Sourav Ganguly on Virat Kohli Australia Tour: ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਕਈ ਮੈਚਾਂ ਵਿੱਚ ਵਿਰਾਟ ਕੋਹਲੀ (Virat Kohli) ਦੀ ਫਾਰਮ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਹੈ। 2024 ਵੀ ਕੋਹਲੀ ਲਈ ਹੁਣ ਤੱਕ ਚੰਗਾ ਸਾਬਤ ਨਹੀਂ ਹੋਇਆ ਹੈ। ਕੋਹਲੀ ਦਾ ਬੱਲਾ ਨਾ ਤਾਂ ਬੰਗਲਾਦੇਸ਼ ਦੇ ਖ਼ਿਲਾਫ਼ ਟੈਸਟ ਸੀਰੀਜ਼ 'ਚ ਚੱਲਿਆ ਤੇ ਨਾ ਹੀ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ 'ਚ ਕੋਈ ਕਮਾਲ ਕਰ ਦਿਖਾ ਸਕਿਆ।
ਵਿਰਾਟ ਕੋਹਲੀ ਦੇ ਕੋਲ ਆਸਟਰੇਲੀਆ ਵਿੱਚ ਕਈ ਟੈਸਟ ਰਿਕਾਰਡ ਹਨ, ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਬਾਰਡਰ-ਗਾਵਸਕਰ ਟਰਾਫੀ ਵਿੱਚ ਉਸਦੀ ਫਾਰਮ ਵਾਪਸੀ ਹੋਵੇਗੀ। ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੀ ਕੋਹਲੀ ਦੀ ਫਾਰਮ ਨੂੰ ਲੈ ਕੇ ਕਈ ਗੱਲਾਂ ਕਹੀਆਂ ਤੇ ਵਿਰਾਟ ਦੇ ਆਸਟ੍ਰੇਲੀਆ ਟੈਸਟ ਦੌਰੇ ਨੂੰ ਲੈ ਕੇ ਭਵਿੱਖਬਾਣੀਆਂ ਵੀ ਕੀਤੀਆਂ।
ਗਾਂਗੁਲੀ ਨੇ ਕੋਹਲੀ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ
ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਇਹ ਸੀਰੀਜ਼ ਵਿਰਾਟ ਕੋਹਲੀ ਲਈ ਖਾਸ ਤੌਰ 'ਤੇ ਮਹੱਤਵਪੂਰਨ ਹੋ ਸਕਦੀ ਹੈ, ਕਿਉਂਕਿ ਇਹ ਆਸਟ੍ਰੇਲੀਆ 'ਚ ਉਨ੍ਹਾਂ ਦਾ ਆਖਰੀ ਟੈਸਟ ਦੌਰਾ ਹੋ ਸਕਦਾ ਹੈ। 36 ਸਾਲ ਦੇ ਕੋਹਲੀ ਲਈ ਭਵਿੱਖ 'ਚ ਆਸਟ੍ਰੇਲੀਆ ਦੌਰੇ 'ਤੇ ਖੇਡਣਾ ਮੁਸ਼ਕਿਲ ਹੋ ਸਕਦਾ ਹੈ। ਇਸ ਬਾਰੇ ਗੱਲ ਕਰਦਿਆਂ ਗਾਂਗੁਲੀ ਨੇ ਕਿਹਾ, "ਉਹ ਇੱਕ ਚੈਂਪੀਅਨ ਬੱਲੇਬਾਜ਼ ਹੈ ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਨੇ ਉੱਥੇ 2014 ਵਿੱਚ ਚਾਰ ਸੈਂਕੜੇ ਅਤੇ 2018 ਵਿੱਚ ਇੱਕ ਸੈਂਕੜਾ ਲਗਾਇਆ ਸੀ। ਉਹ ਇਸ ਲੜੀ ਵਿੱਚ ਆਪਣੀ ਛਾਪ ਛੱਡਣਾ ਚਾਹੇਗਾ ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਵੇਗਾ। ਇਹ ਉਸਦਾ ਆਸਟ੍ਰੇਲੀਆ ਦਾ ਆਖਰੀ ਦੌਰਾ ਹੋ ਸਕਦਾ ਹੈ।
ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੇ ਖਰਾਬ ਪ੍ਰਦਰਸ਼ਨ 'ਤੇ ਜ਼ਿਆਦਾ ਚਿੰਤਾ ਜ਼ਾਹਰ ਨਹੀਂ ਕੀਤੀ ਅਤੇ ਕਿਹਾ, "ਨਿਊਜ਼ੀਲੈਂਡ ਖ਼ਿਲਾਫ਼ ਬੱਲੇਬਾਜ਼ੀ ਲਈ ਬਹੁਤ ਮੁਸ਼ਕਲ ਸਨ, ਪਰ ਕੋਹਲੀ ਨੂੰ ਆਸਟ੍ਰੇਲੀਆ ਵਿੱਚ ਚੰਗੀਆਂ ਵਿਕਟਾਂ ਮਿਲਣਗੀਆਂ। ਮੈਨੂੰ ਪੂਰੀ ਉਮੀਦ ਹੈ ਕਿ ਉਹ ਇਸ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨਗੇ।"
2023 ਅਤੇ 2024 ਵਿੱਚ ਕੋਹਲੀ ਦੇ ਟੈਸਟ ਦੇ ਅੰਕੜੇ
ਵਿਰਾਟ ਕੋਹਲੀ ਨੇ 2023 'ਚ 8 ਟੈਸਟ ਮੈਚ ਖੇਡੇ। ਇਨ੍ਹਾਂ 8 ਟੈਸਟ ਮੈਚਾਂ 'ਚ ਉਸ ਨੇ 55.91 ਦੀ ਔਸਤ ਨਾਲ 671 ਦੌੜਾਂ ਬਣਾਈਆਂ। ਇਸ 'ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ। ਵਿਰਾਟ ਕੋਹਲੀ ਦਾ 2023 ਵਿੱਚ ਸਭ ਤੋਂ ਵੱਧ ਸਕੋਰ 186 ਦੌੜਾਂ ਸੀ ਪਰ ਵਿਰਾਟ ਕੋਹਲੀ ਦਾ ਸਾਲ 2024 ਫਾਰਮ ਦੇ ਲਿਹਾਜ਼ ਨਾਲ ਚੰਗਾ ਸਾਬਤ ਨਹੀਂ ਹੋਇਆ। ਕੋਹਲੀ ਨੇ 2024 'ਚ 6 ਟੈਸਟ ਮੈਚ ਖੇਡੇ ਸਨ। ਇਨ੍ਹਾਂ 6 ਟੈਸਟ ਮੈਚਾਂ 'ਚ ਉਸ ਨੇ 22.72 ਦੀ ਔਸਤ ਨਾਲ 250 ਦੌੜਾਂ ਬਣਾਈਆਂ। ਇਸ ਵਿੱਚ 1 ਅਰਧ ਸੈਂਕੜਾ ਸ਼ਾਮਲ ਹੈ। 2024 'ਚ ਵਿਰਾਟ ਕੋਹਲੀ ਦਾ ਸਰਵੋਤਮ ਸਕੋਰ ਸਿਰਫ 70 ਦੌੜਾਂ ਸੀ।