Virat Kohli: ਆਈਪੀਐੱਲ ਹੌਲੀ-ਹੌਲੀ ਆਪਣੇ ਆਖਰੀ ਚਰਮ ਵੱਲ ਵੱਧ ਰਿਹਾ ਹੈ। ਦੱਸ ਦੇਈਏ ਕਿ 26 ਮਈ ਤੱਕ ਚੱਲਣ ਵਾਲੀ ਇਸ ਪ੍ਰੀਮੀਅਰ ਲੀਗ ਨੂੰ ਲੈ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਆਖਿਰ ਇਨ੍ਹਾਂ ਤਸਵੀਰਾਂ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
ਖੇਡ ਦੀ ਗੱਲ ਕਰਿਏ ਤਾਂ ਪਹਿਲਾਂ ਗੇਂਦਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਦੀ ਟੀਮ ਨੇ ਪਾਵਰਪਲੇਅ ਵਿੱਚ 2 ਵਿਕਟਾਂ ਝਟਕਾਈਆਂ। ਇਸ ਦੌਰਾਨ ਇਸ਼ਾਂਤ ਸ਼ਰਮਾ ਨੇ ਆਪਣੇ ਜਿਗਰੀ ਦੋਸਤ ਵਿਰਾਟ ਕੋਹਲੀ ਨੂੰ ਆਊਟ ਕਰਕੇ ਆਈਪੀਐਲ ਕ੍ਰਿਕਟ ਵਿੱਚ ਆਪਣੀ ਪਹਿਲੀ ਵਿਕਟ ਹਾਸਲ ਕੀਤੀ। ਜਿਸ ਤੋਂ ਬਾਅਦ ਵਿਰਾਟ ਕੋਹਲੀ ਇਸ਼ਾਂਤ ਸ਼ਰਮਾ 'ਤੇ ਗੁੱਸੇ 'ਚ ਨਜ਼ਰ ਆਏ ਪਰ ਇਸ ਤੋਂ ਬਾਅਦ ਇਸ਼ਾਂਤ ਲਾਈਵ ਕੈਮਰੇ 'ਚ ਵਿਰਾਟ ਕੋਹਲੀ ਨੂੰ ਧੱਕਾ ਦਿੰਦੇ ਹੋਏ ਨਜ਼ਰ ਆਏ।
ਇਸ਼ਾਂਤ ਸ਼ਰਮਾ ਨੇ ਪਹਿਲੀ ਵਾਰ ਵਿਰਾਟ ਨੂੰ ਪਵੇਲੀਅਨ ਭੇਜਿਆ
ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ (RCB VS DC) ਵਿਚਕਾਰ ਚੱਲ ਰਹੇ ਮੈਚ ਵਿੱਚ ਇਸ਼ਾਂਤ ਸ਼ਰਮਾ ਨੇ IPL ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਰਾਟ ਕੋਹਲੀ ਨੂੰ ਆਊਟ ਕੀਤਾ। ਜਿਸ ਤੋਂ ਬਾਅਦ ਇਸ਼ਾਂਤ ਸ਼ਰਮਾ ਵਿਰਾਟ ਕੋਹਲੀ ਦਾ ਵਿਕਟ ਲੈਣ ਤੋਂ ਬਾਅਦ ਕਾਫੀ ਉਤਸ਼ਾਹਿਤ ਨਜ਼ਰ ਆਏ ਅਤੇ ਇਸ ਤੋਂ ਬਾਅਦ ਜਦੋਂ ਵਿਰਾਟ ਕੋਹਲੀ ਪੈਵੇਲੀਅਨ ਵੱਲ ਪਰਤ ਰਹੇ ਸਨ ਤਾਂ ਇਸ਼ਾਂਤ ਸ਼ਰਮਾ ਉਨ੍ਹਾਂ ਨੂੰ ਮੈਦਾਨ ਦੇ ਵਿਚਕਾਰ ਧੱਕਾ ਦਿੰਦੇ ਹੋਏ ਨਜ਼ਰ ਆਏ। ਉਦੋਂ ਤੋਂ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੈਂਡ ਕਰ ਰਿਹਾ ਹੈ।
ਵਿਰਾਟ ਕੋਹਲੀ ਨੇ 27 ਦੌੜਾਂ ਦੀ ਪਾਰੀ ਖੇਡੀ
ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਵਿਰਾਟ ਕੋਹਲੀ ਨੇ ਟੀਮ ਲਈ ਮੈਚ 'ਚ 13 ਗੇਂਦਾਂ 'ਤੇ 27 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਵਿਰਾਟ ਕੋਹਲੀ ਨੇ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ਾਂ ਦੇ ਖਿਲਾਫ 200 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਪਰ ਅੰਤ ਵਿੱਚ ਵਿਰਾਟ ਕੋਹਲੀ ਨੂੰ ਇਸ਼ਾਂਤ ਸ਼ਰਮਾ ਨੇ ਕਲੀਨ ਬੋਲਡ ਕਰ ਦਿੱਤਾ ਅਤੇ ਇਸ ਤਰ੍ਹਾਂ ਕਿੰਗ ਕੋਹਲੀ ਦੀ ਪਾਰੀ ਦਾ ਅੰਤ ਹੋ ਗਿਆ।
ਵਿਰਾਟ ਦੇ ਅੰਕੜੇ ਇਸ਼ਾਂਤ ਸ਼ਰਮਾ ਦੇ ਮੁਕਾਬਲੇ ਬਿਹਤਰ
ਵਿਰਾਟ ਕੋਹਲੀ ਅਤੇ ਇਸ਼ਾਂਤ ਸ਼ਰਮਾ, ਦੋਵੇਂ ਭਾਰਤੀ ਖਿਡਾਰੀ 2008 ਤੋਂ ਆਈਪੀਐਲ ਵਿੱਚ ਖੇਡਦੇ ਨਜ਼ਰ ਆ ਰਹੇ ਹਨ। ਇਸ਼ਾਂਤ ਸ਼ਰਮਾ ਨੇ ਇਸ ਦੌਰਾਨ ਕਈ ਆਈਪੀਐਲ ਫਰੈਂਚਾਇਜ਼ੀਜ਼ ਦੀ ਨੁਮਾਇੰਦਗੀ ਕੀਤੀ ਪਰ ਦੂਜੇ ਪਾਸੇ ਵਿਰਾਟ ਕੋਹਲੀ ਸ਼ੁਰੂ ਤੋਂ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਨਜ਼ਰ ਆ ਰਹੇ ਹਨ। ਇਸ਼ਾਂਤ ਦੇ ਸਾਹਮਣੇ ਵਿਰਾਟ ਕੋਹਲੀ ਨੇ ਹੁਣ ਤੱਕ 76 ਗੇਂਦਾਂ 'ਚ 112 ਦੌੜਾਂ ਬਣਾਈਆਂ ਹਨ। ਇਸ ਦੌਰਾਨ ਵਿਰਾਟ ਕੋਹਲੀ ਨੇ ਇਸ਼ਾਂਤ ਸ਼ਰਮਾ ਦੀਆਂ ਗੇਂਦਾਂ 'ਤੇ 12 ਚੌਕੇ ਅਤੇ 5 ਛੱਕੇ ਵੀ ਲਗਾਏ ਹਨ। ਇਹ ਪਹਿਲੀ ਵਾਰ ਸੀ ਜਦੋਂ ਇਸ਼ਾਂਤ ਸ਼ਰਮਾ ਨੇ ਆਈਪੀਐਲ ਕ੍ਰਿਕਟ ਵਿੱਚ ਵਿਰਾਟ ਕੋਹਲੀ ਨੂੰ ਆਊਟ ਕੀਤਾ ਹੈ।