Shaheen Afridi and Mohammad Rizwan: ਪਾਕਿਸਤਾਨ ਬਨਾਮ ਨਿਊਜ਼ੀਲੈਂਡ ਸੀਰੀਜ਼ ਦੌਰਾਨ ਮੁਹੰਮਦ ਰਿਜ਼ਵਾਨ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ 3,000 ਦੌੜਾਂ ਪੂਰੀਆਂ ਕੀਤੀਆਂ ਹਨ। ਉਹ ਬਾਬਰ ਆਜ਼ਮ ਤੋਂ ਬਾਅਦ ਅਜਿਹਾ ਕਰਨ ਵਾਲੇ ਦੂਜੇ ਪਾਕਿਸਤਾਨੀ ਬੱਲੇਬਾਜ਼ ਹਨ। ਹਾਲ ਹੀ 'ਚ ਸ਼ਾਹੀਨ ਅਫਰੀਦੀ ਨੇ ਸੋਸ਼ਲ ਮੀਡੀਆ 'ਤੇ ਇਸ ਉਪਲੱਬਧੀ ਦਾ ਜ਼ਿਕਰ ਕਰਦੇ ਹੋਏ ਰਿਜ਼ਵਾਨ ਦੀ ਤੁਲਨਾ ਮਹਾਨ ਕ੍ਰਿਕਟਰ ਡੌਨ ਬ੍ਰੈਡਮੈਨ ਨਾਲ ਕੀਤੀ ਸੀ। ਅਫਰੀਦੀ ਨੇ ਆਪਣੀ ਪੋਸਟ 'ਚ ਲਿਖਿਆ ਕਿ ਰਿਜ਼ਵਾਨ ਟੀ-20 ਕ੍ਰਿਕਟ ਦੇ ਬ੍ਰੈਡਮੈਨ ਹਨ ਅਤੇ ਉਨ੍ਹਾਂ ਨੂੰ ਇਸ ਖਾਸ ਉਪਲੱਬਧੀ 'ਤੇ ਵਧਾਈ। ਅਫਰੀਦੀ ਨੇ ਇਹ ਵੀ ਕਿਹਾ ਕਿ ਰਿਜ਼ਵਾਨ ਨੇ ਕ੍ਰਿਕਟ ਦੇ ਇਸ ਫਾਰਮੈਟ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ।


ਸ਼ਾਹੀਨ ਅਫਰੀਦੀ ਦੁਆਰਾ ਕੀਤੇ ਗਏ ਇਸ ਪੋਸਟ ਨੂੰ ਲੋਕ ਖੂਬ ਟ੍ਰੋਲ ਕਰ ਰਹੇ ਹਨ। ਇੱਥੋਂ ਤੱਕ ਕੀ ਪਾਕਿਸਤਾਨ ਦੇ ਲੋਕ ਖੁਦ ਸ਼ਾਹੀਨ ਨੂੰ ਅਜਿਹੇ ਬਿਆਨ ਦੇਣ ਲਈ ਝਿੜਕ ਰਹੇ ਹਨ। ਇੱਕ ਵਿਅਕਤੀ ਨੇ ਅੰਕੜੇ ਦੱਸਦੇ ਹੋਏ ਕਿਹਾ ਕਿ ਮੁਹੰਮਦ ਰਿਜ਼ਵਾਨ ਸਭ ਤੋਂ ਘੱਟ ਗੇਂਦਾਂ ਖੇਡ ਕੇ 3000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵਿਰਾਟ ਕੋਹਲੀ, ਆਰੋਨ ਫਿੰਚ, ਰੋਹਿਤ ਸ਼ਰਮਾ ਅਤੇ ਇੱਥੋਂ ਤੱਕ ਕਿ ਬਾਬਰ ਆਜ਼ਮ ਤੋਂ ਵੀ ਪਿੱਛੇ ਹਨ। ਇੱਕ ਪ੍ਰਸ਼ੰਸਕ ਨੇ ਕਿਹਾ ਕਿ ਇਹ ਕਿਹੋ ਜਿਹੇ ਲੋਕ ਹਨ, ਜੋ ਅਜੀਬ ਤਰੀਕੇ ਨਾਲ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹਨ। ਰਿਜ਼ਵਾਨ ਨੂੰ ਉਨ੍ਹਾਂ ਦੀ ਸਟ੍ਰਾਈਕ ਰੇਟ ਲਈ ਵੀ ਟ੍ਰੋਲ ਕੀਤਾ ਜਾ ਰਿਹਾ ਹੈ। ਜਿੱਥੇ ਖਿਡਾਰੀ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹਨ, ਮੁਹੰਮਦ ਰਿਜ਼ਵਾਨ ਦਾ 93 ਮੈਚਾਂ ਵਿੱਚ 127.42 ਦਾ ਸਟ੍ਰਾਈਕ ਰੇਟ ਹੈ।






ਨਿਊਜ਼ੀਲੈਂਡ ਖਿਲਾਫ ਚੱਲ ਰਹੀ ਟੀ-20 ਸੀਰੀਜ਼ 'ਚ ਹੁਣ ਤੱਕ ਮੁਹੰਮਦ ਰਿਜ਼ਵਾਨ ਨੇ 3 ਮੈਚਾਂ ਦੀਆਂ 2 ਪਾਰੀਆਂ 'ਚ ਸਿਰਫ 67 ਦੌੜਾਂ ਬਣਾਈਆਂ ਹਨ। ਇਹ ਵੀ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨ ਨੇ ਹੁਣ ਤੱਕ ਤਿੰਨੋਂ ਟੀ-20 ਮੈਚ ਕੀਵੀ ਟੀਮ ਦੇ ਹੱਥੋਂ ਹਾਰੇ ਹਨ। ਸੀਰੀਜ਼ 'ਚ ਅਜੇ 2 ਮੈਚ ਬਾਕੀ ਹਨ, ਜੋ 25 ਅਪ੍ਰੈਲ ਅਤੇ 27 ਅਪ੍ਰੈਲ ਨੂੰ ਖੇਡੇ ਜਾਣਗੇ। ਰਿਜ਼ਵਾਨ ਨੇ ਪਾਕਿਸਤਾਨ ਲਈ ਹੁਣ ਤੱਕ 93 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ਨੇ ਹੁਣ ਤੱਕ 3,048 ਦੌੜਾਂ ਬਣਾਈਆਂ ਹਨ। ਉਸ ਨੇ ਇਹ ਦੌੜਾਂ 49.16 ਦੀ ਸ਼ਾਨਦਾਰ ਔਸਤ ਨਾਲ ਬਣਾਈਆਂ ਹਨ, ਜਿਸ ਵਿੱਚ 1 ਸੈਂਕੜਾ ਅਤੇ 26 ਅਰਧ ਸੈਂਕੜੇ ਵੀ ਸ਼ਾਮਲ ਹਨ।