Sunil Chhetri: ਸ਼ਨੀਵਾਰ ਨੂੰ ਭਾਰਤ ਨੇ SAFFਕੱਪ 'ਚ ਨੇਪਾਲ ਨੂੰ 2-0 ਨਾਲ ਹਰਾਇਆ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਭਾਰਤ ਲਈ ਕਪਤਾਨ ਸੁਨੀਲ ਛੇਤਰੀ ਅਤੇ ਮਹੇਸ਼ ਸਿੰਘ ਨੇ ਗੋਲ ਕੀਤੇ। ਇਸ ਤਰ੍ਹਾਂ ਭਾਰਤੀ ਟੀਮ ਨੇਪਾਲ ਨੂੰ 2-0 ਨਾਲ ਹਰਾਉਣ 'ਚ ਕਾਮਯਾਬ ਰਹੀ। ਸੁਨੀਲ ਛੇਤਰੀ ਨੇ ਮੈਚ ਦੇ 61ਵੇਂ ਮਿੰਟ ਵਿੱਚ ਗੋਲ ਕੀਤਾ। ਜਦਕਿ ਮਹੇਸ਼ ਸਿੰਘ ਨੇ 70ਵੇਂ ਮਿੰਟ 'ਚ ਦੂਜਾ ਗੋਲ ਕਰਕੇ ਟੀਮ ਇੰਡੀਆ ਨੂੰ 2-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਭਾਰਤੀ ਕਪਤਾਨ ਸੁਨੀਲ ਛੇਤਰੀ ਦੇ ਨਾਮ ਇੱਕ ਵੱਡਾ ਰਿਕਾਰਡ ਦਰਜ ਹੋ ਗਿਆ ਹੈ।


ਭਾਰਤੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ


ਭਾਰਤੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ SAFF ਕੱਪ 'ਚ ਨੇਪਾਲ ਖਿਲਾਫ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 91ਵਾਂ ਗੋਲ ਕੀਤਾ। ਇਸ ਤਰ੍ਹਾਂ ਉਹ ਅੰਤਰਰਾਸ਼ਟਰੀ ਫੁੱਟਬਾਲ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਪਹੁੰਚ ਗਏ ਹਨ। ਫੁੱਟਬਾਲ ਇਤਿਹਾਸ 'ਚ ਭਾਰਤੀ ਕਪਤਾਨ ਤੋਂ ਜ਼ਿਆਦਾ ਗੋਲ ਸਿਰਫ 3 ਖਿਡਾਰੀਆਂ ਨੇ ਹੀ ਕੀਤੇ ਹਨ। ਹੁਣ ਸੁਨੀਲ ਛੇਤਰੀ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ। ਇਸ ਤੋਂ ਇਲਾਵਾ ਏਸ਼ੀਆਈ ਫੁਟਬਾਲਰਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸੁਨੀਲ ਛੇਤਰੀ ਦੂਜੇ ਨੰਬਰ ’ਤੇ ਹੈ।


ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਪਿਤਾ ਦੀ ਮੌਤ ਵਾਲੇ ਦਿਨ ਪਹੁੰਚ ਗਏ ਸੀ ਮੈਚ ਖੇਡਣ, ਇਸ਼ਾਂਤ ਸ਼ਰਮਾ ਬੋਲੇ- ਮੇਰੇ ਨਾਲ ਹੁੰਦਾ ਤਾਂ, ਮੈਂ ਇੰਝ ਨਹੀਂ...


ਸੁਨੀਲ ਛੇਤਰੀ ਏਸ਼ੀਆਈ ਖਿਡਾਰੀਆਂ ਵਿੱਚ ਦੂਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ


ਏਸ਼ੀਆਈ ਫੁਟਬਾਲਰਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਈਰਾਨ ਦੇ ਅਲੀ ਦਾਈ ਪਹਿਲੇ ਨੰਬਰ ’ਤੇ ਹਨ। ਈਰਾਨ ਦੇ ਅਲੀ ਦਾਈ ਨੇ 148 ਮੈਚਾਂ ਵਿੱਚ 109 ਗੋਲ ਕੀਤੇ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੁਨੀਆ ਦੇ ਸਰਗਰਮ ਫੁੱਟਬਾਲਰਾਂ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਹਨ। ਜਦਕਿ ਸੁਨੀਲ ਛੇਤਰੀ ਐਕਟਿਵ ਏਸ਼ੀਆਈ ਖਿਡਾਰੀਆਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸੈਫ ਕੱਪ ਮੈਚ 'ਚ ਭਾਰਤੀ ਟੀਮ ਦੇ ਸਾਹਮਣੇ ਨੇਪਾਲ ਦੀ ਚੁਣੌਤੀ ਸੀ। ਇਸ ਮੈਚ 'ਚ ਭਾਰਤ ਨੇ ਨੇਪਾਲ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।


ਇਹ ਵੀ ਪੜ੍ਹੋ: Watch: ਫਲਾਈਟ ‘ਚ ਏਅਰ ਹੋਸਟਸ ਨੇ ਮਹਿੰਦਰ ਸਿੰਘ ਧੋਨੀ ਨੂੰ ਗਿਫ਼ਟ ਕੀਤੀ ਚਾਕਲੇਟ, ਵੀਡੀਓ ‘ਚ ਦੇਖੋ ਮਾਹੀ ਦਾ ਰਿਐਕਸ਼ਨ