IPL 2025 Punjab Kings Playing 11: ਪੰਜਾਬ ਕਿੰਗਜ਼ ਨੇ IPL 2025 ਮੈਗਾ ਨਿਲਾਮੀ ਵਿੱਚ ਸਭ ਤੋਂ ਵੱਧ ਪੈਸਾ ਖਰਚ ਕੀਤਾ। ਟੀਮ ਨੇ ਤਿੰਨ ਮਹਿੰਗੇ ਖਿਡਾਰੀ ਵੀ ਖਰੀਦੇ। ਪੰਜਾਬ ਨੇ ਸ਼੍ਰੇਅਸ ਅਈਅਰ ਲਈ 26.75 ਕਰੋੜ ਰੁਪਏ ਖਰਚ ਕੀਤੇ। ਉਹ ਆਈਪੀਐਲ ਦੇ ਇਤਿਹਾਸ ਦਾ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਜੇ ਪੰਜਾਬ ਦੀ ਟੀਮ 'ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਸੰਤੁਲਿਤ ਹੈ। ਇਸ ਦਾ ਪਲੇਇੰਗ ਇਲੈਵਨ ਵੀ ਮਜ਼ਬੂਤ ​​ਬਣ ਸਕਦਾ ਹੈ। ਟੀਮ ਸ਼੍ਰੇਅਸ ਅਈਅਰ ਨੂੰ ਕਪਤਾਨੀ ਸੌਂਪ ਸਕਦੀ ਹੈ।


ਪਲੇਇੰਗ ਇਲੈਵਨ ਵਿੱਚ ਅਰਸ਼ਦੀਪ ਸਿੰਘ (Arshdeep Singh) ਦੀ ਜਗ੍ਹਾ ਸ਼੍ਰੇਅਸ ਅਈਅਰ ਦੀ ਕਪਤਾਨੀ ਲਗਭਗ ਤੈਅ ਹੈ। ਅਈਅਰ ਕੋਲ ਕਪਤਾਨੀ ਦਾ ਚੰਗਾ ਤਜਰਬਾ ਹੈ। ਉਹ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਸੀ ਤੇ ਕੇਕੇਆਰ ਨੇ ਆਈਪੀਐਲ ਖਿਤਾਬ ਵੀ ਜਿੱਤਿਆ ਸੀ। ਅਰਸ਼ਦੀਪ ਦੀ ਗੱਲ ਕਰੀਏ ਤਾਂ ਉਹ ਫਾਰਮ 'ਚ ਹੈ ਤੇ ਕਈ ਮੌਕਿਆਂ 'ਤੇ ਘਾਤਕ ਗੇਂਦਬਾਜ਼ੀ ਕਰ ਚੁੱਕਾ ਹੈ। ਅਰਸ਼ਦੀਪ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।



ਪੰਜਾਬ ਪ੍ਰਭਸਿਮਰਨ ਸਿੰਘ ਨੂੰ ਮਾਰਕਸ ਸਟੋਇਨਿਸ ਦੇ ਨਾਲ ਓਪਨਿੰਗ ਦਾ ਮੌਕਾ ਦੇ ਸਕਦਾ ਹੈ। ਅਈਅਰ ਤੀਜੇ ਨੰਬਰ 'ਤੇ ਤੇ ਗਲੇਨ ਮੈਕਸਵੈੱਲ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਮੈਕਸਵੈੱਲ ਇੱਕ ਤਜਰਬੇਕਾਰ ਆਲਰਾਊਂਡਰ ਖਿਡਾਰੀ ਹੈ। ਉਹ ਵਿਸਫੋਟਕ ਬੱਲੇਬਾਜ਼ੀ ਵਿੱਚ ਮਾਹਿਰ ਹੈ। ਨੇਹਾਲ ਵਡੇਰਾ ਤੇ ਸ਼ਸ਼ਾਂਕ ਸਿੰਘ ਨੂੰ ਵੀ ਪਲੇਇੰਗ ਇਲੈਵਨ 'ਚ ਜਗ੍ਹਾ ਮਿਲ ਸਕਦੀ ਹੈ। ਪੰਜਾਬ ਨੇ ਯੁਜਵੇਂਦਰ ਚਾਹਲ ਲਈ 18 ਕਰੋੜ ਰੁਪਏ ਖਰਚ ਕੀਤੇ। ਇਸ ਲਈ ਉਨ੍ਹਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।


ਆਈਪੀਐਲ 2025 ਲਈ ਪੰਜਾਬ ਕਿੰਗਜ਼ ਟੀਮ -


ਬੱਲੇਬਾਜ਼: ਸ਼ਸ਼ਾਂਕ ਸਿੰਘ, ਸ਼੍ਰੇਅਸ ਅਈਅਰ, ਨੇਹਾਲ ਵਢੇਰਾ, ਹਰਨੂਰ ਪੰਨੂ, ਮੁਸ਼ੀਰ ਖਾਨ, ਪਾਇਲ ਅਵਿਨਾਸ਼।


ਵਿਕਟਕੀਪਰ: ਪ੍ਰਭਸਿਮਰਨ ਸਿੰਘ, ਵਿਸ਼ਨੂੰ ਵਿਨੋਦ, ਜੋਸ਼ ਇੰਗਲਿਸ਼


ਆਲਰਾਊਂਡਰ: ਸੂਰਯਾਂਸ਼, ਹਰਪ੍ਰੀਤ ਬਰਾੜ, ਮਾਰਕੋ ਜਾਨਸਨ, ਐਰੋਨ ਹਾਰਡੀ, ਅਜ਼ਮਤੁੱਲਾ ਓਮਰਜ਼ਈ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਪ੍ਰਿਯਾਂਸ਼ ਆਰੀਆ, ਪ੍ਰਵੀਨ ਦੂਬੇ


ਤੇਜ਼ ਗੇਂਦਬਾਜ਼: ਅਰਸ਼ਦੀਪ ਸਿੰਘ, ਯਸ਼ ਠਾਕੁਰ, ਵਿਜੇ ਕੁਮਾਰ ਵਿਸ਼ਾਕ, ਕੁਲਦੀਪ ਸੇਨ, ਜ਼ੇਵੀਅਰ ਬਾਰਟਲੇਟ, ਲਾਕੀ ਫਰਗੂਸਨ।


ਸਪਿੰਨਰ: ਯੁਜਵੇਂਦਰ ਚਾਹਲ



ਪੰਜਾਬ ਕਿੰਗਜ਼ ਦੇ ਸੰਭਾਵਿਤ ਪਲੇਇੰਗ ਇਲੈਵਨ - ਪ੍ਰਭਸਿਮਰਨ ਸਿੰਘ, ਮਾਰਕਸ ਸਟੋਇਨਿਸ, ਸ਼੍ਰੇਅਸ ਅਈਅਰ, ਗਲੇਨ ਮੈਕਸਵੈੱਲ, ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਮਾਰਕੋ ਜੌਹਨਸਨ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।