ICC Cricket World Cup 2023: ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲ ਵਿਸ਼ਵ ਕੱਪ ਦਾ ਫਾਇਨਲ ਸ਼ੁਰੂ ਹੋ ਚੁੱਕਿਆ ਹੈ। ਇਸ ਮੈਚ ਵਿੱਚ ਆਸਟ੍ਰੇਲੀਆ ਨੇ ਟਾਸ ਜਿੱਤਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਫਿਰ ਰੋਹਿਤ ਨੇ ਕੁਝ ਹੀ ਦੇਰ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਰੋਹਿਤ ਸ਼ਰਮਾ ਹੁਣ ਬਤੌਰ ਇੱਕ ਵਿਸ਼ਵ ਕੱਪ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।


ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਦੇ ਫਾਇਨਲ ਮੈਚ ਵਿੱਚ 31 ਗੇਂਦਾਂ ਉੱਤੇ 47 ਦੌੜਾਂ ਬਣਾ ਕੇ ਆਉਟ ਹੋ ਗਏ ਪਰ ਇੱਕ ਸ਼ਾਨਦਾਰ ਵਿਸ਼ਵ ਰਿਕਾਰਡ ਬਣਾ ਗਏ। ਰੋਹਿਤ ਹੁਣ ਕਿਸੇ ਇੱਕ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਕਪਤਾਨ ਬਣ ਗਏ ਹਨ। ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ ਦੇ 11 ਮੈਚਾਂ ਵਿੱਚ ਕੁੱਲ 597 ਦੌੜਾਂ ਬਣਾਈਆਂ ਹਨ ਜੋ ਕਿ ਵਿਸ਼ਵ ਕੱਪ ਇਤਿਹਾਸ ਵਿੱਚ ਕਿਸੇ ਵੀ ਕਪਤਾਨ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਹੈ।


ਰੋਹਿਤ ਨੇ ਆਪਣੇ ਇਸ ਰਿਕਾਰਡ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ, ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੰਕੀ ਪੌਂਟਿੰਗ ਤੇ ਆਸਟ੍ਰੇਲੀਆ ਦੇ ਹੋਰ ਸਾਬਕਾ ਕਪਤਾਨ ਐਰੋਨ ਫਿੰਚ ਨੂੰ ਵੀ ਪਿੱਛੇ ਛੱੜਿਆ ਹੈ।


ਕੇਨ ਵਿਲੀਅਮਸਨ ਨੇ 2019 ਦੇ ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 578 ਦੌੜਾਂ ਬਣਾਈਆਂ


ਮਹੇਲਾ ਜੈਵਰਧਨੇ ਨੇ 2007 ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 548 ਦੌੜਾਂ ਬਣਾਈਆਂ


ਰਿੰਕੀ ਪੌਂਟਿੰਗ ਨੇ 2003 ਦੇ ਵਿਸ਼ਵ ਵਿੱਚ ਬਤੌਰ ਕਪਤਨਾ 539 ਦੌੜਾਂ ਬਣਾਈਆਂ


ਐਰੋਨ ਫਿੰਚ ਨੇ 2019 ਦੇ ਵਿਸ਼ਵ ਕੱਪ ਵਿੱਚ ਬਤੌਰ ਕਪਤਾਨ 507 ਦੌੜਾਂ ਬਣਾਈਆਂ


 ਜ਼ਿਕਰ ਕਰ ਦਈਏ ਕਿ ਇਸ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਖ਼ਬਰ ਲਿਖੇ ਜਾਣ ਤੱਕ ਭਾਰਤ ਦੇ ਖਿਡਾਰੀ ਆਉਟ ਹੋ ਚੁੱਕੇ ਹਨ।  ਭਾਰਤੀ ਟੀਮ ਦੇ ਸੁਭਮਨ ਗਿੱਲ 4 ਦੌਰਾਂ ਬਣਾ ਕੇ ਆਉਟ ਹੋ ਗਏ ਇਸ ਤੋਂ ਬਾਅਦ ਰੋਹਿਤ ਸ਼ਰਮਾ 31 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਤੋਂ ਬਾਅਦ ਸ਼੍ਰੇਅਸ਼ ਅਈਅਰ ਵੀ ਮਹਿਜ਼ 6 ਦੌੜਾਂ ਬਣਾ ਕੇ ਹੀ ਆਉਟ ਹੋ ਗਏ


ਇਹ ਵੀ ਪੜ੍ਹੋ: World Cup Final: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਡੀ Screen 'ਤੇ ਮੈਚ ਵੇਖਣਗੇ ਕ੍ਰਿਕਟ ਪ੍ਰੇਮੀ, ਜਸ਼ਨ ਦੀ ਤਿਆਰੀ