Asia Cup 2023 Pakistan Squad: ਏਸ਼ੀਆ ਕੱਪ 2023 ਸ਼ੁਰੂ ਹੋਣ 'ਚ ਹੁਣ 5 ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 30 ਅਗਸਤ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। 2023 ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਟੀਮ 'ਚ ਵੱਡਾ ਬਦਲਾਅ ਕੀਤਾ ਹੈ।
ਦਰਅਸਲ, ਪਾਕਿਸਤਾਨ ਨੇ ਏਸ਼ੀਆ ਕੱਪ ਲਈ ਸਾਊਦ ਸ਼ਕੀਲ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਉੱਥੇ ਹੀ ਤਾਇਬ ਤਾਹਿਰ, ਜੋ ਪਹਿਲਾਂ ਟੀਮ ਵਿੱਚ ਸ਼ਾਮਲ ਸਨ, ਨੂੰ ਹੁਣ ਟ੍ਰੈਵਲ ਰਿਜ਼ਰਵ ਪਲੇਅਰ ਬਣਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: IND vs PAK: ਕੇਐੱਲ ਰਾਹੁਲ ਲਈ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਖੇਡਣਾ ਮੁਸ਼ਕਿਲ, ਇਸ਼ਾਨ ਕਿਸ਼ਾਨ ਕੋਲ ਸੁਨਹਿਰੀ ਮੌਕਾ
ਏਸ਼ੀਆ ਕੱਪ 2023 ਲਈ ਪਾਕਿਸਤਾਨੀ ਟੀਮ- ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (VC), ਅਬਦੁੱਲਾ ਸ਼ਫੀਕ, ਫਹੀਮ ਅਸ਼ਰਫ, ਫਖਰ ਜ਼ਮਾਨ, ਹਾਰਿਸ ਰਊਫ, ਇਫਤਿਖਾਰ ਅਹਿਮਦ, ਇਮਾਮ-ਉਲ-ਹੱਕ, ਮੁਹੰਮਦ ਹਾਰਿਸ (ਵਿਕੇਟਕੀਪਰ), ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ (ਵਿਕੇਟਕੀਪਰ), ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸਲਮਾਨ ਅਲੀ ਆਗਾ, ਸਊਦ ਸ਼ਕੀਲ, ਸ਼ਾਹੀਨ ਅਫਰੀਦੀ ਅਤੇ ਉਸਾਮਾ ਮੀਰ।
ਟ੍ਰੈਵਲ ਰਿਜ਼ਰਵ ਪਲੇਅਰ: ਤਾਇਬ ਤਾਹਿਰ