PM Modi On Ravi Ashwin: ਰਾਜਕੋਟ 'ਚ ਭਾਰਤੀ ਆਫ਼ ਸਪਿਨਰ ਰਵੀ ਅਸ਼ਵਿਨ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਰਵੀ ਅਸ਼ਵਿਨ ਨੇ ਟੈਸਟ ਮੈਚਾਂ 'ਚ 500 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ। ਰਵੀ ਅਸ਼ਵਿਨ ਟੈਸਟ ਫਾਰਮੈਟ ਵਿੱਚ 500 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਸਚਿਨ ਤੇਂਦੁਲਕਰ ਸਮੇਤ ਕ੍ਰਿਕਟ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਰਵੀ ਅਸ਼ਵਿਨ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ ਹੈ। ਉੱਥੇ ਹੀ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵਧਾਈ ਦਿੱਤੀ ਹੈ।


ਇਹ ਵੀ ਪੜ੍ਹੋ: IPL 2024: ਆਈਪੀਐਲ ਤੋਂ ਪਹਿਲਾਂ ਸ਼ਾਰਦੁਲ ਠਾਕੁਰ ਨੇ ਰਣਜੀ ਮੁਕਾਬਲੇ 'ਚ ਦਿਖਾਇਆ ਦਮ, 21 ਦੌੜਾਂ ਦੇ ਕੇ ਲਏ 6 ਵਿਕਟ


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੋਸਟ 'ਚ ਲਿਖਿਆ ਹੈ- 500 ਟੈਸਟ ਵਿਕਟਾਂ ਲੈਣ ਦੀ ਅਸਾਧਾਰਨ ਉਪਲਬਧੀ 'ਤੇ ਰਵੀ ਅਸ਼ਵਿਨ ਨੂੰ ਵਧਾਈ! ਰਵੀ ਅਸ਼ਵਿਨ ਦੀ ਯਾਤਰਾ ਅਤੇ ਪ੍ਰਾਪਤੀਆਂ ਉਨ੍ਹਾਂ ਦੇ ਹੁਨਰ ਅਤੇ ਦ੍ਰਿੜ ਇਰਾਦੇ ਦਾ ਪ੍ਰਮਾਣ ਹਨ। ਉਹ ਆਉਣ ਵਾਲੇ ਦਿਨਾਂ ਵਿੱਚ ਨਵੇਂ ਰਿਕਾਰਡ ਬਣਾਉਣਗੇ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ... ਹਾਲਾਂਕਿ, ਪੀਐਮ ਮੋਦੀ ਦਾ ਟਵੀਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਰਵੀ ਅਸ਼ਵਿਨ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਹੇ ਹਨ।






ਜੈਕ ਕ੍ਰਾਊਲੀ ਨੂੰ ਆਊਟ ਕਰਕੇ ਰਵੀ ਅਸ਼ਵਿਨ ਨੇ ਰਚਿਆ ਇਤਿਹਾਸ


ਦੱਸ ਦੇਈਏ ਕਿ ਰਵੀ ਅਸ਼ਵਿਨ ਨੇ ਇੰਗਲੈਂਡ ਦੇ ਓਪਨਰ ਬੱਲੇਬਾਜ਼ ਜੈਕ ਕ੍ਰਾਊਲੀ ਨੂੰ ਆਊਟ ਕਰਕੇ ਟੈਸਟ ਮੈਚਾਂ 'ਚ 500 ਵਿਕਟਾਂ ਦਾ ਅੰਕੜਾ ਛੂਹ ਲਿਆ ਹੈ। ਰਵੀ ਅਸ਼ਵਿਨ ਤੋਂ ਪਹਿਲਾਂ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਅਨਿਲ ਕੁੰਬਲੇ ਨੇ ਟੈਸਟ ਮੈਚਾਂ 'ਚ 500 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਸੀ। ਹਾਲਾਂਕਿ ਰਵੀ ਅਸ਼ਵਿਨ ਟੈਸਟ ਮੈਚਾਂ 'ਚ 500 ਵਿਕਟਾਂ ਲੈਣ ਵਾਲੇ ਦੁਨੀਆ ਦੇ 9ਵੇਂ ਗੇਂਦਬਾਜ਼ ਹਨ।


ਹੁਣ ਤੱਕ ਰਵੀ ਅਸ਼ਵਿਨ 98 ਟੈਸਟ ਮੈਚਾਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। ਜਿਸ 'ਚ ਇਸ ਆਫ ਸਪਿਨਰ ਨੇ 23.95 ਦੀ ਔਸਤ ਅਤੇ 51.50 ਦੀ ਸਟ੍ਰਾਈਕ ਰੇਟ ਨਾਲ 500 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।


ਇਹ ਵੀ ਪੜ੍ਹੋ: R.ashwin: ਆਰ ਅਸ਼ਵਿਨ ਨੇ ਤੋੜਿਆ ਅਨਿਲ ਕੁੰਬਲੇ ਦਾ ਰਿਕਾਰਡ, ਬਣੇ ਸਭ ਤੋਂ ਤੇਜ਼ 500 ਵਿਕਟ ਲੈਣ ਵਾਲੇ ਪਹਿਲੀ ਭਾਰਤੀ