Ishan Kishan Jharkhand Team Captain: ਝਾਰਖੰਡ ਰਾਜ ਕ੍ਰਿਕਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਰਣਜੀ ਟਰਾਫੀ 2024-25 ਸੀਜ਼ਨ ਦੇ ਪਹਿਲੇ ਦੋ ਮੈਚਾਂ ਲਈ ਕਪਤਾਨ ਵਜੋਂ ਵਾਪਸੀ ਕੀਤੀ ਹੈ। ਝਾਰਖੰਡ ਰਾਜ ਕ੍ਰਿਕਟ ਸੰਘ (JSCA) ਨੇ ਬੁੱਧਵਾਰ ਨੂੰ ਘਰੇਲੂ ਰੈੱਡ-ਬਾਲ ਟੂਰਨਾਮੈਂਟ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ, ਜੋ 11 ਅਕਤੂਬਰ ਤੋਂ ਸ਼ੁਰੂ ਹੋਏਗਾ। ਇਹ ਉਸ ਲਈ ਅਹਿਮ ਮੌਕਾ ਹੈ, ਕਿਉਂਕਿ ਉਹ ਚੰਗਾ ਪ੍ਰਦਰਸ਼ਨ ਕਰਕੇ ਆਸਟ੍ਰੇਲੀਆ ਟੈਸਟ ਸੀਰੀਜ਼ ਤੋਂ ਟੀਮ ਇੰਡੀਆ 'ਚ ਵਾਪਸੀ ਕਰ ਸਕਦਾ ਹੈ।


ਇਹ ਸੀਜ਼ਨ ਈਸ਼ਾਨ ਕਿਸ਼ਨ ਲਈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸੁਨਹਿਰੀ ਮੌਕਾ ਹੈ। ਰਿਸ਼ਭ ਪੰਤ ਦੇ ਕਾਰ ਹਾਦਸੇ 'ਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਕਿਸ਼ਨ ਨੂੰ ਭਾਰਤੀ ਟੀਮ 'ਚ ਵਿਕਟਕੀਪਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਸਨੇ ਇੱਕ ਸਾਲ ਤੱਕ ਇਹ ਭੂਮਿਕਾ ਨਿਭਾਈ, ਪਰ 2023 ਵਨਡੇ ਵਿਸ਼ਵ ਕੱਪ ਤੋਂ ਬਾਅਦ, ਉਸਨੇ ਮਾਨਸਿਕ ਥਕਾਵਟ ਦਾ ਹਵਾਲਾ ਦਿੰਦੇ ਹੋਏ ਕ੍ਰਿਕਟ ਤੋਂ ਬ੍ਰੇਕ ਲੈ ਲਿਆ।


Read MOre: Diljit Dosanjh on Ratan Tata: ਦਿਲਜੀਤ ਨੇ ਲਾਈਵ ਸ਼ੋਅ ਦੌਰਾਨ ਰਤਨ ਟਾਟਾ ਨੂੰ ਭੇਂਟ ਕੀਤੀ ਸ਼ਰਧਾਂਜਲੀ, ਭਾਵੁਕ ਕਰ ਦੇਣਗੇ ਸ਼ਬਦ...



ਕਿਸ਼ਨ ਬੀਸੀਸੀਆਈ ਦੇ ਕੇਂਦਰੀ ਕਰਾਰ ਤੋਂ ਬਾਹਰ 


ਬੀਸੀਸੀਆਈ ਨੇ ਉਸ ਨੂੰ ਘਰੇਲੂ ਕ੍ਰਿਕਟ ਖੇਡਣ ਦੀ ਸਲਾਹ ਦਿੱਤੀ ਸੀ ਪਰ ਕਿਸ਼ਨ ਉਸ ਸਮੇਂ ਇਸ ਤੋਂ ਦੂਰ ਰਹੇ। ਆਈਪੀਐਲ 2024 ਤੋਂ ਪਹਿਲਾਂ, ਉਸਨੇ ਡੀਵਾਈ ਪਾਟਿਲ ਟੂਰਨਾਮੈਂਟ ਵਿੱਚ ਹਿੱਸਾ ਲਿਆ, ਜਿਸ ਤੋਂ ਬਾਅਦ ਉਸਨੂੰ ਬੀਸੀਸੀਆਈ ਦੇ ਕੇਂਦਰੀ ਕਰਾਰ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਰਣਜੀ ਟਰਾਫੀ 'ਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਦਾ ਸੁਪਨਾ ਦੇਖ ਸਕਦਾ ਹੈ।


ਘਰੇਲੂ ਕ੍ਰਿਕਟ 'ਚ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ 


ਈਸ਼ਾਨ ਨੇ ਇਸ ਸਾਲ ਫਰਵਰੀ 'ਚ ਡੀਵਾਈ ਪਾਟਿਲ ਟੀ-20 ਕੱਪ 'ਚ ਵਾਪਸੀ ਕੀਤੀ ਸੀ, ਜਿਸ ਕਾਰਨ ਉਸ ਦਾ ਨਾਂ ਫਿਰ ਚਰਚਾ 'ਚ ਆਇਆ ਸੀ। ਉਸਨੇ ਘਰੇਲੂ ਕ੍ਰਿਕਟ ਵਿੱਚ ਆਪਣੀ ਯੋਗਤਾ ਸਾਬਤ ਕੀਤੀ ਹੈ, ਜਿਸ ਵਿੱਚ ਦਲੀਪ ਟਰਾਫੀ ਵਿੱਚ ਇੰਡੀਆ ਸੀ ਲਈ ਸੈਂਕੜਾ ਲਗਾਉਣਾ ਵੀ ਸ਼ਾਮਲ ਹੈ।


ਝਾਰਖੰਡ ਰਣਜੀ ਟੀਮ: ਈਸ਼ਾਨ ਕਿਸ਼ਨ (ਕਪਤਾਨ), ਵਿਰਾਟ ਸਿੰਘ (ਉਪ ਕਪਤਾਨ), ਕੁਮਾਰ ਕੁਸ਼ਾਗਰਾ (ਵਿਕਟਕੀਪਰ), ਨਾਜ਼ਿਮ ਸਿੱਦੀਕੀ, ਆਰਿਆਮਨ ਸੇਨ, ਸ਼ਰਨਦੀਪ ਸਿੰਘ, ਕੁਮਾਰ ਸੂਰਜ, ਅਨੁਕੁਲ ਰਾਏ, ਉਤਕਰਸ਼ ਸਿੰਘ, ਸੁਪ੍ਰਿਓ ਚੱਕਰਵਰਤੀ, ਸੌਰਭ ਸ਼ੇਖਰ, ਵਿਕਾਸ ਕੁਮਾਰ, ਵਿਵੇਕਾਨੰਦ, ਮਨੀਸ਼ੀ, ਰਵੀ ਕੁਮਾਰ ਯਾਦਵ ਅਤੇ ਰੌਨਕ ਕੁਮਾਰ