Sanju Samson: ਟੀਮ ਇੰਡੀਆ ਇਸ ਸਮੇਂ ਜ਼ਿੰਬਾਬਵੇ ਦੌਰੇ ਉੱਪਰ ਆਪਣੇ ਸ਼ਾਨਦਾਰ ਖੇਡ ਨਾਲ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਰਹੀ ਹੈ। ਇਸ ਵਿਚਾਲੇ ਪੰਜਵੇਂ ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 167 ਦੌੜਾਂ ਦਾ ਟੀਚਾ ਦਿੱਤਾ ਹੈ। ਸੰਜੂ ਸੈਮਸਨ ਨੇ ਮੈਚ 'ਚ 58 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਖਾਸ ਗੱਲ ਇਹ ਹੈ ਕਿ ਉਸਦੇ ਸ਼ਾਨਦਾਰ ਪ੍ਰਦਰਸ਼ਨ ਨੇ ਕ੍ਰਿਕਟ ਪ੍ਰੇਮੀਆਂ ਦਾ ਮਨ ਮੋਹ ਲਿਆ। ਇਸ ਵਿਚਾਲੇ ਸੈਮਸਨ ਦੀ ਇੱਕ ਖਾਸ ਗੱਲਬਾਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 



T20 ਵਿਸ਼ਵ ਕੱਪ 2024 ਬਾਰੇ ਬੋਲੇ ਸੈਮਸਨ 


ਦਰਅਸਲ, ਵਿਕਟਕੀਪਰ ਸੰਜੂ ਸੈਮਸਨ ਨੇ T20 ਵਿਸ਼ਵ ਕੱਪ 2024 ਦੀ ਭਾਵੁਕ ਜਿੱਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਫਾਈਨਲ ਤੋਂ ਬਾਅਦ ਇੱਕ ਜਾਂ ਦੋ ਘੰਟੇ ਤੱਕ ਮੁਸਕੁਰਾਉਣਾ ਬੰਦ ਨਹੀਂ ਕਰ ਸਕੇ। ਭਾਰਤ ਨੇ 29 ਜੂਨ ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਅਤੇ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਿਹਾ। ਸੈਮਸਨ, ਜੋ ਟੀਮ ਦਾ ਹਿੱਸਾ ਸੀ, ਉਨ੍ਹਾਂ ਨੇ ਭਾਰਤ ਦੀ ਮੁਹਿੰਮ ਵਿਚ ਇਕ ਵੀ ਮੈਚ ਨਹੀਂ ਖੇਡਿਆ। ਵਿਕਟਕੀਪਰ ਹੁਣ ਜ਼ਿੰਬਾਬਵੇ ਦਾ ਦੌਰਾ ਕਰ ਰਿਹਾ ਹੈ, ਇਸ ਵਿੱਚ ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ 5ਵੇਂ ਟੀ-20 ਤੋਂ ਪਹਿਲਾਂ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। 


ਸੈਮਸਨ ਨੇ ਕਿਹਾ ਕਿ ਇਹ ਉਸ ਲਈ ਇੱਕ ਸ਼ਾਨਦਾਰ ਤਜਰਬਾ ਸੀ ਅਤੇ ਦਾਅਵਾ ਕੀਤਾ ਕਿ ਉਹ ਇੱਕ ਮਹਾਨ ਟੀਮ ਦਾ ਹਿੱਸਾ ਬਣ ਕੇ ਬਹੁਤ ਭਾਗਸ਼ਾਲੀ ਮਹਿਸੂਸ ਕਰ ਰਿਹਾ ਹੈ। ਸੈਮਸਨ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਦੀ ਜਿੱਤ ਦਾ ਸਿਹਰਾ ਬੀਸੀਸੀਆਈ ਅਤੇ ਪੂਰੀ ਟੀਮ ਅਤੇ ਸਪੋਰਟ ਸਟਾਫ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, "20ਵੇਂ ਓਵਰ ਦੀ ਆਖਰੀ ਗੇਂਦ ਤੋਂ ਬਾਅਦ ਦਾ ਅਹਿਸਾਸ ਸ਼ਾਨਦਾਰ ਸੀ ਜਦੋਂ ਅਸੀਂ ਬਾਰਬਾਡੋਸ ਵਿੱਚ ਫਾਈਨਲ ਜਿੱਤੇ ਸੀ ਅਤੇ ਮੈਨੂੰ ਯਾਦ ਹੈ ਕਿ ਮੈਂ ਅਗਲੇ ਦੋ ਘੰਟੇ ਤੱਕ ਮੁਸਕਰਾਉਣਾ ਨਹੀਂ ਰੋਕ ਸਕਿਆ, ਭਾਵਨਾਵਾਂ ਬਹੁਤ ਵੱਧ ਗਈਆਂ ਸੀ," ਇਸ ਲਈ ਮੈੂਨੰ ਲੱਗਦਾ ਹੈ ਕਿ ਮੈਂ ਅਜਿਹੀ ਮਹਾਨ ਟੀਮ ਦਾ ਹਿੱਸਾ ਬਣ ਕੇ ਬਹੁਤ ਖੁਸ਼ਕਿਸਮਤ ਸੀ, ਮੈਨੂੰ ਲੱਗਦਾ ਹੈ ਕਿ ਇਸ ਦਾ ਸਾਰਾ ਕ੍ਰੈਡਿਟ ਬੀਸੀਸੀਆਈ ਅਤੇ ਪੂਰੀ ਕ੍ਰਿਕਟ ਟੀਮ ਅਤੇ ਕੋਚ ਅਤੇ ਕਪਤਾਨ ਅਤੇ ਉਨ੍ਹਾਂ ਸਾਰਿਆਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਵਿੱਚ ਯੋਗਦਾਨ ਪਾਇਆ।


ਸੈਮਸਨ ਨੇ ਕਿਹਾ ਕਿ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਜਿੱਤ ਪੂਰੀ ਟੀਮ ਦੇ ਯਤਨਾਂ ਸਦਕਾ ਮਿਲੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਇਸ ਜਿੱਤ ਵਿੱਚ ਖੇਡਣ ਵਾਲੇ ਸਾਰੇ ਖਿਡਾਰੀਆਂ ਨੇ ਅਹਿਮ ਯੋਗਦਾਨ ਪਾਇਆ। "ਇਸ ਲਈ, ਖਾਸ ਤੌਰ 'ਤੇ ਇਸ ਗੱਲ 'ਤੇ ਵਿਚਾਰ ਕਰਦੇ ਹੋਏ ਕਿ ਅਸੀਂ ਇਸ ਵਿਸ਼ਵ ਕੱਪ ਵਿੱਚ ਕਿਵੇਂ ਖੇਡਿਆ। ਮੈਨੂੰ ਲੱਗਦਾ ਹੈ ਕਿ ਇਹ ਇੱਕ ਪੂਰੀ ਟੀਮ ਦੀ ਕੋਸ਼ਿਸ਼ ਸੀ। ਮੈਨੂੰ ਲੱਗਦਾ ਹੈ ਕਿ 11 ਤੋਂ 12 ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਉਨ੍ਹਾਂ ਸਾਰਿਆਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਲਈ ਇਹ ਸਾਰੇ ਖਿਡਾਰੀਆਂ ਵੱਲੋਂ ਇੱਕ ਸ਼ਾਨਦਾਰ ਟੀਮ ਦੀ ਕੋਸ਼ਿਸ਼ ਸੀ। ਸੈਮਸਨ ਨੇ ਕਿਹਾ ਪੰਜਵੇਂ ਟੀ-20 ਮੈਚ ਲਈ ਟੀਮ 'ਚ ਹਨ ਅਤੇ 27 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸ਼੍ਰੀਲੰਕਾ ਦੌਰੇ ਲਈ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਖਬਰ ਲਿਖੇ ਜਾਣ ਵਿਚਾਲੇ ਦੱਸ ਦੇਈਏ ਕਿ ਟੀਮ ਇੰਡੀਆ ਨੇ ਪੰਜਵੀਂ ਟੀ20 ਸੀਰੀਜ਼ ਵਿੱਚ ਧਮਾਕੇਦਾਰ ਜਿੱਤ ਹਾਸਿਲ ਕੀਤੀ ਹੈ।