Asia Cup 2023: ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਭਾਵ ਕਿ ਭਲਕੇ ਪੱਲੇਕੇਲੇ ਸਟੇਡੀਅਮ ਵਿੱਚ ਮਹਾਮੁਕਾਬਲਾ ਹੋਣ ਜਾ ਰਿਹਾ ਹੈ। ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਹਨ। ਪ੍ਰਸ਼ੰਸਕ ਬੇਤਾਬ ਹੋ ਕੇ ਇਸ ਮੈਚ ਦੀ ਉਡੀਕ ਕਰ ਰਹੇ ਹਨ।
ਉੱਥੇ ਹੀ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੀ ਜ਼ਬਰਦਸਤ ਜੰਗ ਤੋਂ ਪਹਿਲਾਂ ਸਟਾਰ ਸਪੋਰਟ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਇੱਕ ਪ੍ਰੋਮੋ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: Asia Cup 2023: ਟੀਮ ਇੰਡੀਆ ਦੀ ਪਲੇਇੰਗ ਇਲੈਵਨ ਨੂੰ ਲੈਕੇ ਆਇਆ ਵੱਡਾ ਅਪਡੇਟ, ਰੋਹਿਤ ਸ਼ਰਮਾ ਨਾਲ ਓਪਨਿੰਗ ਕਰੇਗਾ ਇਹ ਕ੍ਰਿਕੇਟਰ
ਦੱਸ ਦਈਏ ਕਿ ਇਸ ਤਜ਼ਰਬੇਕਾਰ ਭਾਰਤੀ ਜੋੜੀ ਨੇ ਪਿਛਲੇ ਸਮੇਂ 'ਚ ਪਾਕਿਸਤਾਨ ਖਿਲਾਫ ਸਨਸਨੀਖੇਜ਼ ਪ੍ਰਦਰਸ਼ਨ ਕੀਤਾ ਸੀ ਅਤੇ ਆਉਣ ਵਾਲੇ ਮੁਕਾਬਲੇ 'ਚ ਇਹ ਫਿਰ ਤੋਂ ਭਾਰਤ ਲਈ ਅਹਿਮ ਹੋਵੇਗਾ। ਵੇਖੋ ਵੀਡੀਓ
ਪਾਕਿਸਤਾਨ ਖਿਲਾਫ ਮੁਕਾਬਲੇ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਕੀਤੀ ਪ੍ਰੈਸ ਕਾਨਫਰੰਸ
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਭਾਰਤੀ ਕਪਤਾਨ ਨੇ ਕਈ ਸਵਾਲਾਂ 'ਤੇ ਆਪਣੀ ਗੱਲ ਰੱਖੀ। ਰੋਹਿਤ ਸ਼ਰਮਾ ਨੇ ਕਿਹਾ ਕਿ ਜੇਕਰ ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ ਤਾਂ ਮੈਂ ਖਰਾਬ ਸ਼ਾਟ ਖੇਡ ਕੇ ਆਊਟ ਹੋਣਾ ਪਸੰਦ ਨਹੀਂ ਕਰਾਂਗਾ।
ਉਨ੍ਹਾਂ ਨੇ ਕਿਹਾ ਕਿ ਖੇਡ ਦਾ ਫਾਰਮੈਟ ਕੀ ਹੈ… ਚਾਹੇ ਮੈਂ ਟੀ-20 ਫਾਰਮੈਟ ਵਿਚ ਖੇਡ ਰਿਹਾ ਹਾਂ ਜਾਂ ਵਨਡੇ ਫਾਰਮੈਟ… ਮੇਰਾ ਇਸ ਨਾਲ ਬਹੁਤਾ ਲੈਣਾ-ਦੇਣਾ ਨਹੀਂ ਹੈ। ਮੈਂ ਹਮੇਸ਼ਾ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਵਕਤ ਦੀ ਨਜ਼ਾਕਤ ਕੀ ਹੈ? ਮੈਂ ਉਸ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹਾਂ।
ਇਹ ਵੀ ਪੜ੍ਹੋ: World Cup 2023: ਸ਼੍ਰੀਲੰਕਾ ਤੋਂ ਹੋਵੇਗਾ ਵਰਲਡ ਕੱਪ ਲਈ ਟੀਮ ਇੰਡੀਆ ਦਾ ਐਲਾਨ, ਖੁਸ਼ ਕਰ ਦੇਵੇਗਾ ਲੇਟੈਸਟ ਅਪਡੇਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।