RCB: ਆਈਪੀਐਲ 2024 ਸੀਜ਼ਨ 17 ਨੂੰ ਜਲਦ ਹੀ ਆਪਣਾ ਚੈਪੀਅਨ ਮਿਲ ਜਾਏਗਾ। ਦੱਸ ਦੇਈਏ ਕਿ ਆਈਪੀਐਲ ਵਿੱਚ ਐਲੀਮੀਨੇਟਰ ਮੈਚ ਖੇਡਿਆ ਗਿਆ। ਇਸ ਧਮਾਕੇਦਾਰ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਰਾਜਸਥਾਨ ਦੀ ਟੀਮ ਨੇ ਇਸ ਨੂੰ 4 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਉਨ੍ਹਾਂ ਨੇ ਦੂਜੇ ਕੁਆਲੀਫਾਇਰ ਮੈਚ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।


ਦੂਜੇ ਪਾਸੇ ਇਸ ਹਾਰ ਨਾਲ ਇੱਕ ਵਾਰ ਫਿਰ ਆਰਸੀਬੀ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਉਸ ਦੀ ਹਾਰ 'ਤੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਆਓ ਦੇਖੀਏ।


ਆਰਸੀਬੀ ਇੱਕ ਵਾਰ ਫਿਰ ਟਰਾਫੀ ਜਿੱਤਣ ਤੋਂ ਖੁੰਝ ਗਈ


ਨਰਿੰਦਰ ਮੋਦੀ ਸਟੇਡੀਅਮ 'ਚ ਟਾਸ ਜਿੱਤ ਕੇ ਰਾਜਸਥਾਨ ਰਾਇਲਜ਼ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਨੇ 20 ਓਵਰਾਂ ਵਿੱਚ 172 ਦੌੜਾਂ ਬਣਾਈਆਂ। ਉਸ ਦੀ ਤਰਫੋਂ ਵਿਰਾਟ ਕੋਹਲੀ ਨੇ 24 ਗੇਂਦਾਂ ਵਿੱਚ 33 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੇ ਇਕ ਓਵਰ ਪਹਿਲਾਂ ਹੀ ਮੈਚ ਜਿੱਤ ਲਿਆ। ਇਸ ਹਾਰ ਦੇ ਨਾਲ ਹੀ RCB IPL 2024 ਤੋਂ ਬਾਹਰ ਹੋ ਗਿਆ ਹੈ। ਫਿਲਹਾਲ ਇਸ ਨੂੰ ਲੈ ਯੂਜ਼ਰਸ ਵੱਲੋਂ ਤਰ੍ਹਾਂ-ਤਰ੍ਹਾ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।









 



 
ਐਲੀਮੀਨੇਟਰ ਮੈਚ ਵਿੱਚ ਬਣੇ ਇਹ ਰਿਕਾਰਡ


ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡੇ ਗਏ ਐਲੀਮੀਨੇਟਰ ਮੈਚ 'ਚ ਵਿਰਾਟ ਕੋਹਲੀ IPL ਦੇ ਇਤਿਹਾਸ 'ਚ 8,000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਸ ਨੇ ਆਪਣੇ 252ਵੇਂ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਆਰਆਰ ਖਿਡਾਰੀ ਰੋਵਮੈਨ ਪਾਵੇਲ ਹੁਣ ਪਲੇਆਫ ਮੈਚ ਦੌਰਾਨ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਸ ਨੇ ਆਰਸੀਬੀ ਖ਼ਿਲਾਫ਼ ਮੈਚ ਵਿੱਚ 4 ਕੈਚ ਲਏ। ਉਸ ਤੋਂ ਪਹਿਲਾਂ 6 ਵੱਖ-ਵੱਖ ਖਿਡਾਰੀਆਂ ਨੇ ਪਲੇਆਫ ਮੈਚ 'ਚ 3 ਕੈਚ ਲਏ ਸਨ। ਰਿਆਨ ਪਰਾਗ ਹੁਣ ਉਨ੍ਹਾਂ ਬੱਲੇਬਾਜ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਖੇਡੇ ਬਿਨਾਂ ਆਈਪੀਐੱਲ ਦੇ ਇੱਕ ਸੀਜ਼ਨ 'ਚ 500 ਦੌੜਾਂ ਦਾ ਅੰਕੜਾ ਛੂਹ ਲਿਆ ਹੈ।



Read More: Hardik Pandya: ਹਾਰਦਿਕ ਪਾਂਡਿਆ ਦਾ ਨਤਾਸ਼ਾ ਨਾਲ ਤਲਾਕ! ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਨੇ ਮਚਾਇਆ ਹੰਗਾਮਾ