IND vs BAN 1st Test Highlights: ਭਾਰਤੀ ਟੀਮ ਨੇ ਚੇਨਈ 'ਚ ਖੇਡੇ ਗਏ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ ਸੀ। ਮੁਕਾਬਲਾ ਚੌਥੇ ਦਿਨ ਹੀ ਖਤਮ ਹੋ ਗਿਆ। 515 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ 234 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਜਿੱਤ ਦਰਜ ਕੀਤੀ। ਭਾਰਤ ਦੀ ਜਿੱਤ ਵਿੱਚ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਨੇ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਗੇਂਦ ਅਤੇ ਬੱਲੇ ਨਾਲ ਕਮਾਲ ਕਰ ਕੇ ਟੀਮ ਇੰਡੀਆ ਨੂੰ ਡਬਲ ਝਟਕਾ ਦਿੱਤਾ।



ਟੀਮ ਇੰਡੀਆ ਨੂੰ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ ਸ਼ੁਰੂਆਤੀ ਵਿਕਟਾਂ ਜਲਦੀ ਗੁਆ ਦਿੱਤੀਆਂ, ਜਿਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਸੈਂਕੜਾ ਖੇਡ ਕੇ ਟੀਮ ਨੂੰ ਅੱਗੇ ਵਧਾਇਆ। ਦੋਵਾਂ ਨੇ 7ਵੀਂ ਵਿਕਟ ਲਈ 199 (240 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਉੱਥੇ ਹੀ ਅਸ਼ਵਿਨ ਨੇ ਪੂਰੇ ਮੈਚ 'ਚ 6 ਵਿਕਟਾਂ ਲਈਆਂ। ਭਾਰਤੀ ਸਪਿਨਰ ਨੇ ਦੂਜੀ ਪਾਰੀ ਦੌਰਾਨ ਸਾਰੀਆਂ 6 ਵਿਕਟਾਂ ਲਈਆਂ।


ਇਹ ਵੀ ਪੜ੍ਹੋ: Heart Attack ਦਾ ਖਤਰਾ ਵਧਾ ਸਕਦੀਆਂ ਆਹ ਪੰਜ ਬਿਮਾਰੀਆਂ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਨਹੀਂ ਤਾਂ...


ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੇ 376/10 ਦੌੜਾਂ ਬਣਾਈਆਂ। ਆਰ ਅਸ਼ਵਿਨ ਨੇ ਟੀਮ ਲਈ ਸਭ ਤੋਂ ਵੱਡੀ ਪਾਰੀ ਖੇਡੀ ਅਤੇ 133 ਗੇਂਦਾਂ ਵਿੱਚ 11 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਫਿਰ ਆਪਣੀ ਪਹਿਲੀ ਪਾਰੀ 'ਚ ਬੱਲੇਬਾਜ਼ੀ ਕਰਨ ਆਏ ਬੰਗਲਾਦੇਸ਼ ਨੂੰ ਭਾਰਤੀ ਗੇਂਦਬਾਜ਼ਾਂ ਨੇ 47.1 ਓਵਰਾਂ 'ਚ 149 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਦੌਰਾਨ ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।


ਇਹ ਵੀ ਪੜ੍ਹੋ: ਮਰਨ ਤੋਂ ਬਾਅਦ ਸਰੀਰ 'ਚੋਂ ਕਿਉਂ ਆਉਂਦੀ ਬਦਬੂ? ਜਾਣੋ ਕਿੰਨੀ ਤੇਜ਼ੀ ਨਾਲ ਹੁੰਦੇ ਬਦਲਾਅ