Gautam Gambhir Support Staff: ਕੁਝ ਦਿਨ ਪਹਿਲਾਂ, ਕੁਝ ਬੀਸੀਸੀਆਈ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਕੋਚ ਗੌਤਮ ਗੰਭੀਰ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਵਿਚਾਲੇ ਮੀਟਿੰਗ ਹੋਈ ਸੀ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਇਸ ਮੀਟਿੰਗ ਵਿੱਚ ਭਾਰਤੀ ਟੀਮ ਨੂੰ ਨਵਾਂ ਬੱਲੇਬਾਜ਼ੀ ਕੋਚ ਦੇਣ ਦੇ ਮੁੱਦੇ 'ਤੇ ਵਿਚਾਰ ਕੀਤਾ ਗਿਆ। ਮੁੱਖ ਕੋਚ ਤੋਂ ਇਲਾਵਾ, ਟੀਮ ਇੰਡੀਆ ਕੋਲ ਇਸ ਸਮੇਂ ਅਭਿਸ਼ੇਕ ਨਾਇਰ ਅਤੇ ਰਿਆਨ ਟੈਨ ਡਿਊਸ਼ ਦੇ ਰੂਪ ਵਿੱਚ 2 ਸਹਾਇਕ ਕੋਚ ਹਨ। ਇਸਦੇ ਨਾਲ ਮੋਰਨੇ ਮੋਰਕਲ ਗੇਂਦਬਾਜ਼ੀ ਕੋਚ ਬਣੇ ਹੋਏ ਹਨ, ਪਰ ਟੀਮ ਕੋਲ ਕੋਈ ਬੱਲੇਬਾਜ਼ੀ ਕੋਚ ਨਹੀਂ ਹੈ।

ਕ੍ਰਿਕਬਜ਼ ਦੀ ਇੱਕ ਰਿਪੋਰਟ ਅਨੁਸਾਰ, ਬੀਸੀਸੀਆਈ ਅਧਿਕਾਰੀਆਂ ਅਤੇ ਟੀਮ ਪ੍ਰਬੰਧਨ ਵਿਚਕਾਰ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ, ਟੀਮ ਇੰਡੀਆ ਦੀ ਬੱਲੇਬਾਜ਼ੀ ਨੂੰ ਮਜ਼ਬੂਤ ​​ਕਰਨ ਲਈ ਇੱਕ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਜਾ ਸਕਦਾ ਹੈ ਜਦੋਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਸਣੇ ਕਈ ਖਿਡਾਰੀ ਖਰਾਬ ਫਾਰਮ ਨਾਲ ਜੂਝ ਰਹੇ ਹਨ। ਰਿਪੋਰਟ ਦੇ ਅਨੁਸਾਰ, ਇਸ ਅਹੁਦੇ ਲਈ ਕਈ ਨਾਵਾਂ 'ਤੇ ਵਿਚਾਰ ਹੋ ਚੁੱਕਿਆ ਹੈ, ਪਰ ਅਜੇ ਤੱਕ ਕਿਸੇ ਵੀ ਨਾਮ ਤੇ ਮੋਹਰ ਨਹੀਂ ਲੱਗੀ ਹੈ।

ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟ੍ਰੇਲੀਆ ਦੇ ਹੱਥੋਂ 1-3 ਨਾਲ ਹਾਰ ਤੋਂ ਬਾਅਦ ਬੀਸੀਸੀਆਈ ਨੇ ਅਭਿਸ਼ੇਕ ਨਾਇਰ ਅਤੇ ਰਿਆਨ ਟੈਨ ਡੋਇਸ਼ੇਟ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਦੱਸਿਆ ਗਿਆ ਕਿ ਖਾਸ ਤੌਰ 'ਤੇ ਅਭਿਸ਼ੇਕ ਨਾਇਰ ਤੇ ਗਾਜ਼ ਡਿੱਗ ਸਕਦੀ ਹੈ ਅਤੇ ਰਿਪੋਰਟ ਅਨੁਸਾਰ ਖਿਡਾਰੀਆਂ ਤੋਂ ਪੁੱਛਿਆ ਗਿਆ ਹੈ ਕਿ ਨਾਇਰ ਨੇ ਟੀਮ ਵਿੱਚ ਕਿੰਨਾ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ, ਰਿਆਨ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਨ੍ਹਾਂ ਦੇ ਤਜਰਬੇ ਕਾਰਨ, ਉਨ੍ਹਾਂ ਦੀ ਯੋਗਤਾਂ 'ਤੇ ਸਵਾਲ ਉਠਾਏ ਜਾ ਰਹੇ ਹਨ ਕਿ ਘੱਟ ਤਜਰਬਾ ਹੋਣ ਦੇ ਬਾਵਜੂਦ ਉਹ ਅੰਤਰਰਾਸ਼ਟਰੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ? ਦੱਸ ਦੇਈਏ ਕਿ ਰਿਆਨ ਨੇ ਨੀਦਰਲੈਂਡ ਲਈ ਖੇਡਿਆ ਅਤੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਸਿਰਫ 57 ਮੈਚ ਖੇਡੇ ਸੀ।