Suryakumar Yadav: ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਟੀ-20 ਕ੍ਰਿਕਟ ਦੇ ਮਹਾਨ ਬੱਲੇਬਾਜ਼ਾਂ 'ਚ ਸਿਖਰ 'ਤੇ ਆਉਂਦੇ ਹਨ ਅਤੇ ਟੀ-20 'ਚ ਉਨ੍ਹਾਂ ਦਾ ਜਾਦੂ ਇਕ ਵੱਖਰੇ ਪੱਧਰ 'ਤੇ ਹੈ ਪਰ ਲਾਲ ਗੇਂਦ ਦੀ ਕ੍ਰਿਕੇਟ ਵਿੱਚ ਵੀ ਉਸਦਾ ਕੋਈ ਜਵਾਬ ਨਹੀਂ ਹੈ ਤੇ ਅੱਜ ਅਸੀਂ ਉਸਦੇ ਬੱਲੇ ਦੀ ਇੱਕ ਅਜਿਹੀ ਪਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਉਸਨੇ ਸਿਰਫ 232 ਗੇਂਦਾਂ ਵਿੱਚ ਇਤਿਹਾਸ ਰਚ ਦਿੱਤਾ ਹੈ।


ਤੁਹਾਨੂੰ ਦੱਸ ਦੇਈਏ ਕਿ ਸੂਰਿਆਕੁਮਾਰ ਯਾਦਵ ਦੇ ਨਾਂਅ ਟੀ-20 ਕ੍ਰਿਕਟ 'ਚ ਕਈ ਰਿਕਾਰਡ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਕਈ ਬੱਲੇਬਾਜ਼ਾਂ ਲਈ ਤੋੜਨਾ ਆਸਾਨ ਨਹੀਂ ਹੋਵੇਗਾ ਪਰ 2011 ਰਣਜੀ ਟਰਾਫੀ 'ਚ ਮੁੰਬਈ ਲਈ ਖੇਡਦੇ ਹੋਏ ਉਨ੍ਹਾਂ ਨੇ ਬੇਹੱਦ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉੜੀਸਾ ਖਿਲਾਫ ਸਿਰਫ 232 ਗੇਂਦਾਂ 'ਚ ਦੋਹਰਾ ਸੈਂਕੜਾ ਲਗਾਇਆ ਸੀ।



ਇਸ ਦੌਰਾਨ ਉਹ 372 ਮਿੰਟ ਤੱਕ ਕ੍ਰੀਜ਼ 'ਤੇ ਰਹੇ। ਉਸ ਮੈਚ ਵਿੱਚ ਉਸ ਦੇ ਬੱਲੇ ਤੋਂ 28 ਚੌਕੇ ਤੇ ਇੱਕ ਛੱਕਾ ਲੱਗਿਆ ਸੀ। ਉਸ ਦੀ ਦਮਦਾਰ ਪਾਰੀ ਦੀ ਬਦੌਲਤ ਮੁੰਬਈ ਨੇ ਪਹਿਲੀ ਪਾਰੀ 'ਚ 529 ਦੌੜਾਂ ਬਣਾਈਆਂ ਸਨ।


ਮੁੰਬਈ ਅਤੇ ਉੜੀਸਾ ਵਿਚਾਲੇ ਹੋਏ ਮੈਚ 'ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ਦੇ ਨੁਕਸਾਨ 'ਤੇ 529 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਦੌਰਾਨ ਸੂਰਿਆਕੁਮਾਰ ਯਾਦਵ ਦੇ ਬੱਲੇ ਤੋਂ 200 ਦੌੜਾਂ ਦੀ ਸ਼ਾਨਦਾਰ ਪਾਰੀ ਦੇਖਣ ਨੂੰ ਮਿਲੀ। ਉੜੀਸਾ ਨੇ ਪਹਿਲੀ ਪਾਰੀ ਵਿੱਚ ਸਿਰਫ਼ 93 ਦੌੜਾਂ ਬਣਾਈਆਂ ਸਨ ਤੇ ਉਸ ਨੂੰ ਫਾਲੋਆਨ ਦਿੱਤਾ ਗਿਆ ਸੀ।


ਜਿਸ ਤੋਂ ਬਾਅਦ ਦੂਜੀ ਪਾਰੀ ਵਿੱਚ ਵੀ 226 ਦੌੜਾਂ ਹੀ ਬਣਾ ਸਕੀ ਤੇ ਮੁੰਬਈ ਨੇ ਇਹ ਮੈਚ ਇੱਕ ਪਾਰੀ ਅਤੇ 210 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਸੂਰਿਆਕੁਮਾਰ ਯਾਦਵ ਇਸ ਜਿੱਤ ਦੇ ਹੀਰੋ ਰਹੇ ਅਤੇ ਉਨ੍ਹਾਂ ਨੂੰ ਇਸ ਮੈਚ 'ਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਉਣ ਲਈ 'ਪਲੇਅਰ ਆਫ ਦਾ ਮੈਚ' ਦਾ ਪੁਰਸਕਾਰ ਦਿੱਤਾ ਗਿਆ।



ਤੁਹਾਨੂੰ ਦੱਸ ਦੇਈਏ ਕਿ ਇਸ ਮੈਚ 'ਚ ਦੋਹਰਾ ਸੈਂਕੜਾ ਲਗਾ ਕੇ ਸੂਰਿਆਕੁਮਾਰ ਯਾਦਵ ਨੇ ਇਤਿਹਾਸ ਰਚ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਫਰਸਟ ਕਲਾਸ ਕਰੀਅਰ ਦੀ ਸਭ ਤੋਂ ਵੱਡੀ ਪਾਰੀ ਖੇਡੀ। ਦੱਸਣਯੋਗ ਹੈ ਕਿ ਸੂਰਿਆ ਨੇ ਹੁਣ ਤੱਕ 84 ਫਰਸਟ ਕਲਾਸ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 14 ਸੈਂਕੜੇ ਅਤੇ 29 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਸਾਲ 2011 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਅਤੇ ਆਖਰੀ ਦੋਹਰਾ ਸੈਂਕੜਾ ਲਗਾਇਆ ਸੀ।