Asia Cup 2023 Schedule: 30 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਸ਼ੈਡਿਊਲ ਦਾ ਅਧਿਕਾਰਤ ਐਲਾਨ 19 ਜੁਲਾਈ ਨੂੰ ਕੀਤਾ ਗਿਆ ਸੀ। ਹੁਣ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਬੀਸੀਸੀਆਈ ਦੇ ਸਕੱਤਰ ਅਤੇ ਏਸ਼ਿਆਈ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਜੈ ਸ਼ਾਹ ਵੱਲੋਂ ਆਪਣੇ ਅਧਿਕਾਰਤ ਸ਼ੈਡਿਊਲ ਤੋਂ ਪਹਿਲਾਂ ਪ੍ਰੋਗਰਾਮ ਦੇ ਐਲਾਨ ’ਤੇ ਨਾਰਾਜ਼ਗੀ ਜਤਾਈ ਹੈ।


ਪੀਸੀਬੀ ਨੇ ਏਸ਼ੀਆ ਕੱਪ 2023 ਦੇ ਅਧਿਕਾਰਤ ਸ਼ਡਿਊਲ ਅਤੇ ਟਰਾਫੀ ਦੇ ਉਦਘਾਟਨ ਸੰਬੰਧੀ ਲਾਹੌਰ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ 'ਚ ਪੀਸੀਬੀ ਪ੍ਰਧਾਨ ਜ਼ਕਾ ਅਸ਼ਰਫ ਤੋਂ ਇਲਾਵਾ ਪਾਕਿਸਤਾਨ ਦੇ ਕਈ ਸਾਬਕਾ ਖਿਡਾਰੀ ਵੀ ਪਹੁੰਚੇ। ਇਸ ਪ੍ਰੋਗਰਾਮ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਏ.ਸੀ.ਸੀ ਪ੍ਰਧਾਨ ਜੈ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਪੂਰੇ ਪ੍ਰੋਗਰਾਮ ਦਾ ਐਲਾਨ ਕੀਤਾ।



ਪੀਸੀਬੀ ਦੇ ਇੱਕ ਸੂਤਰ ਨੇ ਪੀਟੀਆਈ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਪੀਸੀਬੀ ਨੇ ਏਸੀਸੀ ਨੂੰ  ਪਹਿਲਾਂ ਹੀ ਲਾਹੌਰ ਵਿੱਚ ਸ਼ੈਡਿਊਲ ਐਲਾਨੇ ਜਾਣ ਵਾਲੇ ਅਧਿਕਾਰਤ ਪ੍ਰੋਗਰਾਮ ਬਾਰੇ ਸੂਚਿਤ ਕੀਤਾ ਸੀ। ਪਰ ਪਾਕਿਸਤਾਨ ਦੇ ਸਮੇਂ ਅਨੁਸਾਰ 7:15 ਵਜੇ ਪ੍ਰੋਗਰਾਮ ਦਾ ਸ਼ੈਡਿਊਲ ਐਲਾਨ ਹੋਣ ਤੋਂ ਅੱਧਾ ਘੰਟਾ ਪਹਿਲਾਂ ਜੈ ਸ਼ਾਹ ਨੇ ਟਵੀਟ ਕਰਕੇ ਪੂਰੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਇਸ ਕਾਰਨ ਪੀਸੀਬੀ ਦੇ ਪੂਰੇ ਪ੍ਰੋਗਰਾਮ ਦਾ ਕੋਈ ਮਹੱਤਵ ਨਹੀਂ ਰਹਿ ਗਿਆ ਹੈ। ਇਸ ਨੂੰ ਲੈ ਅਸੀ ਏ.ਸੀ.ਸੀ. ਕੋਲ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਇਸ ਬਾਰੇ ਏਸੀਸੀ ਨੇ ਕਿਹਾ ਕਿ ਅਜਿਹਾ ਗਲਤਫਹਿਮੀ ਕਾਰਨ ਹੋਇਆ ਦੱਸਿਆ ਗਿਆ।


ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਮੁਕਾਬਲਾ ਹੋਵੇਗਾ


ਆਗਾਮੀ ਏਸ਼ੀਆ ਕੱਪ ਦੇ ਅਧਿਕਾਰਤ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਹੁਣ ਸਾਰੇ ਕ੍ਰਿਕਟ ਪ੍ਰੇਮੀ 2 ਸਤੰਬਰ ਨੂੰ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਏਸ਼ੀਆ ਕੱਪ 'ਚ ਦੋਵਾਂ ਟੀਮਾਂ ਦੇ ਤਿੰਨ ਵਾਰ ਟੱਕਰ ਹੋਣ ਦੀ ਉਮੀਦ ਹੈ, ਜਿਸ 'ਚ ਗਰੁੱਪ ਮੈਚ ਤੋਂ ਇਲਾਵਾ ਸੁਪਰ-4 ਅਤੇ ਜੇਕਰ ਦੋਵੇਂ ਟੀਮਾਂ ਫਾਈਨਲ 'ਚ ਪਹੁੰਚ ਜਾਂਦੀਆਂ ਹਨ ਤਾਂ ਮੈਚ ਦੇਖਣ ਨੂੰ ਮਿਲ ਸਕਦਾ ਹੈ।