Kagiso Rabada: ਕਗਿਸੋ ਰਬਾਡਾ ਦੱਖਣੀ ਅਫਰੀਕਾ ‘ਚ ਮੁੱਖ ਗੇਂਦਬਾਜ਼ ਹਨ ਪਰ ਭਾਰਤ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲੇ ਮੁਕਾਬਲੇ ‘ਚ ਉਨ੍ਹਾਂ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜਿੱਥੇ ਉਨ੍ਹਾਂ ਦੇ ਸਾਥੀ ਲੂੰਗੀ ਨਗਿੜੀ ਇੱਕ ਦੇ ਬਾਅਦ ਇੱਕ ਵਿਕਟ ਕੱਢ ਰਹੇ ਸਨ, ਉੱਥੇ ਹੀ ਉਨ੍ਹਾਂ ਦੇ ਹੱਥ ਇੱਕ ਵੀ ਵਿਕਟ ਨਹੀਂ ਲੱਗਿਆ ਸੀ। ਮੈਦਾਨ ‘ਤੇ ਰਬਾਡਾ ਇਸ ਗੱਲ ਤੋਂ ਪ੍ਰੇਸ਼ਾਨ ਵੀ ਦਿਖਾਈ ਦਿੱਤੇ ਸਨ ਹਾਲਾਂਕਿ ਅਗਲੇ ਹੀ ਦਿਨ ਉਨ੍ਹਾਂ ਨੇ ਧਮਾਕੇਦਾਰ ਵਾਪਸੀ ਕਰ ਟੀਮ ਇੰਡੀਆ ਦੇ ਤਿੰਨ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜ ਦਿੱਤਾ। ਅਜਿਹਾ ਕਿਵੇਂ ਹੋਇਆ? ਡੀਨ ਏਲਗਰ (Dean Elgar) ਨੇ ਇਸ ਦੀ ਪੂਰੀ ਕਹਾਣੀ ਦੂਸਰੇ ਟੈਸਟ ਮੈਚ ‘ਚ ਜਿੱਤ ਦੇ ਬਾਅਦ ਬਿਆਨ ਕੀਤੀ।

ਡੀਨ ਏਲਗਰ ਨੇ ਦੱਸਿਆ,“ਮੈਂ ਰਬਾਡਾ ਨੇੜੇ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਾਡੇ ਗਰੁੱਪ ‘ਚ ਤੁਸੀਂ ਇੱਕ ਬਹੁਤ ਸਨਮਾਨਯੋਗ ਕ੍ਰਿਕਟਰ ਹੋ, ਪਰ ਇਸ ਵਕਤ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੇ ਨਾਲ ਚੰਗਾ ਵਤੀਰਾ ਕਰ ਰਹੇ ਹੋ।”








ਏਲਗਰ ਨੇ ਕਿਹਾ,’ਮੈਂ ਰਬਾੜਾ ਦੀਆਂ ਸਮਰੱਥਾਵਾਂ ਨੂੰ ਜਾਣਦਾ ਹਾਂ। ਜਦ ਉਹ ਆਪਣੇ ਫੌਰਮ ‘ਚ ਹੁੰਦੇ ਹਨ ਤਾਂ ਉਨ੍ਹਾਂ ਤੋਂ ਬਿਹਤਰ ਹੋਰ ਕੋਈ ਗੇਂਦਬਾਜ਼ ਨਹੀਂ ਹੋ ਸਕਦਾ। ਮੈਂ ਉਸ ਦਿਨ ਉਹਨਾਂ ਨਾਲ ਦੇਰ ਰਾਤ ਤੱਕ ਗੱਲ ਕੀਤੀ। ਇਹ ਗੱਲਬਾਤ ਚੰਗੀ ਰਹੀ। ਉਨ੍ਹਾਂ ਨੇ ਉਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਤੇ ਰਾਤ ‘ਚ ਉਹਨਾਂ ‘ਤੇ ਵਿਚਾਰ ਵੀ ਕੀਤਾ। ਇਸ ਦੇ ਬਾਅਦ ਜਦ ਉਹ ਅਗਲੇ ਦਿਨ ਗੇਂਦਬਾਜ਼ੀ ਲਈ ਗਏ ਤਾਂ ਉਨ੍ਹਾਂ ਨੇ ਮੈਚ ਦਾ ਪੂਰਾ ਨਕਸ਼ਾ ਬਦਲ ਦਿੱਤਾ।‘

2 ਟੈਸਟ ਮੈਚਾਂ ‘ਚ 13 ਵਿਕਟ ਝਟਕਾ ਚੁੱਕੇ ਰਬਾੜਾ
ਰਬਾੜਾ ਨੇ ਸੈਂਚੂਰੀਅਨ ਟੈਸਟ ਦੀ ਪਹਿਲੀ ਪਾਰੀ ‘ਚ 3 ਤੇ ਦੂਸਰੀ ਪਾਰੀ ‘ਚ 4 ਵਿਕਟ ਝਟਕੇ। ਇਸਦੇ ਬਾਅਦ ਵਾਂਡਰਸ ਦੀ ਵਿਕਟ ‘ਤੇ ਵੀ ਉਹਨਾਂ ਨੇ ਦੋਨਾਂ ਪਾਰੀਆਂ ‘ਚ 3-3 ਵਿਕੇਟ ਲਏ। ਵਾਂਡਰਸ ‘ਚ ਭਾਰਤ ਦੀ ਦੂਜੀ ਪਾਰੀ ‘ਚ ਰਹਾਣੇ ਤੇ ਪੂਜਾਰਾ ਦੀ  ਸਦੀ ਸਾਂਝੇਦਾਰੀ ਨੂੰ ਤੋੜਕੇ ਮੈਚ ‘ਚ ਦੱਖਣੀ ਅਪਰੀਕਾ ਦੀ ਵਾਪਸੀ ਉਹਨਾਂ ਨੇ ਹੀ ਕਾਰਵਾਈ। ਵਾਂਡਰਸ ‘ਚ ਤੀਸਰੇ ਦਿਨ ਉਹਨਾਂ ਨੇ ਆਪਣੇ ਸਪੈਲ ‘ਚ 11 ਗੇਂਦ ਦੇ ਅੰਦਰ ਰਹਾਣੇ, ਪੂਜਾਰਾ ਤੇ ਪੰਤ ਨੂੰ ਪਵੇਲੀਅਨ ਭੇਜ ਮੈਚ ‘ਚ ਆਪਣੀ ਟੀਮ ਨੂੰ ਬਣਾਏ ਰੱਖਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :