Chinnaswamy Stampede Latest Update: ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੂੰ ਬੰਗਲੌਰ ਭਗਦੜ ਮਾਮਲੇ ਵਿੱਚ ਕਰਨਾਟਕ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਆਰਸੀਬੀ ਮੈਨੇਜਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਫਿਲਹਾਲ ਆਪਣਾ ਫੈਸਲਾ ਕੱਲ੍ਹ ਯਾਨੀ ਬੁੱਧਵਾਰ, 11 ਜੂਨ ਤੱਕ ਰਾਖਵਾਂ ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਜੂਨ ਨੂੰ ਹੋਵੇਗੀ।

ਕਰਨਾਟਕ ਹਾਈ ਕੋਰਟ ਨੇ ਮੰਗਲਵਾਰ ਨੂੰ ਆਰਸੀਬੀ ਦੇ ਮਾਰਕੀਟਿੰਗ ਅਤੇ ਮਾਲੀਆ ਮੁਖੀ ਨਿਖਿਲ ਸੋਸਲੇ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ 11 ਜੂਨ ਤੱਕ ਹੁਕਮ ਰਾਖਵਾਂ ਰੱਖਣ ਲਈ ਕਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੋਸਲੇ ਨੂੰ ਪੁਲਿਸ ਨੇ 6 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਆਰਸੀਬੀ ਦੇ ਮਾਰਕੀਟਿੰਗ ਅਤੇ ਮਾਲੀਆ ਮੁਖੀ ਨਿਖਿਲ ਸੋਸਲੇ ਨੇ ਆਪਣੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਰ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਵੀਰਵਾਰ, 12 ਜੂਨ ਨੂੰ ਹੋਵੇਗੀ। ਸੋਸਲੇ ਨੇ ਪਟੀਸ਼ਨ ਵਿੱਚ ਆਪਣੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਸੀ ਤੇ ਕਿਹਾ ਸੀ ਕਿ ਪੁਲਿਸ ਕਾਰਵਾਈ ਰਾਜਨੀਤਿਕ ਨਿਰਦੇਸ਼ਾਂ ਤੋਂ ਪ੍ਰਭਾਵਿਤ ਸੀ। ਫਿਲਹਾਲ, ਹਾਈ ਕੋਰਟ ਨੇ ਸੋਸਲੇ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ 4 ਜੂਨ ਨੂੰ ਆਰਸੀਬੀ ਦੇ ਆਈਪੀਐਲ 2025 ਦਾ ਖਿਤਾਬ ਜਿੱਤਣ ਤੋਂ ਅਗਲੇ ਦਿਨ, ਵੱਡੀ ਗਿਣਤੀ ਵਿੱਚ ਲੋਕ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਜਸ਼ਨ ਮਨਾਉਣ ਅਤੇ ਟੀਮ ਅਤੇ ਟਰਾਫੀ ਦੇਖਣ ਲਈ ਇਕੱਠੇ ਹੋਏ ਸਨ ਤੇ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਭਗਦੜ ਲਈ ਜਵਾਬਦੇਹੀ ਤੈਅ ਕਰਨ ਲਈ, ਰਾਜ ਸਰਕਾਰ ਨੇ ਕਈ ਉੱਚ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਸੀ।

ਕਰਨਾਟਕ ਸਰਕਾਰ ਨੇ ਭਗਦੜ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਹੁਣ ਮੁਆਵਜ਼ਾ ਰਾਸ਼ੀ ਵਧਾ ਦਿੱਤੀ ਗਈ ਹੈ। ਹੁਣ ਰਾਜ ਸਰਕਾਰ ਮ੍ਰਿਤਕਾਂ ਨੂੰ 25 ਲੱਖ ਰੁਪਏ ਮੁਆਵਜ਼ੇ ਵਜੋਂ ਦੇਵੇਗੀ। ਇਸ ਦੇ ਨਾਲ ਹੀ, ਫਰੈਂਚਾਇਜ਼ੀ ਆਰਸੀਬੀ ਨੇ ਵੀ ਮ੍ਰਿਤਕਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :