FIR Against Indian Cricketer: ਭਾਰਤੀ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਇੱਥੋਂ ਤੱਕ ਕਿ ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਹੋਵੇਗਾ ਕਿ ਤੌਬਾ ਤੌਬਾ ਗੀਤ 'ਤੇ ਡਾਂਸ ਇੰਨਾ ਮੁਸ਼ਕਲ ਹੋ ਜਾਵੇਗਾ। ਹੁਣ ਨੈਸ਼ਨਲ ਕੌਂਸਲ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (ਐਨਸੀਪੀਈਡੀਪੀ) ਨੇ ਇਨ੍ਹਾਂ ਤਿੰਨਾਂ ਕ੍ਰਿਕਟਰਾਂ ਖ਼ਿਲਾਫ਼ ਅਮਰ ਕਲੋਨੀ ਪੁਲਿਸ ਸਟੇਸ਼ਨ, ਨਵੀਂ ਦਿੱਲੀ ਵਿੱਚ ਐਫਆਈਆਰ ਦਰਜ ਕਰਵਾਈ ਹੈ। ਇਨ੍ਹਾਂ ਤਿੰਨਾਂ ਕ੍ਰਿਕਟਰਾਂ ਖਿਲਾਫ ਹੀ ਨਹੀਂ ਸਗੋਂ ਇੰਸਟਾਗ੍ਰਾਮ ਦੀ ਮਾਲਕੀ ਵਾਲੀ ਕੰਪਨੀ 'ਮੇਟਾ ਇੰਡੀਆ' ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।



ਹਰਭਜਨ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ। ਦੱਸ ਦਈਏ ਮੈਟਾ ਦੀ ਮਲਕੀਅਤ ਵਾਲੀ ਐਪ ਇੰਸਟਾਗ੍ਰਾਮ ਹੈ, ਇਸ ਲਈ ਸੂਚਨਾ ਤਕਨਾਲੋਜੀ ਐਕਟ ਦੀ ਉਲੰਘਣਾ ਕਰਨ ਲਈ ਇਸ ਕੰਪਨੀ ਦੀ ਭਾਰਤੀ ਸ਼ਾਖਾ 'ਮੇਟਾ ਇੰਡੀਆ' ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। NCPEDP ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਵੀ ਇਸ ਪੂਰੇ ਮਾਮਲੇ 'ਤੇ ਬਿਆਨ ਜਾਰੀ ਕੀਤਾ ਹੈ।


FIR ਕਿਉਂ ਦਰਜ ਕੀਤੀ ਗਈ?


ਅਰਮਾਨ ਅਲੀ ਨੇ ਕਿਹਾ- ਮੈਂ ਜਦੋਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦਾ ਅਪਾਹਜ ਲੋਕਾਂ ਦੀ ਨਕਲ ਕਰਦੇ ਵੀਡੀਓ ਦੇਖਿਆ। ਉਸ ਵਾਇਰਲ ਗੀਤ 'ਤੇ ਉਹ ਅਪਾਹਜ ਲੋਕਾਂ ਦਾ ਮਜ਼ਾਕ ਉਡਾ ਰਹੇ ਸੀ। ਮੈਨੂੰ ਲੱਗਦਾ ਹੈ ਕਿ ਇਹ ਭਾਰਤ ਵਿੱਚ ਰਹਿੰਦੇ ਲਗਭਗ 10 ਕਰੋੜ ਅਪਾਹਜ ਲੋਕਾਂ ਦਾ ਅਪਮਾਨ ਹੈ। ਹਰਭਜਨ ਸਿੰਘ ਲੋਕ ਸਭਾ ਮੈਂਬਰ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਆਵਾਜ਼ ਉਠਾਉਣੀ ਚਾਹੀਦੀ ਹੈ, ਪਰ ਉਹ ਵੀਡੀਓ ਕਿਵੇਂ ਬਣਾ ਰਹੇ ਹਨ? ਖਾਸ ਕਰਕੇ ਭਾਰਤ ਵਿੱਚ ਅਪੰਗਤਾ ਪ੍ਰਤੀ ਜਾਗਰੂਕਤਾ ਦੀ ਵੱਡੀ ਘਾਟ ਹੈ। ਤੁਸੀਂ ਝੂਠ ਫੈਲਾ ਰਹੇ ਹੋ ਅਤੇ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾ ਰਹੇ ਹੋ, ਇਸ ਲਈ ਮੈਂ ਐਫਆਈਆਰ ਦਰਜ ਕਰਵਾਈ ਹੈ।



ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਕ੍ਰਿਕਟਰਾਂ ਦੀ ਇਸ ਹਰਕਤ ਉੱਪਰ ਲੋਕਾਂ ਵੱਲੋਂ ਵੀ ਟਿੱਪਣੀ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਯੂਜ਼ਰਸ ਕ੍ਰਿਕਟਰਾਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਤੋਂ ਇਲਾਵਾ ਕਈਆਂ ਨੇ ਯੁਵਰਾਜ, ਰੈਨਾ ਸਣੇ ਭੱਜੀ ਨੂੰ ਇਸ ਹਰਕਤ ਲਈ ਗਾਲ੍ਹਾਂ ਕੱਢੀਆਂ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।