ਪੰਜਾਬ ਕਿੰਗਜ਼ ਦੀ ਰਿਟੇਨਸ਼ਨ ਲਿਸਟ ਆਈ ਤਾਂ ਸਾਰੇ ਹੈਰਾਨ ਰਹਿ ਗਏ, ਟੀਮ ਨੇ ਜੋਸ਼ ਇੰਗਲਿਸ ਨੂੰ ਵੀ ਰਿਲੀਜ਼ ਕਰ ਦਿੱਤਾ। ਗਲੇਨ ਮੈਕਸਵੈੱਲ ਨੂੰ ਲੈਕੇ ਪਹਿਲਾਂ ਤਾਂ ਖ਼ਬਰਾਂ ਸਨ ਕਿ ਟੀਮ ਉਨ੍ਹਾਂ ਨੂੰ ਅਲਗ ਕਰ ਸਕਦੀ ਹੈ, ਪਰ ਪ੍ਰਸ਼ੰਸਕ ਉਦੋਂ ਹੈਰਾਨ ਹੋ ਗਏ, ਜਦੋਂ ਇੰਗਲਿਸ ਨੂੰ ਰਿਟੇਨ ਨਹੀਂ ਕੀਤਾ ਗਿਆ। ਪੰਜਾਬ ਨੇ ਸ਼੍ਰੇਅਸ ਅਈਅਰ ਸਣੇ 21 ਖਿਡਾਰੀਆਂ ਨੂੰ ਰਿਟੇਨ ਕੀਤਾ। ਟੀਮ ਹੁਣ ਨਿਲਾਮੀ ਵਿੱਚ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਖਰੀਦ ਸਕਦੀ ਹੈ।

Continues below advertisement

ਤੁਸੀਂ ਸੋਚ ਰਹੇ ਹੋਵੋਗੇ, ਜੇਕਰ ਪੰਜਾਬ ਕਿੰਗਜ਼ ਨੇ 21 ਖਿਡਾਰੀਆਂ ਨੂੰ ਰਿਟੇਨ ਕੀਤਾ, ਤਾਂ ਉਨ੍ਹਾਂ ਨੇ ਪੰਜ ਨੂੰ ਕਿਵੇਂ ਰਿਲੀਜ਼ ਕੀਤਾ? ਇੱਕ ਟੀਮ ਵਿੱਚ ਵੱਧ ਤੋਂ ਵੱਧ 25 ਖਿਡਾਰੀ ਹੀ ਹੋ ਸਕਦੇ ਹਨ। ਮਿਸ਼ੇਲ ਓਵਨ ਪਿਛਲੇ ਸਾਲ ਗਲੇਨ ਮੈਕਸਵੈੱਲ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਹੋਏ ਸਨ ਅਤੇ 21 ਰਿਟੇਨ ਕੀਤੇ ਖਿਡਾਰੀਆਂ ਵਿੱਚੋਂ ਇੱਕ ਹਨ।

Continues below advertisement

PBKS ਵਲੋਂ ਰਿਟੇਨ ਕੀਤੇ ਗਏ ਖਿਡਾਰੀ

ਸ਼੍ਰੇਅਸ ਅਈਅਰਨੇਹਲ ਵਢੇਰਾਪ੍ਰਿਯਾਂਸ਼ ਆਰੀਆਸ਼ਸ਼ਾਂਕ ਸਿੰਘਪਾਇਲ ਅਵਿਨਾਸ਼ਹਰਨੂਰ ਪੰਨੂਮੁਸ਼ੀਰ ਖਾਨਪ੍ਰਭਸਿਮਰਨ ਸਿੰਘਵਿਸ਼ਨੂੰ ਵਿਨੋਦਮਾਰਕਸ ਸਟੋਇਨਿਸਮਾਰਕੋ ਯਾਨਸਨਅਜ਼ਮਤੁੱਲਾ ਉਮਰਜ਼ਈਸੂਰਯਾਂਸ਼ ਸ਼ੇਡਗੇਮਿਸ਼ੇਲ ਓਵੇਨਅਰਸ਼ਦੀਪ ਸਿੰਘਵੈਸਾਖ ਵਿਜੇ ਕੁਮਾਰਯਸ਼ ਠਾਕੁਰਜ਼ੇਵੀਅਰ ਬਾਰਟਲੇਟਲਾਕੀ ਫਰਗੂਸਨਯੁਜਵੇਂਦਰ ਚਾਹਲਹਰਪ੍ਰੀਤ ਬਰਾੜ

PBKS ਵਲੋਂ ਇਨ੍ਹਾਂ ਪਲੇਅਰਸ ਨੂੰ ਕੀਤਾ ਰਿਲਿਜ਼

ਜੋਸ਼ ਇੰਗਲਿਸਆਰੋਨ ਹਾਰਡੀਗਲੇਨ ਮੈਕਸਵੈੱਲਕੁਲਦੀਪ ਸੇਨਪ੍ਰਵੀਨ ਦੂਬੇ

ਰਿਲੀਜ਼ ਕੀਤੇ ਜਾਣ ਵਾਲੇ ਖਿਡਾਰੀਆਂ ਵਿੱਚੋਂ, ਗਲੇਨ ਮੈਕਸਵੈੱਲ ਦਾ ਪਿਛਲੇ ਸਾਲ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ। ਉਨ੍ਹਾਂ ਨੇ ਸੱਟ ਲੱਗਣ ਤੋਂ ਪਹਿਲਾਂ ਸਿਰਫ ਸੱਤ ਮੈਚ ਖੇਡੇ ਸਨ। ਉਨ੍ਹਾਂ ਨੇ ਛੇ ਪਾਰੀਆਂ ਵਿੱਚ ਸਿਰਫ 48 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿੱਚੋਂ 30 ਇੱਕ ਹੀ ਪਾਰੀ ਵਿੱਚ ਆਈਆਂ ਸਨ। ਜੋਸ਼ ਇੰਗਲਿਸ ਨੇ ਪਿਛਲੇ ਐਡੀਸ਼ਨ ਵਿੱਚ ਆਪਣਾ ਆਈਪੀਐਲ ਡੈਬਿਊ ਕੀਤਾ ਸੀ। ਉਨ੍ਹਾਂ ਨੇ 11 ਮੈਚਾਂ ਵਿੱਚ 162.57 ਦੀ ਸਟ੍ਰਾਈਕ ਰੇਟ ਨਾਲ 278 ਦੌੜਾਂ ਬਣਾਈਆਂ ਸਨ।