Reece Topley Injury: ਵਿਸ਼ਵ ਕੱਪ 'ਚ ਮੌਜੂਦਾ ਚੈਂਪੀਅਨ ਇੰਗਲੈਂਡ ਲਈ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰੀਸ ਟੌਪਲੇ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਦਰਅਸਲ ਦੱਖਣੀ ਅਫਰੀਕਾ ਖਿਲਾਫ ਰੀਸ ਟੌਪਲੇ ਦੀ ਉਂਗਲੀ 'ਚ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਇਸ ਗੇਂਦਬਾਜ਼ ਨੂੰ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਹਾਲਾਂਕਿ ਰੀਸ ਟੌਪਲੇ ਦੇ ਬਾਹਰ ਹੋਣ ਨੂੰ ਇੰਗਲੈਂਡ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜੋ ਲਗਾਤਾਰ ਆਪਣੇ ਖਿਡਾਰੀਆਂ ਦੀ ਖਰਾਬ ਫਾਰਮ ਨਾਲ ਜੂਝ ਰਿਹਾ ਹੈ।


ਰੀਸ ਟੌਪਲੇ ਨੂੰ ਦੱਖਣੀ ਅਫਰੀਕਾ ਖਿਲਾਫ ਮੈਚ ਵਿੱਚ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਇਸ ਖਿਡਾਰੀ ਨੂੰ ਮੈਦਾਨ ਛੱਡਣਾ ਪਿਆ। ਉੱਥੇ ਹੀ ਇਸ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਰੀਸ ਟੌਪਲੇ ਆਪਣੇ ਆਪ ਤੋਂ ਕਾਫੀ ਪਰੇਸ਼ਾਨ ਨਜ਼ਰ ਆਏ। ਦਰਅਸਲ, ਰੀਸ ਟੌਪਲੇ ਨੇ ਪਵੇਲੀਅਨ ਪਰਤਦਿਆਂ ਹੋਇਆਂ ਕੁਰਸੀਆਂ ਸੁੱਟ ਦਿੱਤੀਆਂ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਨੇ ਡਰੈਸਿੰਗ ਰੂਮ 'ਚ ਵੀ ਭੰਨਤੋੜ ਕੀਤੀ। ਰੀਸ ਟੌਪਲੇ ਦੀਆਂ ਸਾਰੀਆਂ ਹਰਕਤਾਂ ਕੈਮਰੇ 'ਚ ਕੈਦ ਹੋ ਗਈਆਂ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਲਾਂਕਿ ਹੁਣ ਰੀਸ ਟੌਪਲੇ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਇੰਗਲੈਂਡ ਟੀਮ ਪ੍ਰਬੰਧਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।


ਇਹ ਵੀ ਪੜ੍ਹੋ: IND vs NZ: ਨਿਊਜ਼ੀਲੈਂਡ ਖਿਲਾਫ ਮੈਚ ਤੋਂ ਪਹਿਲਾਂ ਮੁਸ਼ਕਿਲ 'ਚ ਫਸੀ ਟੀਮ ਇੰਡੀਆ! ਹਾਰਦਿਕ ਤੋਂ ਬਾਅਦ ਸੂਰਿਆਕੁਮਾਰ- ਈਸ਼ਾਨ ਨੂੰ ਲੈ ਆਈ ਬੁਰੀ ਖਬਰ


ਹੁਣ ਤੱਕ ਕਿਵੇਂ ਦਾ ਰਿਹਾ ਵਿਸ਼ਵ ਕੱਪ ‘ਚ ਪ੍ਰਦਰਸ਼ਨ?


ਉੱਥੇ ਹੀ ਜੋਸ ਬਟਲਰ ਦੀ ਅਗਵਾਈ ਵਾਲੀ ਇੰਗਲੈਂਡ ਟੀਮ ਦੀ ਖਰਾਬ ਫਾਰਮ ਇਸ ਵਿਸ਼ਵ ਕੱਪ 'ਚ ਵੀ ਜਾਰੀ ਹੈ। ਹੁਣ ਤੱਕ ਇੰਗਲੈਂਡ ਦੀ ਟੀਮ ਨੇ 4 ਮੈਚ ਖੇਡੇ ਹਨ, ਪਰ ਸਿਰਫ 1 ਹੀ ਜਿੱਤਿਆ ਹੈ। ਇੰਗਲੈਂਡ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ। ਅੰਕ ਸੂਚੀ ਵਿੱਚ ਸਿਰਫ਼ ਅਫ਼ਗਾਨਿਸਤਾਨ ਹੀ ਇੰਗਲੈਂਡ ਤੋਂ ਹੇਠਾਂ ਹੈ। ਅੰਕ ਸੂਚੀ 'ਚ ਨਿਊਜ਼ੀਲੈਂਡ ਤੋਂ ਇਲਾਵਾ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਟਾਪ-3 'ਚ ਹਨ।


ਇਹ ਵੀ ਪੜ੍ਹੋ: IND vs NZ: ਨਿਊਜ਼ੀਲੈਂਡ ਖਿਲਾਫ ਮੈਚ ਤੋਂ ਪਹਿਲਾਂ ਧਰਮਸ਼ਾਲਾ 'ਚ ਕਰਵਾਈ ਗਈ ਪੂਜਾ, ਟੀਮ ਇੰਡੀਆ ਦੀ ਜਿੱਤ ਲਈ ਕੀਤੀ ਅਰਦਾਸ