ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (Indian Premier League) 'ਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (Chennai Super Kings) ਨੂੰ ਹਰਾਇਆ ਸੀ।

ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ ਆਪਣੇ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਆਈਪੀਐਲ 2022 ਦੇ ਸ਼ੁਰੂਆਤੀ ਮੈਚ ਵਿੱਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (Chennai Super Kings) ਉੱਤੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਦੇ ਕਾਰਨ ਕੋਲਕਾਤਾ ਨੇ ਆਈਪੀਐਲ 2021 ਦੇ ਫਾਈਨਲ ਵਿੱਚ ਸੀਐਸਕੇ (CSK)  ਖ਼ਿਲਾਫ਼ ਮਿਲੀ ਹਾਰ ਦਾ ਬਦਲਾ ਵੀ ਚੁਕਤਾ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਅੱਜ ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਦਾ ਛੇਵਾਂ ਮੈਚ ਖੇਡਿਆ ਜਾਵੇਗਾ। ਇਹ ਮੈਚ ਦੋ ਵਾਰ ਦੀ ਸਾਬਕਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੰਜਰਜ਼ (ਆਰ.ਸੀ.ਬੀ.) ਵਿਚਾਲੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ 'ਚ ਪਹਿਲੀ ਵਾਰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਆਓ ਤੁਹਾਨੂੰ KKR ਦੇ ਸੰਭਾਵਿਤ ਪਲੇਇੰਗ ਇਲੈਵਨ ਬਾਰੇ ਦੱਸਦੇ ਹਾਂ।

 KKR ਬਨਾਮ RCB ਹੈਡ ਟੂ ਹੈਡ
ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲਜ਼ ਚੈਲੇਂਜਰਸ ਵਿਚਾਲੇ ਖੇਡੇ ਗਏ ਆਈਪੀਐਲ ਦੇ ਸਾਰੇ ਮੈਚਾਂ ਦੀ ਗੱਲ ਕਰੀਏ ਤਾਂ ਕੇਕੇਆਰ ਦੀ ਟੀਮ ਦਾ ਪੱਲਾ ਭਾਰੀ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਹੁਣ ਤੱਕ ਦੋਵੇਂ ਟੀਮਾਂ 30 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਨ੍ਹਾਂ 30 ਮੈਚਾਂ 'ਚੋਂ ਕੇਕੇਆਰ ਨੇ 17 ਅਤੇ ਆਰਸੀਬੀ ਨੇ 13 ਮੈਚ ਜਿੱਤੇ ਹਨ। ਇਹ ਅੰਕੜੇ ਦੱਸਦੇ ਹਨ ਕਿ ਕੇਕੇਆਰ ਦੇ ਸਾਹਮਣੇ ਆਰਸੀਬੀ ਦਾ ਰਾਹ ਆਸਾਨ ਨਹੀਂ ਹੋਵੇਗਾ।

ਕੋਲਕਾਤਾ ਨਾਈਟ ਰਾਈਡਰਜ਼ ਸੰਭਾਵਿਤ ਪਲੇਇੰਗ ਇਲੈਵਨ: ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ, ਸੈਮ ਬਿਲਿੰਗਸ, ਸ਼ੈਲਡਨ ਜੈਕਸਨ, ਆਂਦਰੇ ਰਸਲ, ਸੁਨੀਲ ਨਰਾਇਣ, ਉਮੇਸ਼ ਯਾਦਵ, ਟਿਮ ਸਾਊਦੀ, ਵਰੁਣ ਚੱਕਰਵਰਤੀ।

ਕੋਲਕਾਤਾ ਨਾਈਟ ਰਾਈਡਰਜ਼ : ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਸੀ), ਸੈਮ ਬਿਲਿੰਗਸ, ਸ਼ੈਲਡਨ ਜੈਕਸਨ, ਆਂਦਰੇ ਰਸਲ, ਸੁਨੀਲ ਨਾਰਾਇਣ, ਉਮੇਸ਼ ਯਾਦਵ, ਸ਼ਿਵਮ ਮਾਵੀ, ਵਰੁਣ ਚੱਕਰਵਰਤੀ, ਮੁਹੰਮਦ ਨਬੀ, ਚਮਿਕਾ ਕਰੁਣਾਰਤਨੇ, ਬਾਬਾ ਇੰਦਰਜੀਤ, ਰਿੰਕੂ ਸਿੰਘ, ਅਨੁਕੁਲ ਰਾਏ, ਪ੍ਰਥਮ ਸਿੰਘ, ਅਭਿਜੀਤ ਤੋਮਰ, ਰਸਿਕ ਸਲਮਾ, ਅਮਨ ਹਕੀਮ ਖਾਨ, ਅਸ਼ੋਕ ਸ਼ਰਮਾ, ਰਮੇਸ਼ ਕੁਮਾਰ।