Surat Police Summoned Abhishek Sharma: ਸੋਮਵਾਰ 19 ਫਰਵਰੀ ਨੂੰ ਮਸ਼ਹੂਰ ਮਾਡਲ ਤਾਨੀਆ ਸਿੰਘ ਦੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ। ਤਾਨੀਆ ਨੇ ਸੂਰਤ ਦੇ ਵੇਸੂ ਰੋਡ 'ਤੇ ਹੈਪੀ ਐਲੀਗੈਂਸ ਅਪਾਰਟਮੈਂਟ 'ਚ ਖੁਦਕੁਸ਼ੀ ਕੀਤੀ। ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ। ਦਰਅਸਲ, ਤਾਨੀਆ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਸੂਰਤ ਪੁਲਿਸ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਸਟਾਰ ਆਲਰਾਊਂਡਰ ਅਤੇ ਪੰਜਾਬ ਦੇ ਘਰੇਲੂ ਕ੍ਰਿਕਟਰ ਅਭਿਸ਼ੇਕ ਸ਼ਰਮਾ ਨੂੰ ਸੰਮਨ ਭੇਜਿਆ ਹੈ।
ਸੂਰਤ ਪੁਲਿਸ ਨੇ ਅਭਿਸ਼ੇਕ ਸ਼ਰਮਾ ਨੂੰ ਸੰਮਨ ਭੇਜਿਆ
ਸੂਰਤ ਪੁਲਿਸ ਨੇ ਅਭਿਸ਼ੇਕ ਸ਼ਰਮਾ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੂੰ ਪਤਾ ਲੱਗਾ ਕਿ ਤਾਨੀਆ ਦਾ ਸੰਪਰਕ ਆਈਪੀਐਲ ਖਿਡਾਰੀ ਅਭਿਸ਼ੇਕ ਸ਼ਰਮਾ ਨਾਲ ਸੀ। ਹਾਲਾਂਕਿ ਕੁਝ ਸਮੇਂ ਤੋਂ ਅਭਿਸ਼ੇਕ ਅਤੇ ਤਾਨੀਆ ਵਿਚਕਾਰ ਕੋਈ ਸੰਪਰਕ ਨਹੀਂ ਹੋਇਆ। ਪੁਲਿਸ ਨੇ ਅਭਿਸ਼ੇਕ ਨੂੰ ਉਸਦੀ ਅਤੇ ਤਾਨੀਆ ਦੀ ਦੋਸਤੀ ਬਾਰੇ ਪੁੱਛਗਿੱਛ ਲਈ ਬੁਲਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੇਸੂ ਥਾਣੇ ਦੇ ਪੁਲਿਸ ਇੰਸਪੈਕਟਰ ਬੀ.ਯੂ.ਬਰਾੜ ਨੇ ਦੱਸਿਆ ਕਿ ਕਾਲ ਡਿਟੇਲ ਦੇ ਅਨੁਸਾਰ ਤਾਨੀਆ ਅਤੇ ਅਭਿਸ਼ੇਕ ਸ਼ਰਮਾ ਵਿਚਕਾਰ ਹਾਲ ਦੀ ਘੜੀ ਕੋਈ ਸੰਪਰਕ ਨਹੀਂ ਹੋਇਆ ਹੈ। ਹਾਲਾਂਕਿ ਇਨ੍ਹਾਂ ਦੀ ਦੋਸਤੀ ਕਾਰਨ ਅਭਿਸ਼ੇਕ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ।'' ਤਾਨੀਆ ਸਿੰਘ ਦੀ ਖੁਦਕੁਸ਼ੀ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਸੂਰਤ ਸ਼ਹਿਰ 'ਚ ਸਨਸਨੀ ਫੈਲ ਗਈ ਹੈ। ਇਸ ਮਾਡਲ ਨੇ ਸਿਰਫ 28 ਸਾਲ ਦੀ ਉਮਰ 'ਚ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਕੌਣ ਹਨ ਅਭਿਸ਼ੇਕ ਸ਼ਰਮਾ?
ਅਭਿਸ਼ੇਕ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਇੱਕ ਆਲ-ਰਾਊਂਡਰ ਦੇ ਰੂਪ ਵਿੱਚ ਖੇਡਦਾ ਹੈ। ਜੇਕਰ ਅਸੀਂ ਉਸ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਉਸ ਨੇ 47 ਮੈਚ ਖੇਡੇ ਹਨ ਅਤੇ 137.83 ਦੀ ਸਟ੍ਰਾਈਕ ਰੇਟ ਨਾਲ 893 ਦੌੜਾਂ ਬਣਾਈਆਂ ਹਨ। IPL ਤੋਂ ਇਲਾਵਾ ਅਭਿਸ਼ੇਕ ਘਰੇਲੂ ਕ੍ਰਿਕਟ 'ਚ ਪੰਜਾਬ ਲਈ ਖੇਡਦਾ ਹੈ। ਉਸ ਨੂੰ ਹਾਲ ਹੀ 'ਚ ਰਣਜੀ ਟਰਾਫੀ 'ਚ ਆਪਣੀ ਟੀਮ ਲਈ ਖੇਡਦੇ ਦੇਖਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।