T20 World Cup 2022 : ਭਾਰਤ ਨੂੰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ,ਜਿੱਥੇ ਉਸ ਦਾ ਸਾਹਮਣਾ ਐਤਵਾਰ ਨੂੰ ਪਾਕਿਸਤਾਨ ਨਾਲ ਹੋਣਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 168 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਇੰਗਲੈਂਡ ਨੇ ਬਿਨਾਂ ਕੋਈ ਵਿਕਟ ਗੁਆਏ 16 ਓਵਰਾਂ 'ਚ ਮੈਚ ਜਿੱਤ ਲਿਆ।
ਹਾਰਦਿਕ ਦੀ ਬਦੌਲਤ ਮਜ਼ਬੂਤ ਸਕੋਰ ਤੱਕ ਪਹੁੰਚਾ ਭਾਰਤ
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਦੂਜੇ ਓਵਰ ਵਿੱਚ ਹੀ ਕੇਐਲ ਰਾਹੁਲ ਦਾ ਵਿਕਟ ਗਵਾ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ 27 ਦੌੜਾਂ ਬਣਾਈਆਂ ਪਰ ਇਸ ਦੇ ਲਈ ਉਸ ਨੇ 28 ਗੇਂਦਾਂ ਦਾ ਸਾਹਮਣਾ ਵੀ ਕੀਤਾ। ਸੂਰਿਆਕੁਮਾਰ ਯਾਦਵ ਵੀ ਸਿਰਫ 14 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ 12ਵੇਂ ਓਵਰ ਤੱਕ ਭਾਰਤ ਨੇ 75 ਦੌੜਾਂ 'ਤੇ 3 ਵਿਕਟਾਂ ਗੁਆ ਲਈਆਂ ਸਨ। ਵਿਰਾਟ ਕੋਹਲੀ ਨੇ ਵੀ 40 ਗੇਂਦਾਂ 'ਤੇ 50 ਦੌੜਾਂ ਦੀ ਧੀਮੀ ਪਾਰੀ ਖੇਡੀ। ਦੂਜੇ ਸਿਰੇ ਤੋਂ ਹਾਰਦਿਕ ਪੰਡਯਾ ਨੇ 33 ਗੇਂਦਾਂ ਵਿੱਚ 63 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ 168 ਦੌੜਾਂ ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਇੰਗਲੈਂਡ ਲਈ ਕ੍ਰਿਸ ਜਾਰਡਨ ਨੇ 3 ਵਿਕਟਾਂ ਲਈਆਂ।
ਬਟਲਰ ਅਤੇ ਹੇਲਸ ਨੇ ਦਿਵਾਈ ਇੰਗਲੈਂਡ ਨੂੰ ਜਿੱਤ
ਸਕੋਰ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੇ ਪਹਿਲੇ ਓਵਰ ਤੋਂ ਹੀ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ ਅਤੇ ਉਸ ਨੇ ਭਾਰਤੀ ਗੇਂਦਬਾਜ਼ਾਂ 'ਤੇ ਲਗਾਤਾਰ ਹਮਲੇ ਕੀਤੇ। ਪਾਵਰਪਲੇ 'ਚ ਹੀ ਇੰਗਲਿਸ਼ ਟੀਮ ਨੇ 63 ਦੌੜਾਂ ਬਣਾ ਲਈਆਂ ਸਨ ਅਤੇ ਉਨ੍ਹਾਂ ਦਾ ਹਮਲਾ ਜਾਰੀ ਰਿਹਾ। ਸ਼ੁਰੂਆਤ 'ਚ ਹੇਲਸ ਨੇ ਜ਼ਿਆਦਾ ਹਮਲਾ ਕੀਤਾ ਅਤੇ ਬਟਲਰ ਨੇ ਢਿੱਲੀ ਗੇਂਦਾਂ 'ਤੇ ਹੀ ਆਪਣੇ ਹੱਥ ਖੋਲ੍ਹੇ। ਹਾਲਾਂਕਿ ਹੌਲੀ-ਹੌਲੀ ਬਟਲਰ ਵੀ ਆਪਣੇ ਰੰਗ 'ਚ ਆ ਗਿਆ ਅਤੇ ਉਸ ਨੇ ਵੀ ਹਮਲਾਵਰ ਸ਼ਾਟ ਲਗਾਉਣੇ ਸ਼ੁਰੂ ਕਰ ਦਿੱਤੇ। ਬਟਲਰ ਨੇ 49 ਗੇਂਦਾਂ 'ਤੇ 80 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਹੇਲਸ ਨੇ ਵੀ 47 ਗੇਂਦਾਂ 'ਤੇ 86 ਦੌੜਾਂ ਦੀ ਅਜੇਤੂ ਪਾਰੀ ਖੇਡੀ।
T20 WC 2022 : ਇੰਗਲੈਂਡ ਨੇ ਭਾਰਤ ਨੂੰ ਬੁਰੀ ਤਰ੍ਹਾਂ ਹਰਾ ਕੇ ਫਾਈਨਲ ਵਿੱਚ ਬਣਾਈ ਜਗ੍ਹਾ , 10 ਵਿਕਟਾਂ ਨਾਲ ਦਰਜ ਕੀਤੀ ਜਿੱਤ
ਏਬੀਪੀ ਸਾਂਝਾ
Updated at:
10 Nov 2022 05:24 PM (IST)
Edited By: shankerd
T20 World Cup 2022 : ਭਾਰਤ ਨੂੰ T20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਇੰਗਲੈਂਡ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ
T20 World Cup 2022
NEXT
PREV
Published at:
10 Nov 2022 05:24 PM (IST)
- - - - - - - - - Advertisement - - - - - - - - -