Indian Captain Rohit Sharma's Favorite Batting Partner: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਪਸੰਦੀਦਾ ਬੱਲੇਬਾਜ਼ੀ ਸਾਥੀ ਨੂੰ ਲੈ ਗੱਲ ਕੀਤੀ ਹੈ। ਰੋਹਿਤ ਸ਼ਰਮਾ ਨੇ ਖੁਲਾਸਾ ਕਰ ਦੱਸਿਆ ਕਿ ਉਨ੍ਹਾਂ ਦਾ ਮਨਪਸੰਦ ਬੱਲੇਬਾਜ਼ੀ ਸਾਥੀ ਕੌਣ ਹੈ। ਭਾਰਤੀ ਕਪਤਾਨ ਨੇ ਵਿਰਾਟ ਕੋਹਲੀ ਜਾਂ ਸ਼ੁਭਮਨ ਗਿੱਲ ਦਾ ਨਾਂ ਨਹੀਂ ਲਿਆ ਪਰ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਨਾਂ ਲਿਆ। ਉਸ ਨੇ ਧਵਨ ਨੂੰ ਆਪਣਾ ਪਸੰਦੀਦਾ ਬੱਲੇਬਾਜ਼ੀ ਸਾਥੀ ਦੱਸਿਆ। ਮੇਨ ਇਨ ਬਲੂ ਦੇ ਕਪਤਾਨ ਨੇ ਕਿਹਾ ਕਿ ਮੈਦਾਨ ਦੇ ਅੰਦਰ ਅਤੇ ਬਾਹਰ ਧਵਨ ਨਾਲ ਉਨ੍ਹਾਂ ਦੇ ਬਹੁਤ ਚੰਗੇ ਸਬੰਧ ਹਨ।


ਰੋਹਿਤ ਸ਼ਰਮਾ ਨੇ ਨਿਊਜ਼ ਏਜੰਸੀ 'IANS' ਨਾਲ ਗੱਲ ਕਰਦੇ ਹੋਏ ਕਿਹਾ, ''ਮੈਦਾਨ ਦੇ ਅੰਦਰ ਅਤੇ ਬਾਹਰ ਮੇਰੀ ਅਤੇ ਸ਼ਿਖਰ ਦੀ ਬਹੁਤ ਮਜ਼ਬੂਤ ​​ਦੋਸਤੀ ਹੈ। ਅਸੀਂ ਕਈ ਸਾਲਾਂ ਤੋਂ ਇਕੱਠੇ ਖੇਡੇ ਹਾਂ, ਅਤੇ ਇਹ ਇਕ ਅਜਿਹੀ ਸਾਂਝੇਦਾਰੀ ਹੈ ਜਿਸ ਦਾ ਹਿੱਸਾ ਬਣ ਕੇ ਮੈਂ ਆਨੰਦ ਮਾਣਿਆ ਹੈ। "ਉਸ ਕੋਲ ਅਜਿਹੀ ਊਰਜਾ ਹੈ ਅਤੇ ਉਸਦੇ ਆਲੇ ਦੁਆਲੇ ਰਹਿਣਾ ਬਹੁਤ ਮਜ਼ੇਦਾਰ ਹੈ, ਅਤੇ ਜੋ ਰਿਕਾਰਡ ਅਸੀ ਭਾਰਤ ਦੇ ਲਈ ਬਤੌਰ ਓਪਨਿੰਗ ਜੋੜੀ ਵਜੋਂ ਸੈੱਟ ਕੀਤਾ ਹੈ।"


ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਵਨਡੇ ਵਿੱਚ 117 ਵਾਰ ਇਕੱਠੇ ਖੇਡ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ 5193 ਦੌੜਾਂ ਬਣਾਈਆਂ ਹਨ। ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵਨਡੇ 'ਚ 86 ਵਾਰ ਇਕੱਠੇ ਬੱਲੇਬਾਜ਼ੀ ਕੀਤੀ ਹੈ, ਜਿਸ ਦੌਰਾਨ ਦੋਵਾਂ ਨੇ 5008 ਦੌੜਾਂ ਬਣਾਈਆਂ ਹਨ। ਪਿਛਲੇ ਕੁਝ ਸਮੇਂ ਤੋਂ ਰੋਹਿਤ ਸ਼ਰਮਾ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਨਾਲ ਟੀਮ ਦੇ ਸਲਾਮੀ ਬੱਲੇਬਾਜ਼ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।


ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਚੈਂਪੀਅਨਸ ਟਰਾਫੀ 2013 ਰਾਹੀਂ ਪਹਿਲੀ ਵਾਰ ਜੋੜੀ ਵਜੋਂ ਆਪਣੀ ਜਗ੍ਹਾ ਬਣਾਈ ਸੀ। ਇਸ ਤੋਂ ਬਾਅਦ ਦੋਵੇਂ ਕਾਫੀ ਸਮੇਂ ਤੱਕ ਇਕੱਠੇ ਖੇਡੇ। ਇੱਕ ਸਲਾਮੀ ਜੋੜੀ ਦੇ ਰੂਪ ਵਿੱਚ, ਇਸ ਜੋੜੀ ਨੇ ਵਨਡੇ ਵਿੱਚ ਭਾਰਤ ਲਈ ਕਈ ਕਾਰਨਾਮੇ ਕੀਤੇ। ਹਾਲਾਂਕਿ, ਫਿਲਹਾਲ ਧਵਨ ਭਾਰਤੀ ਟੀਮ ਦੀ ਯੋਜਨਾ ਤੋਂ ਬਾਹਰ ਹਨ। ਟੀਮ ਦੀ ਕਮਾਨ ਰੋਹਿਤ ਸ਼ਰਮਾ ਸੰਭਾਲ ਰਹੇ ਹਨ। ਧਵਨ ਨੇ ਆਖਰੀ ਵਾਰ ਦਸੰਬਰ 2022 ਵਿੱਚ ਭਾਰਤ ਲਈ ਵਨਡੇ ਖੇਡਿਆ ਸੀ, ਜਦੋਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਆਖਰੀ ਵਾਰ ਜੋੜੀ ਦੇ ਰੂਪ ਵਿੱਚ ਖੇਡਦੇ ਦੇਖਿਆ ਗਿਆ ਸੀ।



ਇਸ ਸਾਲ ਘਰੇਲੂ ਧਰਤੀ 'ਤੇ ਖੇਡੇ ਜਾਣ ਵਾਲੇ ਵਨਡੇ ਵਿਸ਼ਵ ਕੱਪ 'ਚ ਵੀ ਧਵਨ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਜਦੋਂ ਕਿ ਪਿਛਲੇ 2019 ਐਡੀਸ਼ਨ ਵਿੱਚ, ਧਵਨ ਨੂੰ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਵਾਰ ਸ਼ੁਭਮਨ ਗਿੱਲ ਨੂੰ ਓਪਨਰ ਵਜੋਂ ਚੁਣਿਆ ਗਿਆ ਹੈ।