Shreyanka Patil Play In Women's Caribbean Premier League 2023:  ਭਾਰਤੀ ਟੀਮ ਦੇ ਪੁਰਸ਼ ਖਿਡਾਰੀਆਂ ਦੇ ਨਾਲ-ਨਾਲ ਪਿਛਲੇ 10 ਸਾਲਾਂ 'ਚ ਮਹਿਲਾ ਕ੍ਰਿਕਟਰਾਂ ਦਾ ਪ੍ਰਦਰਸ਼ਨ ਵੀ ਮੈਦਾਨ 'ਤੇ ਦੇਖਣ ਨੂੰ ਮਿਲਿਆ ਹੈ। ਜਿੱਥੇ ਬੋਰਡ ਦੀ ਤਰਫੋਂ ਪੁਰਸ਼ ਟੀਮ ਦੇ ਖਿਡਾਰੀਆਂ ਨੂੰ ਵਿਦੇਸ਼ੀ ਟੀ-20 ਲੀਗ 'ਚ ਖੇਡਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਬੋਰਡ ਨੇ ਇਸ ਦੇ ਲਈ ਮਹਿਲਾ ਖਿਡਾਰੀਆਂ ਨੂੰ ਛੋਟ ਦਿੱਤੀ ਹੈ। ਹੁਣ 21 ਸਾਲਾ ਭਾਰਤੀ ਮਹਿਲਾ ਖਿਡਾਰਣ ਸ਼੍ਰੇਅੰਕਾ ਪਾਟਿਲ ਵੈਸਟਇੰਡੀਜ਼ 'ਚ ਹੋਣ ਵਾਲੀ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ (WCPL) 'ਚ ਖੇਡਣ ਵਾਲੀ ਪਹਿਲੀ ਖਿਡਾਰਣ ਬਣ ਜਾਵੇਗੀ।


ਨੌਜਵਾਨ ਆਫ ਸਪਿਨਰ ਸ਼੍ਰੇਅੰਕਾ ਪਾਟਿਲ ਨੂੰ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਗੁਆਨਾ ਐਮਾਜ਼ਾਨ ਵਾਰੀਅਰਜ਼ ਟੀਮ ਨੇ ਸ਼ਾਮਲ ਕੀਤਾ ਹੈ। WCPL ਦਾ ਆਗਾਮੀ ਐਡੀਸ਼ਨ 31 ਅਗਸਤ ਤੋਂ 10 ਸਤੰਬਰ ਤੱਕ ਸ਼ੁਰੂ ਹੋਵੇਗਾ। ਭਾਰਤੀ ਮਹਿਲਾ ਟੀਮ ਦੀਆਂ ਕਈ ਖਿਡਾਰਣਾਂ ਇਸ ਤੋਂ ਪਹਿਲਾਂ ਵੀ ਵਿਦੇਸ਼ੀ ਟੀ-20 ਲੀਗ 'ਚ ਨਜ਼ਰ ਆ ਚੁੱਕੀਆਂ ਹਨ।


ਮਹਿਲਾ ਟੀਮ ਦੀ ਮੌਜੂਦਾ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਉਪ ਕਪਤਾਨ ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ਼, ਸ਼ੈਫਾਲੀ ਵਰਮਾ ਅਤੇ ਰਿਚਾ ਘੋਸ਼ ਸਮੇਤ ਕਈ ਹੋਰ ਖਿਡਾਰਣਾਂ ਦ ਹੰਡਰਡ ਇਨ ਇੰਗਲੈਂਡ ਦੇ ਨਾਲ-ਨਾਲ ਆਸਟਰੇਲੀਆ ਦੀ ਮਹਿਲਾ ਬਿਗ ਬੈਸ਼ ਲੀਗ 'ਚ ਵੀ ਨਜ਼ਰ ਆ ਚੁੱਕੀਆਂ ਹਨ।


ਐਮਰਜਿੰਗ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ


ਗੇਂਦ ਨਾਲ ਸ਼੍ਰੇਅੰਕਾ ਦਾ ਸ਼ਾਨਦਾਰ ਪ੍ਰਦਰਸ਼ਨ ਪਿਛਲੇ ਮਹੀਨੇ ਹਾਂਗਕਾਂਗ ਦੀ ਮੇਜ਼ਬਾਨੀ ਵਿੱਚ ਹੋਏ ਇਮਰਜਿੰਗ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਦੇਖਣ ਨੂੰ ਮਿਲਿਆ। ਸ਼੍ਰੇਅੰਕਾ ਨੇ 2 ਮੈਚਾਂ 'ਚ 7 ਓਵਰ ਸੁੱਟੇ ਜਿਸ 'ਚ ਉਸ ਨੇ 15 ਦੌੜਾਂ ਦੇ ਕੇ 9 ਵਿਕਟਾਂ ਲਈਆਂ। ਫਾਈਨਲ ਮੈਚ ਵਿੱਚ ਸ਼੍ਰੇਅੰਕਾ ਨੇ 4 ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਸ਼੍ਰੇਅੰਕਾ ਨੂੰ ਉਸ ਦੇ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ ਵੀ ਦਿੱਤਾ ਗਿਆ।


ਸ਼੍ਰੇਅੰਕਾ ਪਾਟਿਲ ਰਾਇਲ ਚੈਲੇਂਜਰਜ਼ ਬੈਂਗਲੁਰੂ ਮਹਿਲਾ ਟੀਮ ਲਈ ਖੇਡਦੇ ਹੋਏ ਮਹਿਲਾ ਆਈਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਨਜ਼ਰ ਆਈ। ਇਸ ਦੌਰਾਨ ਉਸ ਨੇ 7 ਮੈਚ ਖੇਡਦੇ ਹੋਏ 6 ਵਿਕਟਾਂ ਲਈਆਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।