Wahab Riaz Announced His Retirement: ਪਾਕਿਸਤਾਨੀ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ 16 ਅਗਸਤ ਨੂੰ ਟਵੀਟ ਕਰਕੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। 38 ਸਾਲਾ ਵਹਾਬ ਨੇ ਇਹ ਵੀ ਦੱਸਿਆ ਕਿ ਉਹ ਅਜੇ ਵੀ ਦੁਨੀਆ ਭਰ 'ਚ ਹੋਣ ਵਾਲੀਆਂ ਟੀ-20 ਲੀਗਸ 'ਚ ਖੇਡਣਾ ਜਾਰੀ ਰੱਖਣਗੇ। ਵਹਾਬ ਨੇ ਪਾਕਿਸਤਾਨ ਲਈ 91 ਵਨਡੇ, 27 ਟੈਸਟ ਅਤੇ 36 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।


ਵਹਾਬ ਰਿਆਜ਼ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਤਿੰਨੋਂ ਫਾਰਮੈਟਾਂ ਵਿੱਚ ਕੁੱਲ 237 ਵਿਕਟਾਂ ਲਈਆਂ। ਵਹਾਬ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਪਾਕਿਸਤਾਨੀ ਟੀਮ ਦੀ ਤਰਫੋਂ ਸਾਲ 2020 ਵਿੱਚ ਖੇਡਿਆ ਸੀ। ਟੀ-20 ਲੀਗ ਦੀ ਗੱਲ ਕਰੀਏ ਤਾਂ ਵਹਾਬ ਨੇ ਇਸ ਸਾਲ ਮਾਰਚ ਮਹੀਨੇ 'ਚ ਪਾਕਿਸਤਾਨ ਸੁਪਰ ਲੀਗ ਖੇਡੀ ਸੀ।


ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਨਾਲ ਹੀ ਵਹਾਬ ਨੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਪਿਛਲੇ 2 ਸਾਲਾਂ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਰਿਹਾ ਹਾਂ ਕਿ ਸਾਲ 2023 'ਚ ਮੈਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਵਾਂਗਾ। ਪਾਕਿਸਤਾਨ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਹੁਣ ਮੈਂ ਫ੍ਰੈਂਚਾਇਜ਼ੀ ਕ੍ਰਿਕਟ 'ਚ ਖੇਡਣਾ ਜਾਰੀ ਰੱਖਾਂਗਾ।


ਇਹ ਵੀ ਪੜ੍ਹੋ: Ravi Shastri: ਰਵੀ ਸ਼ਾਸਤਰੀ ਨੇ ਏਸ਼ੀਆ ਕੱਪ ਲਈ ਚੁਣੀ ਟੀਮ, ਤਿਲਕ ਵਰਮਾ ਨੂੰ ਕੀਤਾ ਸ਼ਾਮਲ, ਰਾਹੁਲ ਨੂੰ ਲੈਕੇ ਕੀਤਾ ਇਹ ਫੈਸਲਾ


ਭਾਰਤ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ 'ਚ 5 ਵਿਕਟਾਂ ਲਈਆਂ


2011 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਦੋਂ ਮੋਹਾਲੀ ਦੇ ਮੈਦਾਨ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੱਕਰ ਹੋਈ ਸੀ, ਉਸ ਮੈਚ 'ਚ ਭਾਵੇਂ ਪਾਕਿਸਤਾਨੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਵਹਾਬ ਰਿਆਜ਼ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਕੁੱਲ 5 ਵਿਕਟਾਂ ਲਈਆਂ ਸਨ। ਵਹਾਬ ਨੇ ਵਨਡੇ 'ਚ 3 ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਨਾਲ 120 ਵਿਕਟਾਂ ਹਾਸਲ ਕੀਤੀਆਂ ਹਨ। ਦੂਜੇ ਪਾਸੇ ਵਹਾਬ ਨੇ ਟੈਸਟ 'ਚ 83 ਵਿਕਟਾਂ ਜਦਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ 34 ਵਿਕਟਾਂ ਹਾਸਲ ਕੀਤੀਆਂ ਹਨ।




ਇਹ ਵੀ ਪੜ੍ਹੋ: World Cup 2023: ਸਤੰਬਰ ਤੋਂ ਵਰਲਡ ਕੱਪ ਲਈ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਖਰੀਦਣ ਲਈ ਸ਼ੁਰੂ ਹੋਵੇਗੀ ਬੁਕਿੰਗ, ਇੱਥੇ ਜਾਣੋ A ਟੂ Z ਡੀਟੇਲ