Sports Breaking: ਸ਼੍ਰੀਲੰਕਾ ਅਤੇ ਭਾਰਤ (SL vs IND) ਵਿਚਾਲੇ ਖੇਡੀ ਜਾ ਰਹੀ 3 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਪੱਲੇਕੇਲੇ ਮੈਦਾਨ 'ਤੇ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਟੀ-20 ਮੈਚ 'ਚ ਟੀਮ ਇੰਡੀਆ ਨੇ 43 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਉਥੇ ਹੀ ਦੂਜੇ ਮੈਚ 'ਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਅਤੇ ਇਕ ਸਟਾਰ ਖਿਡਾਰੀ ਸੱਟ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਿਆ। ਜਿਸ ਕਾਰਨ ਹੁਣ ਮੁੱਖ ਕੋਚ ਗੌਤਮ ਗੰਭੀਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਗੰਭੀਰ ਦੀਆਂ ਮੁਸ਼ਕਲਾਂ ਵਧ ਸਕਦੀਆਂ
ਸ਼੍ਰੀਲੰਕਾ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ਼ ਅਤੇ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਜ਼ਖਮੀ ਹੋ ਗਏ ਹਨ। ਗਿੱਲ ਦੀ ਗਰਦਨ 'ਤੇ ਸੱਟ ਲੱਗੀ ਹੈ। ਜਿਸ ਕਾਰਨ ਉਸ ਨੂੰ ਦੂਜੇ ਮੈਚ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ। ਗਿੱਲ ਨੇ ਪਹਿਲੇ ਟੀ-20 ਮੈਚ 'ਚ 34 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਪਰ ਹੁਣ ਸ਼ੁਭਮਨ ਗਿੱਲ ਦੇ ਸੱਟ ਲੱਗਣ ਤੋਂ ਬਾਅਦ ਮੁੱਖ ਕੋਚ ਗੌਤਮ ਗੰਭੀਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਿਉਂਕਿ, ਗਿੱਲ ਟੀ-20 ਅਤੇ ਵਨਡੇ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ।
ਸੰਜੂ ਸੈਮਸਨ ਨੂੰ ਮੌਕਾ ਮਿਲਿਆ
ਤੁਹਾਨੂੰ ਦੱਸ ਦੇਈਏ ਕਿ ਦੂਜੇ ਟੀ-20 ਮੈਚ ਵਿੱਚ ਸ਼ੁਭਮਨ ਗਿੱਲ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ ਹੈ। ਸੰਜੂ ਸੈਮਸਨ ਨੇ ਜ਼ਿੰਬਾਬਵੇ ਖਿਲਾਫ ਸੀਰੀਜ਼ 'ਚ ਸ਼ਾਨਦਾਰ ਪਾਰੀ ਖੇਡੀ ਸੀ। ਜਿਸ ਕਾਰਨ ਉਨ੍ਹਾਂ ਨੂੰ ਜ਼ਖ਼ਮੀ ਖਿਡਾਰੀ ਗਿੱਲ ਦੀ ਥਾਂ ਸੰਜੂ ਨਾਲ ਮੌਕਾ ਮਿਲਿਆ ਹੈ। ਜਦਕਿ ਇਸ ਤੋਂ ਇਲਾਵਾ ਟੀਮ ਇੰਡੀਆ ਦੇ ਪਲੇਇੰਗ 11 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦੂਜੇ ਟੀ-20 ਮੈਚ ਲਈ ਦੋਵੇਂ ਟੀਮਾਂ ਦੇ 11 ਖਿਡਾਰੀ ਖੇਡ ਰਹੇ ਹਨ
ਟੀਮ ਇੰਡੀਆ: ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਾਂਡਿਆ, ਰਿਆਨ ਪਰਾਗ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ।
ਸ਼੍ਰੀਲੰਕਾ ਟੀਮ: ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕੇਟ), ਕੁਸਲ ਪਰੇਰਾ, ਕਮਿੰਦੂ ਮੈਂਡਿਸ, ਚਰਿਥ ਅਸਾਲੰਕਾ (ਕਪਤਾਨ), ਦਾਸੁਨ ਸ਼ਨਾਕਾ, ਵਾਨਿੰਦੂ ਹਸਾਰੰਗਾ, ਰਮੇਸ਼ ਮੈਂਡਿਸ, ਮਹਿਸ਼ ਥੀਕਸ਼ਾਨਾ, ਮਥੀਸ਼ਾ ਪਥੀਰਾਨਾ, ਅਸਿਥਾ ਫਰਨਾਂਡੋ।