Ravichandran Ashwin and Dinesh Karthik: ਸੀਨੀਅਰ ਖਿਡਾਰੀਆਂ ਨਾਲ ਟੀਮ ਇੰਡੀਆ ਟੀ-20 ਵਿਸ਼ਵ ਕੱਪ 2022  (T20 World Cup 2022) ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਫਿਨੀਸ਼ਰ ਦਿਨੇਸ਼ ਕਾਰਤਿਕ ਤੇ ਸਟਾਰ ਸਪਿਨਰ ਆਰ ਅਸ਼ਵਿਨ ਨੂੰ ਵੀ ਇਸ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦਿਨੇਸ਼ ਕਾਰਤਿਕ ਪਿਛਲੇ ਟੀ-20 ਵਿਸ਼ਵ ਕੱਪ 'ਚ ਟੀਮ ਦਾ ਹਿੱਸਾ ਨਹੀਂ ਸਨ। ਇਸ ਵਾਰ ਟੀ-20 ਵਿਸ਼ਵ ਕੱਪ ਦਿਨੇਸ਼ ਕਾਰਤਿਕ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਕਾਰਤਿਕ ਬੀਤੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ।


ਉਹਨਾਂ ਦੇ ਬੱਲੇ ਤੋਂ ਟੀਮ ਲਈ ਲਗਾਤਾਰ ਦੌੜਾਂ ਆ ਰਹੀਆਂ ਹਨ। ਇਸ ਦੌਰਾਨ ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਆਰ ਅਸ਼ਵਿਨ ਫਲਾਈਟ ਦੇ ਅੰਦਰ ਦਿਨੇਸ਼ ਕਾਰਤਿਕ ਨੂੰ ਸਪੈਸ਼ਲ ਕ੍ਰਿਕਟ ਕਲਾਸ ਦਿੰਦੇ ਨਜ਼ਰ ਆ ਰਹੇ ਹਨ।


ਅਸ਼ਵਿਨ ਨੇ ਕਾਰਤਿਕ ਨੂੰ ਦਿੱਤੀ ਕਲਾਸ


ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਆਰ ਅਸ਼ਵਿਨ ਫਲਾਈਟ ਦੇ ਅੰਦਰ ਦਿਨੇਸ਼ ਕਾਰਤਿਕ ਨੂੰ ਕ੍ਰਿਕਟ ਦੀ ਕਲਾਸ ਦਿੰਦੇ ਨਜ਼ਰ ਆ ਰਹੇ ਹਨ। ਪਹਿਲਾਂ ਦਿਨੇਸ਼ ਕਾਰਤਿਕ ਅਸ਼ਵਿਨ ਨੂੰ ਕੁਝ ਪੁੱਛਦਾ ਹੈ, ਉਨ੍ਹਾਂ ਤੋਂ ਬਾਅਦ ਅਸ਼ਵਿਨ ਨੇ ਉਨ੍ਹਾਂ ਨੂੰ ਸ਼ਾਟ ਦੱਸਣਾ ਸ਼ੁਰੂ ਕਰ ਦਿੱਤਾ। ਦਿਨੇਸ਼ ਕਾਰਤਿਕ ਅਸ਼ਵਿਨ ਦੇ ਇਨ੍ਹਾਂ ਸ਼ਾਟਸ ਨੂੰ ਬਹੁਤ ਧਿਆਨ ਨਾਲ ਦੇਖਦੇ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਨਜ਼ਰ ਆ ਰਹੇ ਹਨ।


ਇਸ ਵੀਡੀਓ ਨੂੰ IPL ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੇ ਨਾਲ ਦਿਨੇਸ਼ ਕਾਰਤਿਕ ਦੀ ਇੱਕ ਫੋਟੋ ਵੀ ਜੋੜੀ ਗਈ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਐਸ਼ ਪ੍ਰੋਫ਼ੈਸਰ ਅੰਨਾ।' ਇਸ ਦੇ ਨਾਲ ਹੀ ਹੱਸਣ ਵਾਲਾ ਅਤੇ ਫਾਇਰ ਇਮੋਜੀ ਵੀ ਜੋੜਿਆ ਗਿਆ ਹੈ।


 






ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਨਾਲ ਹੀ ਸੁਪਰ-12 ਦੇ ਮੈਚ 22 ਅਕਤੂਬਰ ਤੋਂ ਖੇਡੇ ਜਾਣਗੇ। ਭਾਰਤੀ ਟੀਮ ਆਪਣਾ ਪਹਿਲਾ ਮੈਚ 23 ਅਕਤੂਬਰ ਐਤਵਾਰ ਨੂੰ ਮੈਲਬੋਰਨ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਪਿਛਲੀ ਵਾਰ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ ਏਸ਼ੀਆ ਕੱਪ 'ਚ ਦੋਵਾਂ ਟੀਮਾਂ ਵਿਚਾਲੇ ਦੋ ਮੈਚ ਖੇਡੇ ਗਏ ਸਨ, ਜਿਸ 'ਚ ਪਹਿਲਾ ਮੈਚ ਭਾਰਤੀ ਟੀਮ ਨੇ ਜਿੱਤਿਆ ਸੀ, ਜਦਕਿ ਦੂਜਾ ਮੈਚ ਪਾਕਿਸਤਾਨ ਨੇ ਜਿੱਤਿਆ ਸੀ।