Punjab Kings vs Kolkata Knight Riders Match Details: IPL 2023 ਦਾ ਦੂਸਰਾ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅੱਜ ਦੁਪਹਿਰ 3:30 ਵਜੇ ਤੋਂ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ 'ਚ ਦੋਵੇਂ ਟੀਮਾਂ ਆਪਣੇ ਨਵੇਂ ਕਪਤਾਨ ਨਾਲ ਮੈਦਾਨ 'ਚ ਉਤਰਨਗੀਆਂ। ਇੱਕ ਪਾਸੇ ਸ਼ਿਖਰ ਧਵਨ ਪੰਜਾਬ ਕਿੰਗਜ਼ ਦੀ ਕਮਾਨ ਸੰਭਾਲਣਗੇ, ਦੂਜੇ ਪਾਸੇ ਨਿਤੀਸ਼ ਰਾਣਾ ਸ਼੍ਰੇਅਸ ਅਈਅਰ ਦੀ ਗੈਰ-ਮੌਜੂਦਗੀ ਵਿੱਚ ਕੇਕੇਆਰ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਆਈਪੀਐਲ ਵਿੱਚ ਹੁਣ ਤੱਕ ਦੋਵੇਂ ਟੀਮਾਂ ਕੁੱਲ 30 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਆਓ ਜਾਣਦੇ ਹਾਂ ਇਸ ਮੈਚ ਨਾਲ ਜੁੜੇ ਸਾਰੇ ਵੇਰਵੇ।


ਪਿੱਚ ਰਿਪੋਰਟ


ਪੰਜਾਬ ਅਤੇ ਕੋਲਕਾਤਾ ਵਿਚਾਲੇ ਇਹ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਅਤੇ ਇੱਥੋਂ ਦੀ ਪਿੱਚ ਬੱਲੇਬਾਜ਼ੀ ਲਈ ਜਾਣੀ ਜਾਂਦੀ ਹੈ। ਇਸ ਮੈਦਾਨ 'ਤੇ ਬੱਲੇਬਾਜ਼ਾਂ ਨੂੰ ਮਦਦ ਮਿਲਦੀ ਹੈ ਅਤੇ ਉੱਚ ਸਕੋਰ ਵਾਲੇ ਮੈਚ ਹੁੰਦੇ ਹਨ। ਅਜਿਹੇ 'ਚ ਪੰਜਾਬ ਅਤੇ ਕੋਲਕਾਤਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਹਾਈ ਸਕੋਰਿੰਗ ਮੈਚ ਹੋ ਸਕਦਾ ਹੈ।


ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਆਹਮੋ-ਸਾਹਮਣੇ



ਆਈਪੀਐਲ ਵਿੱਚ ਹੁਣ ਤੱਕ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਕੁੱਲ 30 ਮੈਚ ਖੇਡੇ ਗਏ ਹਨ, ਜਿਸ ਵਿੱਚ ਕੇਕੇਆਰ ਨੇ 20 ਮੈਚ ਜਿੱਤੇ ਹਨ। ਜਦਕਿ ਪੰਜਾਬ ਕਿੰਗਜ਼ ਸਿਰਫ਼ 10 ਮੈਚ ਹੀ ਜਿੱਤ ਸਕੀ।


ਮੈਚ ਦੀ ਭਵਿੱਖਬਾਣੀ


ਪੰਜਾਬ ਅਤੇ ਕੋਲਕਾਤਾ ਵਿਚਾਲੇ ਹੁਣ ਤੱਕ ਖੇਡੇ ਗਏ ਮੈਚਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕੇਕੇਆਰ ਕੋਲ ਇਹ ਮੈਚ ਜਿੱਤਣ ਦੀ ਮਜ਼ਬੂਤ ​​ਸੰਭਾਵਨਾ ਹੈ, ਕਿਉਂਕਿ ਦੋਵਾਂ ਵਿਚਾਲੇ ਖੇਡੇ ਗਏ ਕੁੱਲ 30 ਮੈਚਾਂ 'ਚੋਂ ਕੇਕੇਆਰ 20 ਵਾਰ ਜੇਤੂ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੈਚ 'ਚ ਕਿਹੜੀ ਟੀਮ ਜਿੱਤ ਹਾਸਲ ਕਰਦੀ ਹੈ।


ਇਸ ਤਰ੍ਹਾਂ ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ ਹੋ ਸਕਦੇ ਸੰਭਾਵਿਤ


ਪੰਜਾਬ ਕਿੰਗਜ਼ - ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ (ਵਿਕਟਕੀਪਰ), ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਸੈਮ ਕੁਰਾਨ, ਸਿਕੰਦਰ ਰਜ਼ਾ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਨਾਥਨ ਐਲਿਸ, ਰਾਹੁਲ ਚਾਹਰ।


ਕੋਲਕਾਤਾ ਨਾਈਟ ਰਾਈਡਰਜ਼ - ਵੈਂਕਟੇਸ਼ ਅਈਅਰ, ਨਰਾਇਣ ਜਦਾਦਿਸਨ, ਨਿਤੀਸ਼ ਰਾਣਾ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰਾਇਣ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਵੈਭਵ ਅਰੋੜਾ।