Rishabh Pant Car Accident Roorkee: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਹ ਦਿੱਲੀ ਤੋਂ ਰੁੜਕੀ ਜਾ ਰਹੇ ਸੀ। ਰਿਸ਼ਭ ਦੀ ਕਾਰ ਰੇਲਿੰਗ ਨਾਲ ਟਕਰਾ ਗਈ ਅਤੇ ਇਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਪੰਤ ਦੀ ਲੱਤ ਅਤੇ ਮੱਥੇ 'ਤੇ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਗੰਭੀਰ ਹਾਲਤ 'ਚ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।
ਰਿਸ਼ਭ ਪੰਤ ਨੂੰ ਸੱਟ ਕਾਰਨ ਟੀਮ ਇੰਡੀਆ ਨੇ ਬ੍ਰੇਕ ਦਿੱਤੀ ਸੀ। ਇੱਕ ਨਿੱਜੀ ਵੈੱਬਸਾਇਟ ਦੀ ਖਬਰ ਮੁਤਾਬਕ ਪੰਤ ਦਿੱਲੀ ਤੋਂ ਘਰ ਪਰਤ ਰਹੇ ਸਨ। ਉਹ ਰੁੜਕੀ ਦੇ ਹਮਾਦਪੁਰ ਝਾਲ ਕੋਲ ਪਹੁੰਚੇ ਸਨ ਕਿ ਉੱਥੇ ਕਾਰ ਹਾਦਸਾਗ੍ਰਸਤ ਹੋ ਗਈ। ਖਬਰਾਂ ਮੁਤਾਬਕ ਉਸ ਨੂੰ ਗੰਭੀਰ ਹਾਲਤ 'ਚ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ। ਪੰਤ ਦੇ ਮੱਥੇ, ਪਿੱਠ ਅਤੇ ਲੱਤਾਂ 'ਤੇ ਜ਼ਿਆਦਾ ਸੱਟਾਂ ਹਨ। ਫਿਲਹਾਲ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਰਿਸ਼ਭ ਦੀ ਪਲਾਸਟਿਕ ਸਰਜਰੀ ਹੋ ਸਕਦੀ ਹੈ।
ਰਿਸ਼ਭ ਦੀ ਕਾਰ ਰੇਲਿੰਗ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਰਿਸ਼ਭ ਕਾਰ ਤੋਂ ਬਾਹਰ ਨਿਕਲ ਗਏ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਪੰਤ ਨੂੰ ਹਸਪਤਾਲ ਲਿਜਾਇਆ ਗਿਆ। ਉਹਨਾਂ ਨੂੰ ਦਿੱਲੀ ਰੋਡ 'ਤੇ ਸਕਸ਼ਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਿੱਤਾ ਇਹ ਬਿਆਨ
ਰਿਸ਼ਭ ਪੰਤ ਦੇ ਹਾਦਸੇ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ, ''ਜੇ ਲੋੜ ਪਈ ਤਾਂ ਰਿਸ਼ਭ ਪੰਤ ਨੂੰ ਏਅਰਲਿਫਟ ਕੀਤਾ ਜਾਵੇਗਾ। ਲੋੜ ਅਨੁਸਾਰ ਸਾਰੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੇ ਇਲਾਜ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਰਿਸ਼ਭ ਟੀਮ ਇੰਡੀਆ ਦੇ ਨਾਲ ਬੰਗਲਾਦੇਸ਼ ਦੌਰੇ 'ਤੇ ਗਏ ਸਨ ਪਰ ਸੱਟ ਕਾਰਨ ਉਹਨਾਂ ਨੂੰ ਬਰੇਕ ਦੇ ਦਿੱਤਾ ਗਿਆ ਸੀ। ਪੰਤ ਨੂੰ ਸ਼੍ਰੀਲੰਕਾ ਦੇ ਖਿਲਾਫ਼ ਟੀ-20 ਅਤੇ ਵਨਡੇ ਸੀਰੀਜ਼ ਤੋਂ ਵੀ ਬ੍ਰੇਕ ਦਿੱਤਾ ਗਿਆ ਹੈ।