਲੈਵਨ ਦਾ ਕੀਤਾ ਐਲਾਨ, ਭਾਰਤ ਦੇ ਖਿਲਾਫ ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਮੌਕਾ