Suryakumar Yadav In ODI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਵਨਡੇ 'ਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਭਾਰਤ ਵੱਲੋਂ ਬਹੁਤ ਖਰਾਬ ਬੱਲੇਬਾਜ਼ੀ ਦੇਖਣ ਨੂੰ ਮਿਲੀ। ਭਾਰਤੀ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਇੱਕ ਵਾਰ ਫਿਰ ਇਸ ਮੈਚ 'ਚ ਫਲੌਪ ਨਜ਼ਰ ਆਏ। ਟੀ-20 ਦੇ ਨੰਬਰ ਵਨ ਬੱਲੇਬਾਜ਼ ਸੂਰਿਆ ਲੰਬੇ ਸਮੇਂ ਤੋਂ ਵਨਡੇ 'ਚ ਅਸਫਲ ਨਜ਼ਰ ਆ ਰਹੇ ਹਨ। ਅਜਿਹੇ 'ਚ ਵਨਡੇ ਟੀਮ 'ਚ ਉਨ੍ਹਾਂ ਜਗ੍ਹਾ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।



ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ 'ਚ ਸੂਰਿਆਕੁਮਾਰ ਯਾਦਵ 25 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ ਸਿਰਫ 24 ਦੌੜਾਂ ਹੀ ਬਣਾ ਸਕੇ। ਇਸ ਤੋਂ ਇਲਾਵਾ ਸੂਰਿਆ ਪਹਿਲੇ ਵਨਡੇ 'ਚ ਵੀ ਫਲੌਪ ਰਹੇ, ਜਿੱਥੇ ਉਨ੍ਹਾਂ 25 ਗੇਂਦਾਂ 'ਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸਿਰਫ 19 ਦੌੜਾਂ ਬਣਾਈਆਂ। ਸੂਰਿਆ ਲੰਬੇ ਸਮੇਂ ਤੋਂ ਵਨਡੇ 'ਚ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ।



ਵੈਸਟਇੰਡੀਜ਼ ਤੋਂ ਪਹਿਲਾਂ ਸੂਰਿਆ ਨੂੰ ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਖੇਡਦੇ ਦੇਖਿਆ ਗਿਆ ਸੀ। ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਸੂਰਿਆ ਲਗਾਤਾਰ ਤਿੰਨੋਂ ਪਾਰੀਆਂ 'ਚ ਗੋਲਡਨ ਡਕ ਦਾ ਸ਼ਿਕਾਰ ਹੋਏ। ਆਸਟ੍ਰੇਲੀਆ ਤੋਂ ਪਹਿਲਾਂ ਉਹ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ 'ਚ ਨਜ਼ਰ ਆਏ ਸਨ।



ਸੂਰਿਆ ਨੇ ਵਨਡੇ 'ਚ ਆਪਣਾ ਆਖਰੀ ਅਰਧ ਸੈਂਕੜਾ ਫਰਵਰੀ 2022 'ਚ ਵੈਸਟਇੰਡੀਜ਼ ਖਿਲਾਫ ਖੇਡੇ ਗਏ ਮੈਚ 'ਚ ਲਾਇਆ ਸੀ। ਸੂਰਿਆ ਨੇ ਵਨਡੇ 'ਚ ਹੁਣ ਤੱਕ 23 ਪਾਰੀਆਂ ਖੇਡੀਆਂ, ਜਿਸ 'ਚ ਉਨ੍ਹਾਂ ਨੇ ਸਿਰਫ 2 ਅਰਧ ਸੈਂਕੜੇ ਹੀ ਲਾਏ। ਸੂਰਿਆ ਹੁਣ ਤੱਕ 2023 'ਚ ਖੇਡੀਆਂ ਗਈਆਂ ਸਾਰੀਆਂ ਵਨਡੇ ਸੀਰੀਜ਼ ਦਾ ਹਿੱਸਾ ਰਹੇ ਹਨ।



ਜੁਲਾਈ 2021 ਵਿੱਚ ਆਪਣਾ ਵਨਡੇ ਡੈਬਿਊ ਕਰਨ ਵਾਲੇ ਸੂਰਿਆਕੁਮਾਰ ਯਾਦਵ ਲਈ ਹੁਣ ਤੱਕ ਇਹ ਫਾਰਮੈਟ ਖਾਸ ਨਹੀਂ ਰਿਹਾ। ਹੁਣ ਤੱਕ ਖੇਡੇ ਗਏ 25 ਮੈਚਾਂ ਦੀਆਂ 23 ਪਾਰੀਆਂ 'ਚ ਸੂਰਿਆ ਨੇ ਸਿਰਫ 23.80 ਦੀ ਔਸਤ ਨਾਲ 476 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਸਿਰਫ 2 ਅਰਧ ਸੈਂਕੜੇ ਹੀ ਬਣਾਏ। ਅਜਿਹੇ 'ਚ ਉਨ੍ਹਾਂ ਨੂੰ ਵਨਡੇ 'ਚ ਮੌਕਾ ਮਿਲੇਗਾ ਜਾਂ ਨਹੀਂ, ਇਹ ਦੇਖਣਾ ਦਿਲਚਸਪ ਹੋਵੇਗਾ। ਆਗਾਮੀ ਏਸ਼ੀਆ ਕੱਪ ਤੇ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਸੂਰਿਆ ਦੀ ਫਾਰਮ ਟੀਮ ਲਈ ਕਾਫੀ ਚਿੰਤਾਜਨਕ ਹੈ।

Read More: IND vs WI: ਕੀ ਟੀਮ ਇੰਡੀਆ ਲਈ ਭਾਰੀ ਪਿਆ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਨਾ ਖੇਡਣਾ?