Oldest To Take Five Wickets Haul For India:  ਭਾਰਤੀ ਟੀਮ ਨੇ ਚੇਨਈ ਟੈਸਟ ਵਿੱਚ ਬੰਗਲਾਦੇਸ਼ ਨੂੰ ਹਰਾਇਆ ਹੈ। ਰੋਹਿਤ ਸ਼ਰਮਾ (Rohit Sharma) ਦੀ ਅਗਵਾਈ ਵਾਲੀ ਟੀਮ ਇੰਡੀਆ ਨੇ 280 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਦੂਜੀ ਪਾਰੀ ਵਿੱਚ ਭਾਰਤ ਲਈ ਰਵੀ ਅਸ਼ਵਿਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਰਵੀ ਅਸ਼ਵਿਨ ਨੇ 21 ਓਵਰਾਂ 'ਚ 88 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤਰ੍ਹਾਂ ਰਵੀ ਅਸ਼ਵਿਨ ਭਾਰਤ ਲਈ ਟੈਸਟ ਮੈਚਾਂ 'ਚ 5 ਵਿਕਟਾਂ ਲੈਣ ਵਾਲੇ ਸਭ ਤੋਂ ਵੱਡੀ ਉਮਰ ਦੇ ਗੇਂਦਬਾਜ਼ ਬਣ ਗਏ ਹਨ।


ਰਵੀ ਅਸ਼ਵਿਨ ਨੇ ਪਹਿਲੀ ਪਾਰੀ 'ਚ ਸੈਂਕੜਾ ਲਗਾਇਆ ਸੀ। ਉਥੇ ਹੀ ਬੰਗਲਾਦੇਸ਼ ਦੀ ਦੂਜੀ ਪਾਰੀ 'ਚ ਰਵੀ ਅਸ਼ਵਿਨ ਨੇ 6 ਵਿਕਟਾਂ ਲਈਆਂ। ਦਰਅਸਲ, ਇਹ ਚੌਥੀ ਵਾਰ ਹੈ ਜਦੋਂ ਰਵੀ ਅਸ਼ਵਿਨ ਨੇ ਟੈਸਟ 'ਚ ਸੈਂਕੜਾ ਲਗਾਉਣ ਤੋਂ ਇਲਾਵਾ 5 ਵਿਕਟਾਂ ਆਪਣੇ ਨਾਂਅ ਕੀਤੀਆਂ ਹਨ। ਰਵੀ ਅਸ਼ਵਿਨ ਇੱਕ ਹੀ ਟੈਸਟ ਵਿੱਚ ਸੈਂਕੜਾ ਤੇ ਇੱਕ ਵਿਕਟ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਬਣ ਗਏ ਹਨ। ਇਸ ਸੂਚੀ 'ਚ ਇੰਗਲੈਂਡ ਦੇ ਸਾਬਕਾ ਆਲਰਾਊਂਡਰ ਇਆਨ ਬਾਥਮ ਪਹਿਲੇ ਨੰਬਰ 'ਤੇ ਹਨ।






ਇਆਨ ਬਾਥਮ ਨੇ ਇਹ ਕਾਰਨਾਮਾ 5 ਵਾਰ ਦਰਜ ਕੀਤਾ ਹੈ। ਵੈਸਟਇੰਡੀਜ਼ ਦੇ ਸਾਬਕਾ ਦਿੱਗਜ ਖਿਡਾਰੀ ਗੈਰੀ ਸੋਬਰਸ, ਪਾਕਿਸਤਾਨ ਦੇ ਮੁਸ਼ਤਾਕ ਮੁਹੰਮਦ, ਦੱਖਣੀ ਅਫਰੀਕਾ ਦੇ ਜੈਕ ਕੈਲਿਸ, ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਅਤੇ ਭਾਰਤ ਦੇ ਰਵਿੰਦਰ ਜਡੇਜਾ ਦੋ-ਦੋ ਵਾਰ ਇਹ ਕਾਰਨਾਮਾ ਕਰ ਚੁੱਕੇ ਹਨ।


ਤੁਹਾਨੂੰ ਦੱਸ ਦੇਈਏ ਕਿ ਰਵੀ ਅਸ਼ਵਿਨ ਨੇ ਪਹਿਲੀ ਪਾਰੀ ਵਿੱਚ 133 ਗੇਂਦਾਂ ਵਿੱਚ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਨ੍ਹਾਂ ਨੇ ਆਪਣੀ ਪਾਰੀ 'ਚ 11 ਚੌਕੇ ਅਤੇ 2 ਛੱਕੇ ਲਗਾਏ। ਬੰਗਲਾਦੇਸ਼ ਦੀ ਪਹਿਲੀ ਪਾਰੀ 'ਚ ਰਵੀ ਅਸ਼ਵਿਨ ਵਿਕਟ ਲੈਣ 'ਚ ਨਾਕਾਮ ਰਹੇ ਪਰ ਇਸ ਆਫ ਸਪਿਨਰ ਨੇ ਦੂਜੀ ਪਾਰੀ 'ਚ ਸ਼ਾਨਦਾਰ ਵਾਪਸੀ ਕੀਤੀ। ਬੰਗਲਾਦੇਸ਼ ਦੀ ਦੂਜੀ ਪਾਰੀ ਵਿੱਚ ਰਵੀ ਅਸ਼ਵਿਨ ਨੇ 6 ਵਿਕਟਾਂ ਲਈਆਂ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਭਾਰਤੀ ਟੀਮ 2 ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ।