ਨਵੀਂ ਦਿੱਲੀ: IPL 2022 'ਚ ਇੱਕ ਬੱਲੇਬਾਜ਼ ਗੇਂਦਬਾਜ਼ਾਂ ਦੀ ਰੱਜ ਕੇ ਧੱਜੀਆਂ ਉਡਾ ਰਿਹਾ ਹੈ ਤੇ ਇਸ ਨੇ ਟੀਮ ਇੰਡੀਆ ਦੇ ਮਿਡਲ ਆਰਡਰ ਦੀ ਟੈਨਸ਼ਨ ਵੀ ਖ਼ਤਮ ਕਰ ਦਿੱਤੀ ਹੈ। ਇਸ ਬੱਲੇਬਾਜ਼ ਨੇ ਟੀਮ ਇੰਡੀਆ 'ਚ ਵਨਡੇ ਤੇ ਟੀ20 ਫਾਰਮੈਟ 'ਚ ਨੰਬਰ-4 'ਤੇ ਬੱਲੇਬਾਜ਼ੀ ਕਰਨ ਦਾ ਦਾਅਵਾ ਠੋਕਿਆ ਹੈ। ਇਹ ਬੱਲੇਬਾਜ਼ ਬਹੁਤ ਖ਼ਤਰਨਾਕ ਹੈ ਤੇ ਯੁਵਰਾਜ ਸਿੰਘ ਵਾਂਗ ਖ਼ਤਰਨਾਕ ਬੱਲੇਬਾਜ਼ੀ ਵੀ ਕਰਦਾ ਹੈ। ਇਹ ਬੱਲੇਬਾਜ਼ ਯੁਵਰਾਜ ਸਿੰਘ ਵਾਂਗ ਧਮਾਕੇਦਾਰ ਬੱਲੇਬਾਜ਼ੀ ਕਰਨ 'ਚ ਮਾਹਿਰ ਹੈ ਤੇ ਮੌਜੂਦਾ ਆਈਪੀਐਲ 2022 'ਚ ਵੀ ਉਸ ਨੇ ਇਹ ਕਰ ਦਿਖਾਇਆ ਹੈ। ਇਸ ਬੱਲੇਬਾਜ਼ ਨੇ ਇਕ ਵਾਰ ਫਿਰ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਟੀਮ ਇੰਡੀਆ ਨੂੰ ਨੰਬਰ 4 ਲਈ ਯੁਵਰਾਜ ਵਰਗਾ ਘਾਤਕ ਬੱਲੇਬਾਜ਼ ਮਿਲਿਆ
ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਮੰਗਲਵਾਰ ਨੂੰ ਖੇਡੇ ਗਏ ਆਈਪੀਐਲ ਮੈਚ 'ਚ 61 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਮੈਚ 'ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ 27 ਗੇਂਦਾਂ 'ਚ 55 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 5 ਛੱਕੇ ਅਤੇ 3 ਚੌਕੇ ਸ਼ਾਮਲ ਸਨ। ਇਹ ਵੇਖ ਕੇ ਹਰ ਕੋਈ ਹੈਰਾਨ ਸੀ ਕਿ ਸੰਜੂ ਸੈਮਸਨ ਇੰਨੀ ਤਬਾਹੀ ਕਿਵੇਂ ਮਚਾ ਰਹੇ ਹਨ।
ਸੰਜੂ ਸੈਮਸਨ ਨੇ ਟੀਮ ਇੰਡੀਆ ਦੇ ਮੱਧਕ੍ਰਮ ਦਾ ਤਣਾਅ ਵੀ ਖ਼ਤਮ ਕਰ ਦਿੱਤਾ ਹੈ। ਸੰਜੂ ਸੈਮਸਨ ਨੇ ਵਨਡੇ ਅਤੇ ਟੀ-20 ਫਾਰਮੈਟ 'ਚ ਟੀਮ ਇੰਡੀਆ 'ਚ 4ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਦਾਅਵਾ ਠੋਕਿਆ ਹੈ। ਸੰਜੂ ਸੈਮਸਨ ਦੀ ਇਸ ਪਾਰੀ ਨਾਲ ਇਕ ਵਾਰ ਫਿਰ ਸਾਰਿਆਂ ਨੇ ਯੁਵਰਾਜ ਸਿੰਘ ਨੂੰ ਯਾਦ ਕੀਤਾ ਹੋਵੇਗਾ।
ਦੀਵਾਲੀ 'ਚ ਆਤਿਸ਼ਬਾਜ਼ੀ ਵਰਗਾ ਨਜ਼ਾਰਾ
ਹੈਦਰਾਬਾਦ ਦੀ ਬੱਲੇਬਾਜ਼ੀ ਭਾਵੇਂ ਇਸ ਮੈਚ 'ਚ ਫਲਾਪ ਰਹੀ ਹੋਵੇ ਪਰ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਪੁਣੇ 'ਚ ਛੱਕਿਆਂ ਦੀ ਜ਼ਬਰਦਸਤ ਬਾਰਸ਼ ਕੀਤੀ ਤੇ ਪ੍ਰਸ਼ੰਸਕਾਂ ਲਈ ਇਹ ਨਜ਼ਾਰਾ ਦੀਵਾਲੀ 'ਚ ਆਤਿਸ਼ਬਾਜ਼ੀ ਵੇਖਣ ਵਰਗਾ ਸੀ, ਕਿਉਂਕਿ ਸੰਜੂ ਰਾਕੇਟ ਛੱਕੇ ਲਗਾ ਰਹੇ ਸਨ।
ਸੰਜੂ ਨੇ ਹੈਦਰਾਬਾਦ ਖ਼ਿਲਾਫ਼ 27 ਗੇਂਦਾਂ 'ਚ 55 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ 3 ਚੌਕੇ ਤੇ 5 ਛੱਕੇ ਲੱਗੇ। ਇਹ ਛੱਕੇ ਸੰਜੂ ਦੀਆਂ ਸ਼ਾਨਦਾਰ ਕਲਾਈਆਂ ਅਤੇ ਉਸ ਦੀ ਤਾਕਤ ਦੋਵਾਂ ਦਾ ਮਿਸ਼ਰਣ ਸਨ। ਉਨ੍ਹਾਂ ਦੇ ਛੱਕਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਇਸ ਵੀਡੀਓ ਨੂੰ ਹੇਠਾਂ ਵੀ ਦੇਖ ਸਕਦੇ ਹੋ।
ਇਸ ਬੱਲੇਬਾਜ਼ ਕੋਲ ਸ਼ਾਨਦਾਰ ਟੈਲੇਂਟ
ਭਾਰਤੀ ਕ੍ਰਿਕਟ ਕੋਲ ਸੰਜੂ ਸੈਮਸਨ ਵਰਗਾ ਪ੍ਰਤਿਭਾਸ਼ਾਲੀ ਬੱਲੇਬਾਜ਼ ਹੈ, ਜੋ ਮੈਦਾਨ ਦੇ ਆਲੇ-ਦੁਆਲੇ ਕਈ ਸ਼ਾਟ ਖੇਡਣ ਅਤੇ ਦੌੜਾਂ ਬਣਾਉਣ ਦੀ ਕਲਾ ਜਾਣਦਾ ਹੈ। ਸੰਜੂ ਸੈਮਸਨ ਮੈਦਾਨ ਦੇ ਚਾਰੇ ਪਾਸੇ ਚੌਕਿਆਂ-ਛੱਕਿਆਂ ਦੀ ਵਰਖਾ ਕਰਕੇ ਦੌੜਾਂ ਬਣਾਉਣ 'ਚ ਮਾਹਿਰ ਹਨ। ਸੰਜੂ ਸੈਮਸਨ ਦਾ ਬਤੌਰ ਮੈਚ ਵਿਨਰ ਚਮਕਣਾ ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ 2022 ਅਤੇ ਵਿਸ਼ਵ ਕੱਪ 2023 ਲਈ ਵੱਡੀ ਰਾਹਤ ਦੇ ਰਿਹਾ ਹੈ। ਸੰਜੂ ਸੈਮਸਨ ਦਾ ਸਟ੍ਰਾਈਕ ਰੇਟ 200 ਦਾ ਰਹਿੰਦਾ ਹੈ।
ਲਗਾਤਾਰ ਹੋ ਰਹੀ ਬੇਇਨਸਾਫ਼ੀ
ਸੰਜੂ ਸੈਮਸਨ ਆਪਣੀ ਬੱਲੇਬਾਜ਼ੀ ਦੇ ਨਾਲ-ਨਾਲ ਵਿਕਟਕੀਪਿੰਗ ਲਈ ਵੀ ਜਾਣੇ ਜਾਂਦੇ ਹੈ, ਪਰ ਚੋਣਕਾਰ ਸੰਜੂ ਸੈਮਸਨ ਵਰਗੇ ਪ੍ਰਤਿਭਾਸ਼ਾਲੀ ਖਿਡਾਰੀ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਤਰ੍ਹਾਂ ਸੰਜੂ ਸੈਮਸਨ ਨੂੰ ਟੀਮ ਤੋਂ ਬਾਹਰ ਰੱਖਣਾ ਅਤੇ ਉਨ੍ਹਾਂ ਨੂੰ ਇਕ-ਦੋ ਮੈਚਾਂ 'ਚ ਲੈ ਕੇ ਉਨ੍ਹਾਂ ਤੋਂ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਰੱਖਣਾ ਕਿਤੇ ਨਾ ਕਿਤੇ ਇਸ ਖਿਡਾਰੀ ਨਾਲ ਬੇਇਨਸਾਫ਼ੀ ਹੈ। ਇਸ ਫ਼ੈਸਲੇ ਕਾਰਨ ਖਿਡਾਰੀਆਂ ਨੂੰ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਸ਼ਾਇਦ ਇਹੀ ਵੱਡਾ ਕਾਰਨ ਹੈ ਕਿ ਸੈਮਸਨ ਅਕਸਰ ਕੌਮਾਂਤਰੀ ਪੱਧਰ 'ਤੇ ਫਲਾਪ ਹੋ ਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਟੀਮਾਂ ਖ਼ਿਲਾਫ਼ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਦਾ।
ਇਹ ਵੀ ਪੜ੍ਹੋ: ਬੈਂਕ ਵਾਲਿਆਂ ਦੀ ਗਲਤੀ ਨਾਲ 84 ਸਾਲਾ ਬਜ਼ੁਰਗ ਹੋਇਆ ਲੌਕਰ 'ਚ ਬੰਦ, 18 ਘੰਟਿਆਂ ਬਾਅਦ ਖੋਲ੍ਹਿਆ ਤਾਂ ਜਾਣੋ ਫਿਰ ਕੀ ਹੋਇਆ