Shubman Gill Career: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਵਨਡੇ ਸੀਰੀਜ਼ ਦਾ ਦੂਜਾ ਮੈਚ ਬਾਰਬਾਡੋਸ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਤੋਂ ਬਿਨਾ ਮੈਦਾਨ 'ਚ ਉਤਰੀ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਥਾਂ ਸੰਜੂ ਸੈਮਸਨ ਅਤੇ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਭਾਰਤੀ ਟੀਮ ਦੇ ਓਪਨਰ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 2500 ਦੌੜਾਂ ਦਾ ਅੰਕੜਾ ਛੂਹ ਲਿਆ ਹੈ।
ਹੁਣ ਤੱਕ ਇਦਾਂ ਦਾ ਰਿਹਾ ਸ਼ੁਭਮਨ ਗਿੱਲ ਦਾ ਕਰੀਅਰ
ਸ਼ੁਭਮਨ ਗਿੱਲ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਇਹ ਖਿਡਾਰੀ 18 ਟੈਸਟ ਮੈਚ, 26 ਵਨਡੇ ਅਤੇ 6 ਟੀ-20 ਮੈਚਾਂ 'ਚ ਟੀਮ ਇੰਡੀਆ ਦੀ ਨੁਮਾਇੰਦਗੀ ਕਰ ਚੁੱਕਿਆ ਹੈ। ਸ਼ੁਭਮਨ ਗਿੱਲ ਨੇ 18 ਟੈਸਟ ਮੈਚਾਂ ਵਿੱਚ 32.2 ਦੀ ਔਸਤ ਅਤੇ 58.97 ਦੀ ਸਟ੍ਰਾਈਕ ਰੇਟ ਨਾਲ 966 ਦੌੜਾਂ ਬਣਾਈਆਂ ਹਨ। ਜਦਕਿ ਇਸ ਖਿਡਾਰੀ ਨੇ 26 ਵਨਡੇ ਮੈਚਾਂ 'ਚ 61.45 ਦੀ ਔਸਤ ਅਤੇ 104.89 ਦੀ ਸਟ੍ਰਾਈਕ ਰੇਟ ਨਾਲ 1352 ਦੌੜਾਂ ਬਣਾਈਆਂ ਹਨ। ਸ਼ੁਭਮਨ ਗਿੱਲ ਨੇ ਟੈਸਟ ਫਾਰਮੈਟ 'ਚ 2 ਵਾਰ ਸੈਂਕੜੇ ਦਾ ਅੰਕੜਾ ਪਾਰ ਕੀਤਾ ਹੈ। ਜਦਕਿ ਸ਼ੁਭਮਨ ਗਿੱਲ ਦੇ ਨਾਂ ਵਨਡੇ ਫਾਰਮੈਟ 'ਚ 4 ਸੈਂਕੜੇ ਹਨ। ਇਸ ਤੋਂ ਇਲਾਵਾ ਉਸ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਇਆ ਹੈ।
ਇਹ ਵੀ ਪੜ੍ਹੋ: Amrita Singh: ਕ੍ਰਿਕੇਟਰ ਰਵੀ ਸ਼ਾਸਤਰੀ ਨੂੰ ਪਿਆਰ ਕਰਦੀ ਸੀ ਅਦਾਕਾਰਾ ਅੰਮ੍ਰਿਤਾ ਸਿੰਘ, ਇਸ ਵਜ੍ਹਾ ਕਰਕੇ ਟੁੱਟਿਆ ਸੀ ਰਿਸ਼ਤਾ
ਆਈਪੀਐਲ ‘ਚ ਇਦਾਂ ਦਾ ਰਿਹਾ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ
ਸ਼ੁਭਮਨ ਗਿੱਲ ਨੇ 6 ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਇਨ੍ਹਾਂ 6 ਮੈਚਾਂ 'ਚ ਸ਼ੁਭਮਨ ਗਿੱਲ ਨੇ 165.57 ਦੀ ਸਟ੍ਰਾਈਕ ਰੇਟ ਅਤੇ 40.4 ਦੀ ਔਸਤ ਨਾਲ 202 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ IPL ਦੇ 91 ਮੈਚ ਖੇਡੇ ਹਨ। ਸ਼ੁਭਮਨ ਗਿੱਲ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਗੁਜਰਾਤ ਟਾਈਟਨਸ ਲਈ ਖੇਡ ਚੁੱਕੇ ਹਨ। ਵਰਤਮਾਨ ਵਿੱਚ, ਉਹ ਹਾਰਦਿਕ ਪੰਡਯਾ ਦੀ ਅਗਵਾਈ ਵਿੱਚ ਗੁਜਰਾਤ ਟਾਇਟਨਸ ਦਾ ਇੱਕ ਹਿੱਸਾ ਹੈ। ਸ਼ੁਭਮਨ ਗਿੱਲ ਨੇ IPL 'ਚ 3 ਵਾਰ ਸੈਂਕੜੇ ਦਾ ਅੰਕੜਾ ਪਾਰ ਕੀਤਾ ਹੈ।
ਇਹ ਵੀ ਪੜ੍ਹੋ: Watch: MS ਧੋਨੀ ਨਾਲ ਫਲਾਈਟ 'ਚ ਹੋਇਆ ਕੁਝ ਅਜਿਹਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ