ਭਾਰਤੀ ਕ੍ਰਿਕਟ ਟੀਮ ਅੰਦਰ ਵ੍ਹਾਈਟ ਬਾਲ ਕ੍ਰਿਕਟ ਵਿੱਚ ਅਗਲੇ ਕੁਝ ਦਿਨਾਂ ਵਿੱਚ ਵੱਡੀ ਤਬਦੀਲੀ ਦੇਖਣ ਦੀ ਸੰਭਾਵਨਾ ਹੈ। ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੇ ਅਕਤੂਬਰ-ਨਵੰਬਰ ਵਿੱਚ ਸੰਯੁਕਤ ਅਰਬ ਅਮੀਰਾਤ ਤੇ ਓਮਾਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਵਨਡੇ ਤੇ ਟੀ-20 ਕਪਤਾਨੀ ਛੱਡਣ ਦੀ ਉਮੀਦ ਹੈ। ਫਿਰ ਰੋਹਿਤ ਸ਼ਰਮਾ ਨੂੰ ਸੀਮਤ ਓਵਰਾਂ ਵਿੱਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਜਾਣ ਦੀ ਸੰਭਾਵਨਾਵਾਂ ਹਨ। ਇਸ ਮਾਮਲੇ ਦੀ ਜਾਣਕਾਰੀ ਵਾਲੇ ਸੂਤਰਾਂ ਨੇ ਟਾਈਮਜ਼ ਆਫ਼ ਇੰਡੀਆ ਨੂੰ ਜਾਣਕਾਰੀ ਦਿੱਤੀ ਹੈ।
ਸੂਤਰਾਂ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ, ' 32 ਸਾਲਾ ਵਿਰਾਟ ਕੋਹਲੀ ਇਸ ਵੇਲੇ ਭਾਰਤ ਦੇ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਕਰ ਰਹੇ ਹਨ ਅਤੇ ਹੁਣ ਤਕ ਭਾਰਤ ਦੇ ਸਭ ਤੋਂ ਸਫਲ ਕਪਤਾਨ ਹਨ। ਉਨ੍ਹਾਂ ਨੇ ਕਪਤਾਨੀ ਦੀਆਂ ਜ਼ਿੰਮੇਵਾਰੀਆਂ ਰੋਹਿਤ ਸ਼ਰਮਾ ਨਾਲ ਸਾਂਝੀਆਂ ਕਰਨ ਦਾ ਫੈਸਲਾ ਕੀਤਾ ਹੈ। ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ, ਵਿਰਾਟ ਕੋਹਲੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਇਸ ਮੁੱਦੇ 'ਤੇ ਰੋਹਿਤ ਅਤੇ ਟੀਮ ਪ੍ਰਬੰਧਨ ਨਾਲ ਲੰਮੀ ਗੱਲਬਾਤ ਕੀਤੀ ਹੈ।
ਇਨ੍ਹਾਂ ਸੂਤਰਾਂ ਦਾ ਕਹਿਣਾ ਹੈ ਕਿ ਤਿੰਨਾਂ ਫਾਰਮੈਟਾਂ ਵਿੱਚ ਕਪਤਾਨੀ ਦੇ ਦਬਾਅ ਕਾਰਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ 'ਤੇ ਬਹੁਤ ਪ੍ਰਭਾਵ ਪਿਆ ਹੈ। ਦੂਜੇ ਪਾਸੇ, ਕੋਹਲੀ ਦਾ ਇਹ ਵੀ ਮੰਨਣਾ ਹੈ ਕਿ ਉਸਦੀ ਬੱਲੇਬਾਜ਼ੀ ਨੂੰ ਜ਼ਿਆਦਾ ਸਮਾਂ ਅਤੇ ਜ਼ਿਆਦਾ ਗਤੀ ਦੀ ਜ਼ਰੂਰਤ ਹੈ। ਸੂਤਰਾਂ ਮੁਤਾਬਕ ਵਿਰਾਟ ਖੁਦ ਕਪਤਾਨੀ ਛੱਡਣ ਦਾ ਫੈਸਲਾ ਕਰਨਗੇ, ਉਹ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇਣ ਦੀ ਜ਼ਰੂਰਤ ਤੋਂ ਜਾਣੂ ਹਨ, ਜਿਸ ਕਾਰਨ ਉਨ੍ਹਾਂ ਨੂੰ ਦੁਨੀਆ ਦਾ ਸਰਬੋਤਮ ਬੱਲੇਬਾਜ਼ ਕਿਹਾ ਜਾਂਦਾ ਹੈ। ਆਉਣ ਵਾਲੇ ਸਾਲਾਂ ਵਿੱਚ 2022 ਅਤੇ 2023 ਵਿੱਚ ਭਾਰਤ ਨੂੰ ਦੋ ਵਿਸ਼ਵ ਕੱਪ ਹਨ, ਜਿਸ ਕਾਰਨ ਵਿਰਾਟ ਦੀ ਬੱਲੇਬਾਜ਼ੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਟੈਸਟ 'ਚ ਕਪਤਾਨੀ ਰੱਖ ਸਕਦੇ ਹਨ ਜਾਰੀ
ਸੂਤਰਾਂ ਨੇ ਅਖ਼ਬਾਰ ਨਾਲ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਜੇਕਰ ਰੋਹਿਤ ਸ਼ਰਮਾ ਵਨਡੇ ਅਤੇ ਟੀ -20 ਦੀ ਕਪਤਾਨੀ ਸੰਭਾਲਦਾ ਹੈ ਤਾਂ ਵਿਰਾਟ ਟੈਸਟ ਵਿੱਚ ਆਪਣੀ ਕਪਤਾਨੀ ਜਾਰੀ ਰੱਖ ਸਕਦਾ ਹੈ, ਵਿਰਾਟ ਦੀ ਉਮਰ ਹੁਣ 32 ਸਾਲ ਹੈ ਅਤੇ ਉਹ ਅਗਲੇ 5-6 ਸਾਲਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡ ਸਕਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਤੇ ਇੱਕ ਹੋਰ ਵੱਡੇ ਹਮਲੇ ਦੀ ਚਿਤਾਵਨੀ, 9/11 ਦੀ 20 ਵੀਂ ਵਰ੍ਹੇਗੰਢ ਮੌਕੇ ਅਲ ਕਾਇਦਾ ਮੁੜ ਹੋਇਆ ਐਕਟਿਵ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin