ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 7 ਸਾਲ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪ੍ਰਸਿੱਧੀ ਅਜੇ ਵੀ ਬਰਕਰਾਰ ਹੈ। ਵੱਡੇ ਬ੍ਰਾਂਡ ਅੱਜ ਵੀ ਉਨ੍ਹਾਂ ਨੂੰ ਇਸ਼ਤਿਹਾਰ ਦੇ ਰਹੇ ਹਨ। ਇਹੀ ਕਾਰਨ ਹੈ ਕਿ ਤੁਸੀਂ ਸਚਿਨ ਤੇਂਦੁਲਕਰ ਨੂੰ ਟੀਵੀ ਤੋਂ ਲੈ ਕੇ ਸੋਸ਼ਲ ਮੀਡੀਆ ਅਤੇ ਬਿਲਬੋਰਡ ਤਕ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਸ ਸਮੇਂ ਸਚਿਨ ਤੇਂਦੁਲਕਰ ਕੋਲ 18 ਬ੍ਰਾਂਡਾਂ ਦਾ ਸਮਰਥਨ ਹੈ। ਐਸਆਰਟੀ ਸਪੋਰਟਸ ਮੈਨੇਜਮੈਂਟ (SRTSM) ਕੰਪਨੀ ਦੇ ਡਾਇਰੈਕਟਰ ਮ੍ਰਿਤਮਯ ਮੁਖਰਜੀ ਨੇ ਕਿਹਾ ਕਿ ਜਦੋਂ ਸਚਿਨ ਤੇਂਦੁਲਕਰ ਆਪਣੇ ਕਰੀਅਰ ਦੀ ਸਿਖਰ 'ਤੇ ਸੀ, ਤਾਂ ਅਜੇ ਵੀ ਉਨ੍ਹਾਂ ਕੋਲ ਇਸ ਤਰ੍ਹਾਂ ਦੇ ਬ੍ਰਾਂਡਾਂ ਦਾ ਸਮਰਥਨ ਸੀ।

ਹਾਲ ਹੀ ਵਿੱਚ, ਇੱਕ ਆਨਲਾਈਨ ਗੇਮਿੰਗ ਪਲੇਟਫਾਰਮ ਪੇਟੀਐਮ ਫਸਟ ਗੇਮਜ਼ ਨੇ ਤੇਂਦੁਲਕਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਹੈ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਕੋਲ Livpure ਅਤੇ Luminous ਵਰਗੇ ਬ੍ਰਾਂਡ ਹਨ। ਸਾਲ 2016 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੇ ਤਿੰਨ ਸਾਲ ਬਾਅਦ ਤੇਂਦੁਲਕਰ ਕੋਲ 25 ਬ੍ਰਾਂਡਸ ਦਾ ਐਂਡੋਰਸਮੈਂਟ ਸੀ। ਪਿਛਲੇ 3 ਸਾਲਾਂ ਵਿੱਚ ਉਨ੍ਹਾਂ ਕੋਲ ਕਰੀਬ 17 ਬ੍ਰਾਂਡ, ਦਾ ਐਂਡੋਰਸਮੈਂਟ ਹੈ।

ਇਸ ਦੇ ਨਾਲ ਹੀ ਤੇਂਦੁਲਕਰ ਦੇ ਮੁਕਾਬਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਅੱਗੇ ਹਨ। ਵਿਰਾਟ ਕੋਹਲੀ ਨੇ ਸਾਲ 2019 ਵਿੱਚ Duff & Phelps ਦੀ ਸੈਲੀਬ੍ਰਿਟੀ ਬ੍ਰਾਂਡ ਵੈਲਯੂਏਸ਼ਨ ਲਿਸਟ ਵਿੱਚ ਟਾਪ ਦਾ ਸਥਾਨ ਹਾਸਲ ਕੀਤਾ ਸੀ। ਸਾਲ 2019 ਵਿੱਚ ਵਿਰਾਟ ਦੀ ਕੁਲ ਬ੍ਰਾਂਡ ਵੈਲਿਊ ਕਰੀਬ 1,771 ਕਰੋੜ ਰੁਪਏ ਸੀ। ਉਧਰ ਇਸ ਸੂਚੀ ਵਿਚ ਲਗਪਗ 307 ਕਰੋੜ ਰੁਪਏ ਦੇ ਨਾਲ ਧੋਨੀ 9ਵੇਂ ਨੰਬਰ 'ਤੇ ਸੀ। ਧੋਨੀ ਦੇ 33 ਬ੍ਰਾਂਡ, ਜਦਕਿ ਕੋਹਲੀ ਦੇ 25 ਬ੍ਰਾਂਡ ਹਨ।

ਮੁਵੱਕਿਲ ਖਾਤਰ ਵਕੀਲ ਨੇ ਆਪਣੇ ਵਿਆਹ ਮੌਕੇ ਦਿੱਤੀ ਵੱਡੀ ਕੁਰਬਾਨੀ, ਜੱਜ ਨੇ ਦਿੱਤਾ ਇਹ ਇਨਾਮ

ਇੱਕ ਐਂਡੋਰਸਮੈਂਟ ਤੋਂ ਕਿੰਨਾ ਕਮਾਇਆ ਹੁੰਦੀ ਹੈ?

ਸਾਲ 2019 ਵਿੱਚ ਤੇਂਦੁਲਕਰ ਦਾ ਬ੍ਰਾਂਡ ਵੈਲਿਊ 15.8 ਪ੍ਰਤੀਸ਼ਤ ਦੀ ਦਰ ਨਾਲ ਵਧ ਕੇ ਲਗਪਗ 25.1 ਮਿਲੀਅਨ ਡਾਲਰ ਹੋ ਗਿਆ। ਤੇਂਦੁਲਕਰ Duff & Phelps 2019 ਦੀ ਸੂਚੀ ਵਿਚ ਇਕੋ ਇੱਕ ਰਿਟਾਇਰਡ ਸੇਲਿਬ੍ਰਿਟੀ ਸੀ। ਆਪਣੇ ਕ੍ਰਿਕਟ ਕੈਰੀਅਰ ਦੌਰਾਨ ਤੇਂਦੁਲਕਰ ਨੂੰ ਬ੍ਰਾਂਡ ਐਡੋਰਸਮੈਂਟ ਤੋਂ 6-7 ਕਰੋੜ ਰੁਪਏ ਮਿਲਦੇ ਸੀ। ਫਿਲਹਾਲ ਇਹ ਹੁਣ 4 ਤੋਂ 5 ਕਰੋੜ ਰੁਪਏ 'ਤੇ ਆ ਗਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਸਚਿਨ ਦੇ ਫੇਸਬੁੱਕ 'ਤੇ 28 ਮਿਲੀਅਨ ਫੋਲੋਅਰਜ਼ ਹਨ। ਟਵਿੱਟਰ 'ਤੇ 3.43 ਕਰੋੜ ਅਤੇ ਇੰਸਟਾਗ੍ਰਾਮ 'ਤੇ 2.71 ਕਰੋੜ ਫੋਲੋਅਰਜ਼ ਹਨ। ਸੋਸ਼ਲ ਮੀਡੀਆ 'ਤੇ ਸਚਿਨ ਦੀ ਮੌਜੂਦਗੀ ਨੂੰ ਵੇਖਦੇ ਹੋਏ ਪੇਟੀਐਮ ਵਰਗੇ ਬ੍ਰਾਂਡ ਉਨ੍ਹਾਂ ਨਾਲ ਸ਼ਾਮਲ ਹੋਣਾ ਚਾਹੁੰਦੇ ਹਨ।

France Church UPD :1 ਹੋਰ ਸ਼ੱਕੀ ਗ੍ਰਿਫ਼ਤਾਰ, ਫਰਾਂਸ ਖਿਲਾਫ ਵਿਰੋਧ ਦੀ ਲਹਿਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904