PAK vs WI: ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 'ਚ ਮੁਹੰਮਦ ਰਿਜ਼ਵਾਨ ਨੇ 52 ਗੇਂਦਾਂ 'ਤੇ 78 ਦੌੜਾਂ ਬਣਾਈਆਂ, ਰਿਜ਼ਵਾਨ ਨੇ ਆਪਣੀ ਪਾਰੀ 'ਚ 10 ਚੌਕੇ ਲਗਾਏ, ਇਹ ਰਿਜ਼ਵਾਨ ਦਾ ਇਸ ਸਾਲ ਦਾ 11ਵਾਂ ਅਰਧ ਸੈਂਕੜਾ ਹੈ ਅਤੇ ਕੁੱਲ ਮਿਲਾ ਕੇ ਉਸ ਨੇ ਆਪਣਾ 12ਵਾਂ ਅਰਧ ਸੈਂਕੜਾ ਲਗਾਇਆ ਹੈ। ਵੈਸਟਇੰਡੀਜ਼ ਨੇ ਰਿਜ਼ਵਾਨ ਅਤੇ ਹੈਦਰ ਅਲੀ ਦੀਆਂ ਧਮਾਕੇਦਾਰ ਪਾਰੀਆਂ ਦੇ ਦਮ 'ਤੇ 20 ਓਵਰਾਂ 'ਚ 6 ਵਿਕਟਾਂ 'ਤੇ 200 ਦੌੜਾਂ ਬਣਾਈਆਂ।
ਰਿਜ਼ਵਾਨ ਤੋਂ ਇਲਾਵਾ ਹੈਦਰ ਨੇ 39 ਗੇਂਦਾਂ 'ਚ 68 ਦੌੜਾਂ ਬਣਾਈਆਂ, ਜਿਸ 'ਚ 6 ਚੌਕੇ ਅਤੇ 4 ਛੱਕੇ ਸ਼ਾਮਲ ਸੀ। ਇਸ ਮੈਚ 'ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਪਾਕਿਸਤਾਨ ਦੇ ਕਪਤਾਨ ਬਾਬਰ ਬਗੈਰ ਕੋਈ ਦੌੜ ਬਣਾਏ ਪੈਵੇਲੀਅਨ ਪਰਤ ਗਏ।
ਰਿਜ਼ਵਾਨ ਨੇ 1500 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ
ਰਿਜ਼ਵਾਨ ਨੇ 78 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਉਸ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀਆਂ 1500 ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 1500 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ ਪੰਜਵਾਂ ਪਾਕਿਸਤਾਨੀ ਬੱਲੇਬਾਜ਼ ਬਣ ਗਿਆ ਹੈ। ਰਿਜ਼ਵਾਨ ਤੋਂ ਪਹਿਲਾਂ ਬਾਬਰ ਆਜ਼ਮ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਉਮਰ ਮਲਿਕ ਟੀ-20 ਇੰਟਰਨੈਸ਼ਨਲ 'ਚ ਅਜਿਹਾ ਕਾਰਨਾਮਾ ਕਰ ਚੁੱਕੇ ਹਨ।
ਕ੍ਰਿਸ ਗੇਲ ਨੇ ਤੋੜਿਆ ਸਭ ਤੋਂ ਤੇਜ਼ 1500 ਟੀ-20 ਦੌੜਾਂ ਦਾ ਰਿਕਾਰਡ
ਮੁਹੰਮਦ ਰਿਜ਼ਵਾਨ ਨੇ 1500 ਦੌੜਾਂ ਪੂਰੀਆਂ ਕੀਤੀਆਂ, ਉਨ੍ਹਾਂ ਨੇ ਇਹ ਕਾਰਨਾਮਾ 42ਵੀਂ ਪਾਰੀ 'ਚ ਪੂਰਾ ਕੀਤਾ। ਅਜਿਹਾ ਕਰਕੇ ਰਿਜ਼ਵਾਨ ਨੇ ਗੇਲ ਦਾ ਰਿਕਾਰਡ ਤੋੜ ਦਿੱਤਾ। ਕ੍ਰਿਸ ਗੇਲ ਟੀ-20 ਇੰਟਰਨੈਸ਼ਨਲ 'ਚ 44ਵੀਂ ਪਾਰੀ 'ਚ 1500 ਦੌੜਾਂ ਪੂਰੀਆਂ ਕਰਨ 'ਚ ਸਫਲ ਰਹੇ। ਦੱਸ ਦੇਈਏ ਕਿ ਬਾਬਰ ਆਜ਼ਮ, ਵਿਰਾਟ ਕੋਹਲੀ, ਆਰੋਨ ਫਿੰਚ ਅਤੇ ਕੇਐਲ ਰਾਹੁਲ ਟੀ-20 ਵਿੱਚ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ 39ਵੀਂ ਪਾਰੀ ਵਿੱਚ ਇਹ ਅੰਕੜਾ ਛੂਹਿਆ ਸੀ।
ਸਭ ਤੋਂ ਤੇਜ਼ 1500 T20I ਦੌੜਾਂ (ਪਾਰੀਆਂ)
39 ਬਾਬਰ ਆਜ਼ਮ, ਵਿਰਾਟ ਕੋਹਲੀ, ਆਰੋਨ ਫਿੰਚ ਅਤੇ ਕੇਐੱਲ ਰਾਹੁਲ
42 ਮੁਹੰਮਦ ਰਿਜ਼ਵਾਨ*
44 ਕ੍ਰਿਸ ਗੇਲ
ਦੱਸ ਦੇਈਏ ਕਿ ਰਿਜ਼ਵਾਨ ਨੇ ਆਪਣੀ ਪਹਿਲੀ 17 ਪਾਰੀਆਂ 'ਚ ਸਿਰਫ 224 ਦੌੜਾਂ ਬਣਾਈਆਂ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੀ ਬੱਲੇਬਾਜ਼ੀ ਨਾਲ ਕਮਾਲ ਕਰਨਾ ਸ਼ੁਰੂ ਕਰ ਦਿੱਤਾ। ਇਸ ਸਾਲ 2021 ਵਿੱਚ ਰਿਜ਼ਵਾਨ ਟੀ-20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਇਸ ਸਾਲ ਹੁਣ ਤੱਕ ਉਸ ਨੇ 1201 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: Retail Inflation Data: ਖੁਰਾਕੀ ਵਸਤਾਂ ਅਤੇ ਮਹਿੰਗੇ ਈਂਧਨ ਕਾਰਨ ਨਵੰਬਰ 'ਚ ਪ੍ਰਚੂਨ ਮਹਿੰਗਾਈ ਵਿੱਚ ਹੋਇਆ ਵਾਧਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin