Saurabh Tiwary Retirement: ਝਾਰਖੰਡ ਦਾ ਕ੍ਰਿਕਟਰ ਸੌਰਭ ਤਿਵਾਰੀ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਬੱਲੇਬਾਜ਼ ਨੇ ਘਰੇਲੂ ਕ੍ਰਿਕਟ 'ਚ ਕਾਫੀ ਦੌੜਾਂ ਬਣਾਈਆਂ। ਦਰਅਸਲ, ਇੱਕ ਸਮਾਂ ਸੀ ਜਦੋਂ ਸੌਰਭ ਤਿਵਾਰੀ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਨਾਲ ਕੀਤੀ ਜਾਂਦੀ ਸੀ। ਆਈਪੀਐੱਲ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੌਰਭ ਤਿਵਾਰੀ ਨੂੰ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਮਿਲਿਆ ਪਰ ਇਹ ਬੱਲੇਬਾਜ਼ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਹਾਲਾਂਕਿ ਹੁਣ ਸੌਰਭ ਤਿਵਾਰੀ ਨੇ ਪੇਸ਼ੇਵਰ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ। ਉਹ ਇਸ ਹਫਤੇ ਰਣਜੀ ਟਰਾਫੀ 'ਚ ਆਖਰੀ ਵਾਰ ਝਾਰਖੰਡ ਲਈ ਖੇਡਦੇ ਨਜ਼ਰ ਆਉਣਗੇ।


ਕਦੇ ਕਹਿਲਾਇਆ ਭਾਰਤ ਦਾ ਦੂਜਾ ਧੋਨੀ, ਪਰ ਫਿਰ...


ਸੌਰਭ ਤਿਵਾਰੀ ਨੇ 3 ਵਨਡੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਜਿਸ ਵਿੱਚ ਇਸ ਬੱਲੇਬਾਜ਼ ਨੇ 87.5 ਦੀ ਸਟ੍ਰਾਈਕ ਰੇਟ ਨਾਲ 49 ਦੌੜਾਂ ਬਣਾਈਆਂ। ਭਾਰਤ ਲਈ ਅੰਤਰਰਾਸ਼ਟਰੀ ਵਨਡੇ ਮੈਚਾਂ ਵਿੱਚ ਸੌਰਭ ਤਿਵਾਰੀ ਦਾ ਸਰਵੋਤਮ ਸਕੋਰ 37 ਦੌੜਾਂ ਸੀ। ਇਸ ਤਰ੍ਹਾਂ, ਅੰਕੜੇ ਦੱਸਦੇ ਹਨ ਕਿ ਸੌਰਭ ਤਿਵਾਰੀ ਦਾ ਅੰਤਰਰਾਸ਼ਟਰੀ ਕਰੀਅਰ ਉੱਭਰ ਨਹੀਂ ਸਕਿਆ। ਹਾਲਾਂਕਿ, ਸੌਰਭ ਤਿਵਾਰੀ ਨੇ ਆਈਪੀਐਲ ਵਿੱਚ ਕਾਫੀ ਪ੍ਰਭਾਵਿਤ ਕੀਤਾ। ਆਈਪੀਐਲ ਦੇ 93 ਮੈਚਾਂ ਵਿੱਚ ਸੌਰਭ ਤਿਵਾਰੀ ਨੇ 120.1 ਦੀ ਸਟ੍ਰਾਈਕ ਰੇਟ ਅਤੇ 28.73 ਦੀ ਔਸਤ ਨਾਲ 1494 ਦੌੜਾਂ ਬਣਾਈਆਂ। ਸੌਰਭ ਤਿਵਾਰੀ ਨੂੰ ਆਈਪੀਐਲ 2011 ਦੀ ਨਿਲਾਮੀ ਵਿੱਚ ਬਹੁਤ ਮਹਿੰਗੇ ਮੁੱਲ ਵਿੱਚ ਵੇਚਿਆ ਗਿਆ ਸੀ। ਇਸ ਤੋਂ ਪਹਿਲਾਂ ਸੌਰਭ ਤਿਵਾਰੀ ਨੇ ਆਈਪੀਐਲ 2010 ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਲਈ ਕਾਫੀ ਦੌੜਾਂ ਬਣਾਈਆਂ ਸਨ।


ਸੌਰਭ ਤਿਵਾਰੀ ਦਾ ਕਰੀਅਰ ਅਜਿਹਾ ਰਿਹਾ


ਇਸ ਤੋਂ ਇਲਾਵਾ ਸੌਰਭ ਤਿਵਾਰੀ ਨੇ 115 ਪਹਿਲੇ ਦਰਜੇ ਦੇ ਮੈਚਾਂ 'ਚ 47.5 ਦੀ ਔਸਤ ਅਤੇ 52.7 ਦੀ ਸਟ੍ਰਾਈਕ ਰੇਟ ਨਾਲ 8030 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸੌਰਭ ਤਿਵਾਰੀ ਨੇ 116 ਲਿਸਟ-ਏ ਮੈਚਾਂ 'ਚ 46.5 ਦੀ ਔਸਤ ਅਤੇ 83.4 ਦੀ ਸਟ੍ਰਾਈਕ ਰੇਟ ਨਾਲ 4050 ਦੌੜਾਂ ਬਣਾਈਆਂ। ਇਸ ਤਰ੍ਹਾਂ ਅੰਕੜੇ ਦੱਸਦੇ ਹਨ ਕਿ ਸੌਰਭ ਤਿਵਾਰੀ ਨੇ ਆਈ.ਪੀ.ਐੱਲ ਅਤੇ ਘਰੇਲੂ ਮੈਚਾਂ 'ਚ ਕਾਫੀ ਦੌੜਾਂ ਬਣਾਈਆਂ ਪਰ ਅੰਤਰਰਾਸ਼ਟਰੀ ਪੱਧਰ 'ਤੇ ਉਹ ਆਪਣਾ ਕਾਰਨਾਮਾ ਨਹੀਂ ਦੁਹਰਾ ਸਕਿਆ। ਇਸ ਲਈ ਇਸ ਕ੍ਰਿਕਟਰ ਨੂੰ ਭਾਰਤ ਲਈ ਸਿਰਫ 3 ਵਨਡੇ ਖੇਡਣ ਦਾ ਮੌਕਾ ਮਿਲਿਆ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।