Sarfaraz Khan Stats: ਟੀਮ ਇੰਡੀਆ ਨੂੰ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹੁਣ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਦੇ ਦੌਰੇ 'ਤੇ ਜਾਵੇਗੀ। ਇਸ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।
ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਟੈਸਟ ਮੈਚਾਂ ਤੋਂ ਇਲਾਵਾ ਵਨਡੇ ਅਤੇ ਟੀ-20 ਸੀਰੀਜ਼ ਵੀ ਖੇਡੇਗੀ। ਹਾਲਾਂਕਿ ਨੌਜਵਾਨ ਬੱਲੇਬਾਜ਼ ਸਰਫਰਾਜ਼ ਖਾਨ ਨੂੰ ਇਸ ਦੌਰੇ ਲਈ ਭਾਰਤੀ ਟੀਮ 'ਚ ਜਗ੍ਹਾ ਨਹੀਂ ਮਿਲੀ। ਜਿਸ ਤੋਂ ਬਾਅਦ ਸੁਨੀਲ ਗਾਵਸਕਰ ਅਤੇ ਵਸੀਮ ਜਾਫਰ ਸਮੇਤ ਕਈ ਦਿੱਗਜਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ।
ਸਰਫਰਾਜ਼ ਖਾਨ ਨੂੰ ਵੈਸਟਇੰਡੀਜ਼ ਦੌਰੇ ਲਈ ਕਿਉਂ ਨਹੀਂ ਚੁਣਿਆ ਗਿਆ?
ਸਰਫਰਾਜ਼ ਖਾਨ ਨੇ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ 'ਚ ਕਿਉਂ ਨਹੀਂ ਚੁਣਿਆ ਗਿਆ? ਬੀਸੀਸੀਆਈ ਦੇ ਸੂਤਰਾਂ ਦਾ ਕਹਿਣਾ ਹੈ ਕਿ ਫਿਟਨੈੱਸ ਤੋਂ ਇਲਾਵਾ ਸਰਫਰਾਜ਼ ਖਾਨ ਦੇ ਨਾ ਚੁਣੇ ਜਾਣ ਪਿੱਛੇ ਮੈਦਾਨ ਤੋਂ ਬਾਹਰ ਦਾ ਵਿਵਹਾਰ ਵੀ ਰਿਹਾ ਹੈ। ਨਾਲ ਹੀ ਬੀਸੀਸੀਆਈ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਖਿਡਾਰੀ ਰਣਜੀ ਸੀਜ਼ਨ 'ਚ 900 ਤੋਂ ਜ਼ਿਆਦਾ ਦੌੜਾਂ ਬਣਾਉਂਦਾ ਹੈ ਤਾਂ ਕੀ ਅਸੀਂ ਬੇਵਕੂਫ ਹਾਂ, ਉਸ ਦੀ ਚੋਣ ਨਹੀਂ ਕਰਾਂਗੇ... ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਫਰਾਜ਼ ਖਾਨ ਨੂੰ ਖੁਦ 'ਤੇ ਬਹੁਤ ਕੰਮ ਕਰਨ ਦੀ ਲੋੜ ਹੈ।
ਰਣਜੀ ਟਰਾਫੀ 2023 ਸੀਜ਼ਨ 'ਚ ਇਦਾਂ ਰਿਹਾ ਸਰਫਰਾਜ਼ ਖਾਨ ਦਾ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਸਰਫਰਾਜ਼ ਖਾਨ ਨੇ ਰਣਜੀ ਟਰਾਫੀ 2023 ਸੀਜ਼ਨ ਦੀਆਂ 9 ਪਾਰੀਆਂ 'ਚ 556 ਦੌੜਾਂ ਬਣਾਈਆਂ ਸਨ। ਸਰਫਰਾਜ਼ ਖਾਨ ਦੀ ਇਸ ਸੀਜ਼ਨ ਦੀ ਔਸਤ 92.66 ਰਹੀ। ਜਦਕਿ ਇਸ ਨੌਜਵਾਨ ਬੱਲੇਬਾਜ਼ ਨੇ 72.49 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਰਫਰਾਜ਼ ਖਾਨ ਨੇ 3 ਵਾਰ ਸੈਂਕੜੇ ਦਾ ਅੰਕੜਾ ਪਾਰ ਕੀਤਾ।
ਇਹ ਵੀ ਪੜ੍ਹੋ: SAFF Cup: ਸੁਨੀਲ ਛੇਤਰੀ ਨੇ ਇੰਟਰਨੈਸ਼ਨਲ ਫੁੱਟਬਾਲ ਵਿੱਚ ਬਣਾਇਆ ਰਿਕਾਰਡ, ਨੇਪਾਲ ਖਿਲਾਫ ਕੀਤਾ ਗੋਲ
ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ਲਈ ਟੀਮ ਇੰਡੀਆ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵੇਂਦਰ ਚਹਿਲ। , ਕੁਲਦੀਪ ਯਾਦਵ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਉਮਰਾਨ ਮਲਿਕ ਅਤੇ ਮੁਕੇਸ਼ ਕੁਮਾਰ।
ਵੈਸਟਇੰਡੀਜ਼ ਖਿਲਾਫ ਟੈਸਟ ਸੀਰੀਜ਼ ਲਈ ਟੀਮ ਇੰਡੀਆ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐਸ ਭਾਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਆਰ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੈਦੇਵ ਉਨਾਦਕਟ ਅਤੇ ਨਵਦੀਪ ਸੈਣੀ।
ਇਹ ਵੀ ਪੜ੍ਹੋ: Watch: 1983 ਵਿਸ਼ਵ ਕੱਪ ਜੇਤੂ ਟੀਮ ਦੇ ਖਿਡਾਰੀਆਂ ਨੇ 35000 ਫੁੱਟ 'ਤੇ ਮਨਾਇਆ ਜਸ਼ਨ, ਦੇਖੋ ਵੀਡੀਓ