Rahul Dravid: ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਖਤਮ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਣਾ ਪਿਆ। ਦ੍ਰਾਵਿੜ ਤੋਂ ਬਾਅਦ ਹੁਣ ਗੌਤਮ ਗੰਭੀਰ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਹੈ।
ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਦੇ ਕਾਰਜਕਾਲ ਦੌਰਾਨ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਥੇ ਹੀ ਰਾਹੁਲ ਦ੍ਰਾਵਿੜ ਦਾ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ ਜਿੱਤਣ 'ਚ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਹੁਣ ਰਾਹੁਲ ਦ੍ਰਾਵਿੜ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਹੁਣ ਉਹ IPL ਵਿੱਚ ਮੁੱਖ ਕੋਚ ਦੇ ਰੂਪ ਵਿੱਚ ਨਜ਼ਰ ਆ ਸਕਦੇ ਹਨ।
ਰਾਹੁਲ ਦ੍ਰਾਵਿੜ ਇਸ ਟੀਮ ਦੇ ਕੋਚ ਬਣ ਸਕਦੇ
ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਨਜ਼ਰ ਆ ਸਕਦੇ ਹਨ। ਕਿਉਂਕਿ ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਦ੍ਰਾਵਿੜ ਹੁਣ ਫਿਰ ਤੋਂ IPL 'ਚ ਰਾਜਸਥਾਨ ਰਾਇਲਸ ਟੀਮ ਨਾਲ ਜੁੜ ਸਕਦੇ ਹਨ। ਰਾਹੁਲ ਦ੍ਰਾਵਿੜ ਨੂੰ IPL 2025 'ਚ ਰਾਜਸਥਾਨ ਰਾਇਲਜ਼ ਦਾ ਮੁੱਖ ਕੋਚ ਬਣਾਇਆ ਜਾ ਸਕਦਾ ਹੈ। ਕਿਉਂਕਿ ਦ੍ਰਾਵਿੜ ਦੀ ਕੋਚਿੰਗ 'ਚ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਜਿਸ ਕਾਰਨ ਹੁਣ ਰਾਜਸਥਾਨ ਰਾਇਲਸ ਯਕੀਨੀ ਤੌਰ 'ਤੇ ਦ੍ਰਾਵਿੜ ਨੂੰ ਆਪਣੇ ਨਾਲ ਸ਼ਾਮਲ ਕਰਨਾ ਚਾਹੇਗੀ।
ਪਹਿਲਾਂ ਵੀ ਰਹਿ ਚੁੱਕੇ ਇਸਦਾ ਹਿੱਸਾ
ਆਈ.ਪੀ.ਐੱਲ. ਵਿੱਚ ਰਾਹੁਲ ਦ੍ਰਾਵਿੜ ਨੇ ਭਲੇ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਨਾਲ ਡੇਬਿਊ ਕੀਤਾ ਸੀ। ਪਰ 3 ਸੀਜ਼ਨ ਖੇਡਣ ਤੋਂ ਬਾਅਦ ਦ੍ਰਾਵਿੜ ਰਾਜਸਥਾਨ ਰਾਇਲਜ਼ ਟੀਮ ਨਾਲ ਜੁੜ ਗਏ। ਦ੍ਰਾਵਿੜ ਨੇ ਆਪਣਾ ਆਖਰੀ ਮੈਚ IPL 2013 ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਨੂੰ ਆਪਣੀ ਟੀਮ ਦਾ ਮੈਂਟਰ ਬਣਾਇਆ। ਪਰ ਇਸ ਤੋਂ ਬਾਅਦ ਦ੍ਰਾਵਿੜ ਨੂੰ ਅੰਡਰ-19 ਟੀਮ ਦਾ ਕੋਚ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਟੀਮ ਛੱਡਣੀ ਪਈ ਸੀ।
16 ਸਾਲਾਂ ਤੋਂ ਟੀਮ ਨੂੰ ਚੈਂਪੀਅਨ ਬਣਾਉਣ ਦੀ ਉਡੀਕ
ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਹੁਣ ਤੱਕ ਕੁੱਲ 17 ਸੀਜ਼ਨ ਖੇਡੇ ਜਾ ਚੁੱਕੇ ਹਨ। ਜਿਸ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ IPL ਦੇ ਪਹਿਲੇ ਹੀ ਐਡੀਸ਼ਨ ਵਿੱਚ ਚੈਂਪੀਅਨ ਬਣੀ ਸੀ। ਪਰ ਸਾਲ 2008 ਤੋਂ ਬਾਅਦ ਰਾਜਸਥਾਨ ਰਾਇਲਜ਼ ਦੀ ਟੀਮ ਅਜੇ ਤੱਕ ਦੁਬਾਰਾ ਆਈਪੀਐਲ ਦੀ ਚੈਂਪੀਅਨ ਨਹੀਂ ਬਣ ਸਕੀ ਹੈ। ਜਿਸ ਕਾਰਨ ਟੀਮ ਨੂੰ ਹੁਣ ਆਪਣੀ ਟੀਮ ਅਤੇ ਕੋਚਿੰਗ ਸਟਾਫ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਟੀਮ ਤਜਰਬੇਕਾਰ ਖਿਡਾਰੀ ਰਾਹੁਲ ਦ੍ਰਾਵਿੜ ਨੂੰ ਮੁੱਖ ਕੋਚ ਬਣਾ ਸਕਦੀ ਹੈ।