Shubman Gill: ਭਾਰਤੀ ਟੀਮ ਨੇ 19 ਸਤੰਬਰ ਤੋਂ ਬੰਗਲਾਦੇਸ਼ ਨਾਲ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਉਥੇ ਹੀ ਭਾਰਤ ਅਤੇ ਬੰਗਲਾਦੇਸ਼ ਵਿਚਾਲੇ 6 ਅਕਤੂਬਰ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ ਜਾਣੀ ਹੈ। ਜਿਸ ਦੇ ਲਈ BCCI ਟੀਮ ਇੰਡੀਆ  ਦਾ ਐਲਾਨ ਬਹੁਤ ਜਲਦ ਕਰ ਸਕਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਟੀਮ ਇੰਡੀਆ ਨੇ ਸ਼੍ਰੀਲੰਕਾ ਦੇ ਨਾਲ ਟੀ-20 ਅਤੇ ਵਨਡੇ ਸੀਰੀਜ਼ ਖੇਡੀ ਹੈ।



ਜਿਸ 'ਚ ਟੀਮ ਇੰਡੀਆ ਨੂੰ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਰੂਪ 'ਚ ਨਵਾਂ ਉਪ ਕਪਤਾਨ ਮਿਲਿਆ ਹੈ। ਹਾਲਾਂਕਿ ਹੁਣ ਖਬਰ ਆ ਰਹੀ ਹੈ ਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ। ਉਥੇ ਹੀ ਹਾਰਦਿਕ ਪਾਂਡਿਆ ਅਤੇ ਰਿਸ਼ਭ ਪੰਤ ਨੂੰ ਵੀ ਉਪ ਕਪਤਾਨੀ ਨਹੀਂ ਦਿੱਤੀ ਜਾਣੀ ਹੈ।



ਸ਼ੁਭਮਨ ਗਿੱਲ ਨੂੰ ਉਪ ਕਪਤਾਨੀ ਤੋਂ ਹਟਾਇਆ ਜਾ ਸਕਦਾ


ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਹੁਣ ਉਪ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਨੂੰ ਟੈਸਟ ਵਿੱਚ ਵੀ ਉਪ ਕਪਤਾਨ ਬਣਾਇਆ ਜਾਣਾ ਹੈ। ਹਾਲਾਂਕਿ ਹੁਣ ਨਵੀਆਂ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਨੂੰ ਸਾਰੇ ਫਾਰਮੈਟਾਂ ਦੀ ਉਪ ਕਪਤਾਨੀ ਤੋਂ ਹਟਾਇਆ ਜਾ ਸਕਦਾ ਹੈ।



ਕਿਉਂਕਿ, ਇੱਕ ਕਪਤਾਨ ਵਜੋਂ ਗਿੱਲ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਹੈ। ਜਿਸ ਕਾਰਨ ਹੁਣ ਬੀਸੀਸੀਆਈ ਉਨ੍ਹਾਂ ਨੂੰ ਉਪ ਕਪਤਾਨ ਦੇ ਅਹੁਦੇ ਤੋਂ ਹਟਾ ਸਕਦਾ ਹੈ। ਗਿੱਲ ਨੂੰ ਜ਼ਿੰਬਾਬਵੇ ਖਿਲਾਫ ਕਪਤਾਨ ਬਣਾਇਆ ਗਿਆ। ਜਿੱਥੇ ਟੀਮ ਇੰਡੀਆ ਨੇ ਹਾਲਾਂਕਿ ਸੀਰੀਜ਼ 4-1 ਨਾਲ ਜਿੱਤ ਲਈ ਸੀ। ਪਰ ਗਿੱਲ ਦੀ ਕਪਤਾਨੀ ਸਵਾਲਾਂ ਦੇ ਘੇਰੇ ਵਿੱਚ ਸੀ।



ਹਾਰਦਿਕ ਤੇ ਪੰਤ ਨੂੰ ਨਹੀਂ ਮਿਲੇਗੀ ਜ਼ਿੰਮੇਵਾਰੀ!


ਤੁਹਾਨੂੰ ਦੱਸ ਦੇਈਏ ਕਿ ਸ਼ੁਭਮਨ ਗਿੱਲ ਨੂੰ ਉਪ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੂੰ ਵੀ ਇਹ ਜ਼ਿੰਮੇਵਾਰੀ ਨਹੀਂ ਮਿਲ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਇੰਡੀਆ ਦੇ ਤਿੰਨੋਂ ਫਾਰਮੈਟਾਂ ਦਾ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਕਿਉਂਕਿ ਬੁਮਰਾਹ ਨੂੰ ਟੀਮ ਇੰਡੀਆ ਦਾ ਭਵਿੱਖ ਦਾ ਕਪਤਾਨ ਮੰਨਿਆ ਜਾ ਰਿਹਾ ਹੈ। ਜਿਸ ਕਾਰਨ ਬੀਸੀਸੀਆਈ ਬੁਮਰਾਹ ਨੂੰ ਜਲਦੀ ਹੀ ਉਪ ਕਪਤਾਨ ਐਲਾਨ ਸਕਦਾ ਹੈ।



ਬੁਮਰਾਹ ਕਰ ਚੁੱਕੇ ਭਾਰਤ ਦੀ ਕਪਤਾਨੀ   


ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਫਿਲਹਾਲ ਟੈਸਟ 'ਚ ਟੀਮ ਇੰਡੀਆ ਦੇ ਉਪ ਕਪਤਾਨ ਹਨ ਅਤੇ ਉਨ੍ਹਾਂ ਨੇ ਟੈਸਟ 'ਚ 1 ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਵੀ ਕੀਤੀ ਹੈ। ਉਥੇ ਹੀ ਬੁਮਰਾਹ ਨੂੰ ਪਿਛਲੇ ਸਾਲ ਆਇਰਲੈਂਡ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਲਈ ਕਪਤਾਨ ਬਣਾਇਆ ਗਿਆ ਸੀ। ਜਿਸ ਵਿੱਚ ਭਾਰਤ ਦੀ ਜਿੱਤ ਹੋਈ ਸੀ।