Rishabh Pant Fitness Update: ਭਾਰਤੀ ਕ੍ਰਿਕਟ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੀ ਫਿਟਨੈੱਸ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ, ਜਿਸ ਨੂੰ ਜਾਣ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਣਗੇ। ਹੁਣ ਪੰਤ ਦੀ ਫਿਟਨੈੱਸ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਜਲਦੀ ਹੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ ਅਤੇ ਸਾਲ 2024 ਦੀ ਸ਼ੁਰੂਆਤ ਹੁੰਦੇ ਹੀ ਉਹ ਕ੍ਰਿਕਟ ਦੇ ਮੈਦਾਨ 'ਤੇ ਫਿਰ ਤੋਂ ਨਜ਼ਰ ਆ ਸਕਦੇ ਹਨ। ਪੰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਫਿਟਨੈੱਸ ਦਾ ਸਬੂਤ ਦਿੰਦੇ ਨਜ਼ਰ ਆ ਰਹੇ ਹਨ।


ਪੰਤ ਨੇ ਆਪਣੀ ਫਿਟਨੈੱਸ ਦਿਖਾ ਸਾਰਿਆਂ ਨੂੰ ਕੀਤਾ ਖੁਸ਼  


ਦਰਅਸਲ, ਰਿਸ਼ਭ ਪੰਤ ਲਈ ਸਾਲ 2023 ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਮਾੜਾ ਹੋ ਗਿਆ ਸੀ, ਕਿਉਂਕਿ ਨਵਾਂ ਸਾਲ ਆਉਣ ਤੋਂ ਦੋ ਦਿਨ ਪਹਿਲਾਂ ਯਾਨੀ 30 ਦਸੰਬਰ 2022 ਨੂੰ ਉਨ੍ਹਾਂ ਦੀ ਕਾਰ ਬਹੁਤ ਹੀ ਖ਼ਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ ਰਿਸ਼ਭ ਪੰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਸ਼ੁਰੂਆਤ 'ਚ ਅਜਿਹਾ ਲੱਗ ਰਿਹਾ ਸੀ ਕਿ ਪੰਤ ਦਾ ਹੁਣ ਕ੍ਰਿਕਟ 'ਚ ਵਾਪਸੀ ਕਰਨਾ ਮੁਸ਼ਕਲ ਹੋਵੇਗਾ, ਪਰ ਅਜਿਹਾ ਨਹੀਂ ਹੈ। ਉਨ੍ਹਾਂ ਨੇ ਸਿਰਫ਼ ਇੱਕ ਸਾਲ ਵਿੱਚ ਹੀ ਆਪਣੇ-ਆਪ ਨੂੰ ਕ੍ਰਿਕਟ ਵਿੱਚ ਵਾਪਸੀ ਕਰਨ ਦੇ ਯੋਗ ਬਣਾ ਲਿਆ ਹੈ।






 


ਸਾਲ 2023 'ਚ ਪੰਤ ਕ੍ਰਿਕਟ ਤੋਂ ਪੂਰੀ ਤਰ੍ਹਾਂ ਦੂਰ ਰਹੇ। ਉਨ੍ਹਾਂ ਆਸਟਰੇਲੀਆ ਦੇ ਖਿਲਾਫ ਭਾਰਤ ਵਿੱਚ ਹੋਈ ਟੈਸਟ ਸੀਰੀਜ਼, ਆਈਪੀਐਲ 2023, ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ, ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਤੋਂ ਵੀ ਖੁੰਝਣਾ ਪਿਆ ਸੀ, ਪਰ ਹੁਣ ਪੰਤ ਸ਼ਾਇਦ 2024 ਵਿੱਚ ਬਹੁਤ ਸਾਰੇ ਟੂਰਨਾਮੈਂਟਾਂ ਨੂੰ ਨਹੀਂ ਗੁਆਏਗਾ। ਉਸ ਦੀ ਲੇਟੈਸਟ ਫਿਟਨੈੱਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬਹੁਤ ਜਲਦ ਕ੍ਰਿਕਟ 'ਚ ਵਾਪਸੀ ਕਰਨ ਜਾ ਰਿਹਾ ਹੈ। ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਇਸ ਫਿਟਨੈੱਸ ਵੀਡੀਓ 'ਚ ਪੰਤ ਜਿਮ 'ਚ ਸਖਤ ਮਿਹਨਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਕੈਪਸ਼ਨ 'ਚ ਪੰਤ ਨੇ ਲਿਖਿਆ, 'ਹਰ ਰੈਪ ਦੇ ਨਾਲ ਬਾਊਂਸ ਬੈਕ ਕਰ ਰਿਹਾ ਹਾਂ'। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵੀਡੀਓ, ਜੋ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਜਲਦ ਹੀ ਕ੍ਰਿਕਟ 'ਚ ਵਾਪਸੀ ਕਰਨਗੇ


ਹਾਲਾਂਕਿ, ਪੰਤ ਦੀ ਵਾਪਸੀ ਦੀ ਗੱਲ ਕਰੀਏ, ਤਾਂ ਉਹ ਭਾਰਤੀ ਕ੍ਰਿਕਟ ਟੀਮ 'ਚ ਕਦੋਂ ਵਾਪਸੀ ਕਰਨਗੇ, ਇਸ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਹੈ ਪਰ ਪੰਤ IPL 2024 'ਚ ਖੇਡਦੇ ਨਜ਼ਰ ਆਉਣਗੇ, ਇਸ ਗੱਲ ਦੀ ਗਾਰੰਟੀ ਉਨ੍ਹਾਂ ਦੀ ਟੀਮ ਦਿੱਲੀ ਕੈਪੀਟਲਜ਼ ਦੇ ਡਾਇਰੈਕਟਰ ਸੌਰਵ ਗਾਂਗੁਲੀ ਨੇ ਖੁਦ ਦਿੱਤੀ ਹੈ। ਗਾਂਗੁਲੀ ਨੇ ਕੁਝ ਹਫ਼ਤੇ ਪਹਿਲਾਂ ਪੀਟੀਆਈ ਨੂੰ ਕਿਹਾ ਸੀ ਕਿ ਪੰਤ ਹੁਣ ਠੀਕ ਹਨ, ਅਤੇ ਉਹ ਆਈਪੀਐਲ ਵਿੱਚ ਖੇਡਣਗੇ ਅਤੇ ਦਿੱਲੀ ਕੈਪੀਟਲਜ਼ ਦੀ ਕਪਤਾਨੀ ਵੀ ਕਰਨਗੇ।